ਤਲਵਾੜਾ, 8 ਦਸੰਬਰ:
ਇੱਥੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ 3 ਵੱਲੋਂ ਡਾ. ਬੀ. ਆਰ. ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਸੋਮਰਾਜ ਸਟੇਟ ਅਵਾਰਡੀ, ਯੁੱਧਵੀਰ ਸਿੰਘ ਪ੍ਰਧਾਨ, ਪ੍ਰਿੰ. ਸ਼ਮਸ਼ੇਰ ਸਿੰਘ ਨੇ ਸੰਬੋਧਨ ਕਰਦਿਆਂ ਕਿ ਡਾ. ਅੰਬੇਦਕਰ ਦਾ ਜੀਵਨ ਫ਼ਲਸਫ਼ਾ ਅਜੋਕੇ ਸਮਾਜ ਲਈ ਸਾਰਥਿਕ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਦੇਸ਼ ਵਿਚ ਆਪਸੀ ਭਾਈਚਾਰੇ ਦੀਆਂ ਤੰਦਾਂ ਹੋਰ ਮਜਬੂਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਪ੍ਰਸਿੱਧ ਕਵੀ ਡਾ. ਅਮਰਜੀਤ 'ਅਨੀਸ' ਵੱਲੋਂ ਡਾ. ਅੰਬੇਦਕਰ ਦੇ ਜੀਵਨ ਤੇ ਸ਼ਾਨਦਾਰ ਕਵਿਤਾ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹੋਰਨਾਂ ਤੋਂ ਇਲਾਵਾ ਸਮਾਗਮ ਵਿਚ ਜਰਨੈਲ ਭੱਟੀ, ਹਰਭਜਨ ਹੀਰ, ਸੋਮਲਾਲ ਮੱਲ, ਸੰਸਾਰ ਚੰਦ, ਰਾਜ ਮੱਲ, ਇੰਜ: ਸੁਨੀਲ, ਊਸ਼ਾ ਦੇਵੀ ਆਦਿ ਸਮੇਤ ਕਈ ਹੋਰ ਪਤਵੰਤੇ ਤੇ ਬੁੱਧੀਜੀਵੀ ਹਾਜਰ ਸਨ।

No comments:
Post a Comment