ਹੁਸ਼ਿਆਰਪੁਰ, 28 ਸਤੰਬਰ: ਮੁੱਖ ਪਾਰਲੀਮਾਨੀ ਸਕੱਤਰ ਪਸ਼ੂ
ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰ: ਦੇਸ ਰਾਜ ਸਿੰਘ ਧੁੱਗਾ, ਜ਼ਿਲ੍ਹਾ
ਲੋਕ ਸੰਪਰਕ ਅਫ਼ਸਰ ਜਲੰਧਰ ਤੇ ਹੁਸ਼ਿਆਰਪੁਰ ਸ੍ਰ: ਗੁਰਮੀਤ ਸਿੰਘ ਧੁੱਗਾ ਦੇ ਪਿਤਾ ਅਨੰਤ
ਰਾਮ (95) ਦੇ ਅਕਾਲ ਚਲਾਣੇ ਤੇ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਉਨ੍ਹਾਂ ਦੇ ਗ੍ਰਹਿ
ਵਿਖੇ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਨੇ ਪ੍ਰੀਵਾਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ
ਹੋਏ ਕਿਹਾ ਕਿ ਉਹ ਬਹੁਤ ਚੰਗੀ ਸ਼ਖਸ਼ੀਅਤ ਦੇ ਮਾਲਕ ਅਤੇ ਮਿਲਣਸਾਰ ਇਨਸਾਨ ਸਨ।
ਇਸ ਮੌਕੇ ਤੇ ਸ੍ਰ: ਗੁਰਮੀਤ ਸਿੰਘ ਧੁੱਗਾ ਦੇ ਨਿਵਾਸ ਸਥਾਨ ਵਿਖੇ ਮੈਂਬਰ ਰਾਜ ਸਭਾ ਅਵਤਾਰ ਸਿੰਘ ਕਰੀਮਪੁਰੀ, ਵਿਧਾਇਕ ਹਲਕਾ ਟਾਂਡਾ ਸੰਗਤ ਸਿੰਘ ਗਿਲਜੀਆਂ, ਭਗਵਾਨ ਸਿੰਘ ਚੋਹਾਨ, ਸਰਪੰਚ ਸਤਪਾਲ ਸਿੰਘ ਬੇਰਸ਼ਾ, ਸਰਪੰਚ ਗੁਰਵਿੰਦਰ ਸਿੰਘ ਖੁੱਡਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਖਵਿੰਦਰ ਸਿੰਘ ਮੂਨਕਾਂ, ਦਲਵਿੰਦਰ ਸਿੰਘ ਨੇ ਵੀ ਅਨੰਤ ਰਾਮ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਲੰਧਰ ਤੇ ਹੁਸ਼ਿਆਰਪੁਰ ਸ੍ਰ: ਗੁਰਮੀਤ ਸਿੰਘ ਧੁੱਗਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਨੰਤ ਰਾਮ ਦੀ ਅੰਤਿਮ ਅਰਦਾਸ ਪਿੰਡ ਧੁੱਗਾ ਵਿਖੇ 6 ਅਕਤੂਬਰ ਨੂੰ ਹੋਵੇਗੀ।

No comments:
Post a Comment