ਤਲਵਾੜਾ, 18 ਅਗਸਤ: ਰੋਜ਼ਾਨਾ ਅਜੀਤ ਵੱਲੋਂ ਸ. ਬਰਜਿੰਦਰ ਸਿੰਘ

ਹਮਦਰਦ ਮੁੱਖ ਸੰਪਾਦਕ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤੇ ਚਲਾਈ ਜਾ ਰਹੀ ਅਜੀਤ ਹਰਿਆਵਲ ਲਹਿਰ ਤਹਿਤ ਅੱਜ ਇੱਥੇ
ਸਰਕਾਰੀ ਹਾਈ ਸਕੂਲ ਫ਼ਤਿਹਪੁਰ ਵਿਖੇ 150 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਵਿਖੇ 350 ਬੂਟੇ ਲਗਾਏ ਗਏ। ਫ਼ਤਿਹਪੁਰ ਵਿਖੇ ਮੁੱਖ ਅਧਿਆਪਕ ਸ਼੍ਰੀ ਅਨੂਪ ਕੁਮਾਰ ਨੇ ਅਦਾਰਾ ਅਜੀਤ ਦੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲੀ ਵਿਦਿਆਰਥੀਆਂ ਰਾਹੀਂ ਆਮ ਲੋਕਾਂ ਤੱਕ ਹਰਿਆਲੀ ਦਾ ਸੁਨੇਹਾ ਸਫ਼ਲਤਾਪੂਰਨ ਢੰਗ ਨਾਲ ਪਹੁੰਚਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਮਨੋਜ ਕੁਮਾਰ, ਸ਼ਮਿੰਦਰ ਸਿੰਘ, ਸਵਿਤਾ, ਜੀਵਨ, ਰੇਖਾ ਅਤੇ ਮਧੂ ਤੋਂ ਇਲਾਵਾ ਬਾਬਾ ਦੀਪ ਸਿੰਘ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ ਦੇ ਪ੍ਰਧਾਨ ਸ. ਸੁਰਿੰਦਰ ਸਿੰਘ, ਸਰਪੰਚ ਸ਼੍ਰੀ ਮਲਕੀਅਤ ਸਿੰਘ, ਪੰਚ ਰਜਿੰਦਰ, ਰੇਨੂੰ ਬਾਲਾ, ਰਾਜ ਕੁਮਾਰੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਇਕ
ਵਿਖੇ ਸਕੂਲ ਮੁਖੀ ਪ੍ਰਿੰਸੀਪਲ ਦਵਿੰਦਰ ਸਿੰਘ ਵੱਲੋਂ ਅਜੀਤ ਹਰਿਆਵਲ ਲਹਿਰ ਦਾ ਬੇਹੱਦ ਜੋਸ਼ੋ ਖਰੋਸ਼ ਨਾਲ ਸਵਾਗਤ ਕਰਦਿਆਂ ਆਪਣੇ ਸਕੂਲ ਵਿਚ 350 ਰੁੱਖ ਲਗਵਾਉਣ ਦਾ ਕਾਰਜ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਸ. ਬਰਜਿੰਦਰ ਸਿੰਘ ਹਮਦਰਦ ਦੀ ਦੂਰਅੰਦੇਸ਼ ਸੋਚ ਸਦਕਾ ਆਰੰਭੀ ਗਈ ਇਸ ਮੁਹਿੰਮ ਵਿਚ ਹਰੇਕ ਜਾਗਰੂਕ ਵਿਅਕਤੀ ਨੂੰ ਹਿੱਸਾ ਬਣਨਾ ਚਾਹੀਦਾ ਹੈ ਅਤੇ ਇਸ ਨਾਲ ਯਕੀਨਨ ਪੰਜਾਬ ਵਿਚ ਹਰਿਆਵਲ ਮੁੜ ਸੁਰਜੀਤ ਹੋਣ ਦੇ ਪੂਰੇ ਆਸਾਰ ਬਣ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ, ਕੇਵਲ ਕ੍ਰਿਸ਼ਨ, ਰਮੇਸ਼ ਕੁਮਾਰ, ਯਸ਼ਪਾਲ ਸਿੰਘ, ਨਰਿੰਦਰ ਸ਼ਰਮਾ, ਸੋਮਰਾਜ ਮੱਲ, ਸਮਰਜੀਤ ਸਿੰਘ ਸ਼ਮੀ, ਹਰਕਿਰਨ ਸਿੰਘ ਮਿੱਠੂ ਆਦਿ ਸਮੇਤ ਕਈ ਹੋਰ ਅਧਿਆਪਕ ਹਾਜਰ ਸਨ। ਜਿਕਰਯੋਗ ਹੈ ਕਿ ਸਕੂਲਾਂ ਵਿਚ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਵੱਲੋਂ ਇਸ ਮੁਹਿੰਮ ਵਿਚ ਵਿਆਪਕ ਰੁਚੀ ਵੇਖਣ ਨੂੰ ਮਿਲ ਰਹੀ ਹੈ।
No comments:
Post a Comment