ਮਹਿਲਾ ਖੇਤੀਬਾੜੀ ਦਿਵਸ ਮਨਾਇਆ
ਤਲਵਾੜਾ, 4 ਦਸੰਬਰ :
ਔਰਤਾਂ ਦੇ ਮਰਦਾਂ ਦੇ ਮੁਕਾਬਲੇ ਖੇਤੀ ਵਿੱਚ ਯੋਗਦਾਨ ਨੂੰ ਵਧਾਉਣਾ ਚਾਹੀਦਾ ਹੈ।ਇਸ ਨਾਲ ਔਰਤਾਂ ਕੋਲ ਮਾਇਕ ਸਾਧਨ ਵਧਣਗੇ ਜਿਸ ਨਾਲ ਉਹ ਬੱਚਿਆਂ ਦੀ ਸਿਹਤ, ਘਰ ਗ੍ਰਹਿਸਤੀ ਅਤੇ ਪਰਿਵਾਰ ਦੀ ਸਿੱਖਿਆ ਵਿੱਚ ਹੋਰ ਯੋਗਦਾਨ ਪਾ ਸਕੇਗੀ।ਡਾ. ਤਨੇਜਾ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਇਸ ਵਾਸਤੇ ਔਰਤਾਂ ਨੂੰ ਹਰ ਕਿਸਮ ਦੀ ਸਿਖਲਾਈ ਮੁਫ਼ਤ ਦੇ ਰਹੀ ਹੈ ਜਿਸ ਵਿੱਚ ਪਸ਼ੂ ਪਾਲਣ ਕਿੱਤਿਆਂ ਦੇ ਨਾਲ ਗੁਣਵੱਤਾ ਭਰਪੂਰ ਉਤਪਾਦ ਬਨਾਉਣੇ ਵੀ ਸ਼ਾਮਿਲ ਹਨ।ਸਾਡਾ ਉਦੇਸ਼ ਹੈ ਕਿ ਔਰਤਾਂ ਸਵੈ-ਨਿਰਭਰ ਢੰਗ ਨਾਲ ਆਪਣੇ ਉਧਮ ਸਥਾਪਿਤ ਕਰ ਸਕਣ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਣਜੋਧਨ ਸਿੰਘ ਸਹੋਤਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਆਪਣੀਆਂ ਖੋਜਾਂ, ਤਕਨੀਕਾਂ ਅਤੇ ਗਿਆਨ ਆਏ ਹੋਏ ਕਿਸਾਨ ਅਤੇ ਬੀਬੀਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ।ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਵੀ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ।ਮਾਹਿਰਾਂ ਨੇ ਔਰਤਾਂ ਰਾਹੀਂ ਸੁਚੱਜੇ ਢੰਗ ਨਾਲ ਚਲਾਏ ਜਾ ਸਕਣ ਵਾਲੇ ਕਿੱਤਿਆਂ ਤੇ ਰੋਸ਼ਨੀ ਪਾਈ।ਦੁੱਧ ਤੋਂ ਵਸਤਾਂ ਤਿਆਰ ਕਰਨ ਸਬੰਧੀ ਵੀ ਦੱਸਿਆ ਗਿਆ। ਪਸ਼ੂਆਂ ਦੇ ਦੁੱਧ, ਖੂਨ, ਗੋਹੇ ਅਤੇ ਚਾਰਿਆਂ ਦੀ ਜਾਂਚ ਲਈ ਵੀ ਮਾਹਿਰਾਂ ਨੇ ਸਹਿਯੋਗ ਦਿੱਤਾ।
ਕੰਢੀ ਖੇਤਰ ਵਿੱਚ ਕੰਮ ਕਰਦੇ ਯੂਨੀਵਰਸਿਟੀ ਦੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਦੇ ਨਿਰਦੇਸ਼ਕ ਡਾ. ਅੰਮ੍ਰਿਤ ਸੈਣੀ ਨੇ ਜਾਣਕਾਰੀ ਦਿੱਤੀ ਕਿ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨਾਂ ਨੇ ਮੇਲੇ ਵਿੱਚ ਪਹੁੰਚ ਕੀਤੀ।ਜਿੱਥੇ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹਾਂ ਨੇ ਆਪਣੀ ਸਫਲਤਾ ਦੀ ਜਾਣਕਾਰੀ ਦਿੱਤੀ ਉ¤ਥੇ ਬੱਕਰੀ ਅਤੇਡ ਸੂਰ ਪਾਲਣ ਵਾਲੀਆਂ ਬੀਬੀਆਂ ਨੇ ਵੀ ਆਪਣੇ ਬਾਰੇ ਦੱਸਿਆ।ਔਰਤਾਂ ਵੱਲੋਂ ਸੁਖਾਲੇ ਢੰਗ ਨਾਲ ਮੁਰਗੀ ਪਾਲਣ ਲਈ ਇਸ ਇਲਾਕੇ ਵਾਸਤੇ ਬਹੁਤ ਸਹਾਇਕ ਬਾਂਸ ਦਾ ਮੁਰਗੀਖਾਨਾ ਵੀ ਪ੍ਰਦਰਸ਼ਿਤ ਕੀਤਾ ਗਿਆ।ਪਸ਼ੂਆਂ ਦੇ ਇਲਾਜ ਦਾ ਕੈਂਪ ਵੀ ਲਗਾਇਆ ਗਿਆ ਜਿੱਥੇ ਪਸ਼ੂ ਪਾਲਕਾਂ ਨੂੰ ਵਿਗਿਆਨਕ ਲੀਹਾਂ ਤੇ ਪਸ਼ੂ ਪਾਲਣ ਵਾਸਤੇ ਜਾਗਰੂਕ ਕੀਤਾ ਗਿਆ।ਡਾ. ਸੈਣੀ ਨੇ ਦੱਸਿਆ ਕਿ ਪੈਰਾਂ ਨਾਲ ਚੱਲਣ ਵਾਲੀ ਰੱਸੀਆਂ ਬਨਾਉਣ ਵਾਲੀ ਮਸ਼ੀਨ ਨਾਲ ਕੰਮ ਦੀ ਰਫ਼ਤਾਰ ਦੁਗਣੀ ਹੋ ਗਈ ਹੈ ਜਿਸ ਨਾਲ ਔਰਤਾਂ 210 ਤੋਂ 240 ਰੁਪਏ ਰੋਜ਼ਾਨਾ ਕਮਾ ਲੈਂਦੀਆਂ ਹਨ।ਔਰਤਾਂ ਦੇ ਸਮੂਹ ਨੂੰ ਸ਼ਹਿਦ ਦੀ ਮੱਖੀ ਪਾਲਣ ਦੀ ਸਿਖਲਾਈ ਦੇ ਕੇ ਪ੍ਰਾਜੈਕਟ ਦੇ ਫੰਡ ਵਿੱਚੋਂ ਮੁਫ਼ਤ ਮੱਖੀਆਂ ਦੇ ਬਕਸੇ ਵੀ ਦਿੱਤੇ ਗਏ ਹਨ।ਇਸ ਤੋਂ ਇਲਾਵਾ ਔਰਤਾਂ ਨੂੰ ਕੁਦਰਤੀ ਸਿਰਕਾ ਅਤੇ ਪੀਣ ਵਾਲੇ ਪਦਾਰਥ ਬਨਾਉਣ ਲਈ ਵੀ ਸਿੱਖਿਅਤ ਕੀਤਾ ਗਿਆ ਹੈ।ਭੂੰਗਾ ਬਲਾਕ ਦੀਆਂ ਔਰਤਾਂ ਦੇ ਸਮੂਹ ਨੂੰ ਸਿਲਾਈ ਅਤੇ ਕਢਾਈ ਦੇ ਕੰਮਾਂ ਦੀ ਸਿਖਲਾਈ ਦਿੱਤੀ ਗਈ ਹੈ ਜਿਸ ਨਾਲ ਉਨ੍ਹਾਂ ਦੀ ਆਮਦਨੀ ਵਧੀ ਹੈ।ਔਰਤਾਂ ਦੇ ਇਕ ਹੋਰ ਸਮੂਹ ਨੁੰ ਫਲ ਅਤੇ ਸਬਜੀਆਂ ਦੇ ਉਤਪਾਦ ਤਿਆਰ ਕਰਨ ਸਬੰਧੀ ਗਿਆਨ ਦਿੱਤਾ ਗਿਆ ਹੈ ਜੋ ਉਨ੍ਹਾਂ ਦੇ ਆਰਥਿਕਤਾ ਵਿੱਚ ਬਹੁਤ ਸਹਾਈ ਹੋ ਰਿਹਾ ਹੈ।ਮੱਕੀ ਦੇ ਦਾਣੇ ਉਘੇੜਨ ਵਾਲੇ ਯੰਤਰ ਨਾਲ ਇਕ ਤਿਹਾਈ ਵਕਤ ਵਿੱਚ ਕੰਮ ਨਿਪਟ ਰਿਹਾ ਹੈ।ਡਾ, ਸੈਣੀ ਨੇ ਦੱਸਿਆ ਕਿ ਸਾਡਾ ਉਦੇਸ਼ ਇਹੋ ਹੈ ਕਿ ਔਰਤਾਂ ਦਾ ਸ਼ਕਤੀਕਰਨ ਕੀਤਾ ਜਾਏ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਵਾਲੇ ਕ੍ਰਿਸ਼ੀ ਵਿਗਿਆਨ ਕੇਂਦਰ, ਡੇਅਰੀ ਵਿਕਾਸ ਵਿਭਾਗ ਪੰਜਾਬ, ਮੱਛੀ ਪਾਲਣ ਵਿਭਾਗ ਪੰਜਾਬ ਅਤੇ ਉਨਤੀ ਕੋਆਪਰੇਟਿਵ ਸੋਸਾਇਟੀ ਨੇ ਵੀ ਆਪਣੇ ਸਟਾਲ ਲਗਾਏ।
ਡਾ. ਸ਼ਸ਼ੀ ਸਹਿਜਪਾਲ, ਡਾ. ਵੀਰਪਾਲ, ਡਾ. ਇੰਦਰਪ੍ਰੀਤ ਕੌਰ, ਡਾ. ਆਸ਼ਾ ਧਵਨ ਤੇ ਡਾ.ਮਮਤਾ ਪਾਠਕ ਨੇ ਵੱਖੋ ਵੱਖ ਔਰਤਾਂ ਦੇ ਕਿੱਤਿਆਂ ਬਾਰੇ ਚਾਨਣਾ ਪਾਇਆ। ਡਾ. ਕੁਲਬੀਰ ਸਿੰਘ ਸੈਣੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਾਸ਼ਟਰੀ ਖੇਤੀ ਨਵੀਨਕਾਰੀ ਪ੍ਰਾਜੈਕਟ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਅਤੇ ਗਤੀਵਿਧੀਆਂ ਬਾਰੇ ਦੱਸਿਆ ਅਤੇ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵੱਲੋਂ ਡਾ. ਰਾਜ ਕੁਮਾਰ ਅਤੇ ਰਵਿੰਦਰ ਰਵੀ ਦੀ ਟੀਮ ਵੱਲੋਂ ਚੈ¤ਕ ਕੈਂਪ ਲਗਾਇਆ ਗਿਆ।
ਸਮਾਰੋਹ ਵਿੱਚ ਡਾ. ਸਰਨਰਿੰਦਰ ਸਿੰਘ ਰੰਧਾਵਾ, ਉਨਤੀ ਕੋਆਪਰੇਟਿਵ ਦੇ ਜਯੋਤੀ ਸਰੂਪ, ਸਵਾਮੀ ਕਮਲ ਨੇਤਰ ਅਤੇ ਡਾ. ਦਿਨੇਸ਼ ਮਿੱਤਲ, ਡਾ. ਰਾਜ ਕੁਮਾਰ, ਸਰਪੰਚ ਕਾਮਰੇਡ ਬਲਦੇਵ ਸਿੰਘ ਭਵਨੌਰ, ਗੁਰਬਚਨ ਸਿੰਘ ਭੋਲ ਕਲੋਤਾ, ਗੁਰਮੀਤ ਸਿੰਘ ਡਡਿਆਲ, ਕੁਲਦੀਪ ਕੌਰ, ਐਸ.ਐਸ.ਐਮ. ਸਵੈ-ਸਹਾਇਤਾ ਗਰੁੱਪ ਦੇ ਸ਼੍ਰੀਮਤੀ ਵੀਨਾ ਸ਼ਰਮਾ ਵੀ ਉਚੇਚੇ ਤੌਰ ਤੇ ਪਧਾਰੇ। ਕਿਸਾਨਾਂ ਨੇ ਯੂਨੀਵਰਸਿਟੀ ਦੇ ਸਾਹਿਤ ਵਿੱਚ ਵੀ ਕਾਫੀ ਰੂਚੀ ਵਿਖਾਈ।
ਔਰਤਾਂ ਸਾਡੇ ਸਮਾਜ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ।ਉਨ੍ਹਾਂ ਦੇ ਹਾਂ-ਪੱਖੀ ਸਹਿਯੋਗ ਨਾਲ ਸਮਾਜ ਨਵੀਂ ਦਿਸ਼ਾ ਗ੍ਰਹਿਣ ਕਰਦਾ ਹੈ।ਇਹ ਵਿਚਾਰ ਡਾ. ਵੀ.ਕੇ. ਤਨੇਜਾ ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਤਲਵਾੜਾ ਦੇ ਪਿੰਡ ਰਾਮਗੜ੍ਹ ਸੀਕਰੀ ਵਿਖੇ ‘ਖੇਤੀ ਵਿੱਚ ਔਰਤਾਂ ਦਾ ਦਿਵਸ’ ਮਨਾਉਂਦਿਆਂ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਖੇਤੀ ਬਾੜੀ ਅਤੇ ਪਸ਼ੂ ਕਿੱਤਿਆਂ ਵਿੱਚ ਔਰਤਾਂ ਬੜਾ ਜ਼ਿਕਰਯੋਗ ਸਹਿਯੋਗ ਦੇ ਰਹੀਆਂ ਹਨ ਪਰ ਇਸ ਵਿੱਚ ਅਜੇ ਸਹੀ ਵਿਉਂਤ ਦੀ ਘਾਟ ਹੈ। ਉਨ੍ਹਾਂ ਦਾ ਵਿਉਂਤਬੱਧ ਯੋਗਦਾਨ ਉਤਪਾਦਨ ਅਤੇ ਆਰਥਿਕਤਾ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ।

No comments:
Post a Comment