ਕੰਢੀ ਨਹਿਰ ਵਿਚ ਲੀਕੇਜ਼ ਸ਼ੁਰੂ
ਤਲਵਾੜਾ, 4 ਦਸੰਬਰ : ਕੰਢੀ ਖੇਤਰ ਦੇ ਕਿਸਾਨਾਂ ਲਈ ਵਰਦਾਨ ਸਾਬਿਤ ਹੋਣ ਵਾਲੀ ਕੰਢੀ ਨਹਿਰ ਵਿਚ ਲੀਕੇਜ਼ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿਛਲੇ ਦੋ ਮਹੀਨੇ ਤੋਂ ਇਸ ਨਹਿਰ ਨੂੰ ਜਰੂਰੀ ਮੁਰੰਮਤ ਦੇ ਨਾਮ ਤੇ ਬੰਦ ਰੱਖਿਆ ਗਿਆ ਸੀ ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਤੋਂ ਵਾਂਝੇ ਰਹਿਣਾ ਪਿਆ ਅਤੇ ਹੁਣ ਜਦੋਂ ਇਸ ਵਿਚ ਕਥਿਤ ਮੁਰੰਮਤ ਤੋਂ ਬਾਦ ਆਖਿਰਕਾਰ ਪਾਣੀ ਛੱਡਿਆ ਗਿਆ ਹੈ ਤਾਂ ਹੋਲੀ ਵਾਲੇ ਗੁਬਾਰੇ ਵਾਂਗ ਇਸ ਵਿਚ ਥਾਂ ਥਾਂ ਤੋਂ ਲੀਕੇਜ਼ ਸ਼ੁਰੂ ਹੋ ਗਈ ਜਿਸ ਨੇ ਇਸ ਨਹਿਰ ਤੇ ਨਿਰਭਰ ਲੋਕਾਂ ਵਿਚ ਕਿਸੇ ਵੱਡੇ ਪਾੜ ਦੇ ਖਤਰੇ ਦਾ ਡਰ ਪੈਦਾ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸਾਫ਼ ਸਫ਼ਾਈ ਅਤੇ ਮੁਰੰਮਤ ਦੇ ਬਾਵਜੂਦ ਨਹਿਰ ਵਿਚ ਵਿਆਪਕ ਪੱਧਰ ਤੇ ਝਾੜੀਆਂ ਪਹਿਲਾਂ ਵਾਂਗ ਹੀ ਬਰਕਰਾਰ ਵੇਖੀਆਂ ਜਾ ਸਕਦੀਆਂ ਹਨ ਉੱਥੇ ਆਰ. ਡੀ. ਨੰਬਰ 2 ਨਜਦੀਕ ਪੈਂਦੇ ਸਾਈਫ਼ਨ ਵਿਚ ਨਹਿਰ ਦੀ ਦੀਵਾਰ ਵਿਚੋਂ ਪਾਣੀ ਆਪ ਮੁਹਾਰੇ ਲੀਕ ਹੋ ਰਿਹਾ ਹੈ ਅਤੇ ਕਿਸੇ ਚੰਗੇ ਟਿਊਬਵੈ¤ਲ ਦਾ ਭੁਲੇਖਾ ਪਾਉਂਦਾ ਹੈ। ਲੋਕਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਵਿਭਾਗ ਵੱਲੋਂ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸੇ ਵੇਲੇ ਵੀ ਇਹ ਲੀਕੇਜ਼ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਮਸਲੇ ਸਬੰਧੀ ਵਾਰ ਵਾਰ ਕੋਸ਼ਿਸ਼ਾਂ ਦੇ ਬਾਵਜੂਦ ਸੰਪਰਕ ਕਾਇਮ ਨਹੀਂ ਹੋ ਸਕਿਆ। ਲੋਕਾਂ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਪੁਰਜੋਰ ਮੰਗ ਹੈ ਕਿ ਨਹਿਰ ਦੀ ਕੀਤੀ ਗਈ ਕਥਿਤ ਮੁਰੰਮਤ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਨਹਿਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਢੁਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

No comments:
Post a Comment