
ਸਰਕਾਰੀ ਹਾਈ ਸਕੂਲ ਫ਼ਤਿਹਪੁਰ ਵਿਖੇ ਦੇਸ਼ ਦਾ 65ਵਾਂ ਆਜ਼ਾਦੀ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸ਼੍ਰੀ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਨੇ ਅਦਾ ਕੀਤੀ ਅਤੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਦੇਸ਼ ਭਗਤਾਂ ਦੇ ਦਰਸਾਏ ਪਵਿੱਤਰ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਵੱਲੋਂ ਇਸ ਮੌਕੇ ਦੇਸ਼ ਭਗਤੀ ਨਾਲ ਭਰਪੂਰ ਗੀਤ ਆਦਿ ਪੇਸ਼ ਕੀਤੇ ਗਏ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ

ਤਲਵਾੜਾ ਵਿਖੇ ਆਜ਼ਾਦੀ ਦਿਵਸ ਤੇ ਰੌਣਕਾਂ ਤਲਵਾੜਾ ਵਿਖੇ ਸਮੂਹ ਸਕੂਲਾਂ ਵੱਲੋਂ ਸਾਂਝੇ ਤੌਰ ਤੇ ਨਰਸਰੀ ਗਰਾਊਂਡ ਵਿਖੇ ਦੇਸ਼ ਦਾ ਸੁਤੰਤਰਤਾ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਚੀਫ਼ ਇੰਜੀਨਂਅਰ ਸ਼੍ਰੀ ਐਸ. ਸੀ. ਮਹਿਤਾ ਨੇ ਅਦਾ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਮੰਚ ਤੇ ਸ਼੍ਰੀ ਏ. ਕੇ. ਬਾਲੀ ਐਸ. ਈ., ਪ੍ਰਿੰ. ਕੇ. ਐਲ. ਰਾਣਾ, ਰਜਿੰਦਰ ਪ੍ਰਸਾਦ, ਪ੍ਰਿੰ. ਸੁਰੇਸ਼ ਕੁਮਾਰੀ, ਪ੍ਰਿੰ. ਦੇਸ ਰਾਜ ਸ਼ਰਮਾ, ਸ. ਅਜੀਤ ਸਿੰਘ ਆਦਿ ਹਾਜਰ ਸਨ। ਦੇਸ਼ ਭਗਤੀ ਨਾਲ ਭਰਪੂਰ ਪ੍ਰੋਗਰਾਮ ਵਿਚ ਸਰਕਾਰੀ ਸੈਕੰਡਰੀ ਸਕੂਲ ਸੈਕਟਰ 1, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਬੀ. ਬੀ. ਐ¤ਮ. ਬੀ. ਡੀ. ਏ. ਵੀ. ਸਕੂਲ, ਐ¤ਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਕਵਿਤਾ, ਸਮੂਹ ਗੀਤ, ਲੋਕ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਨੇ ਵਰ੍ਹਦੇ ਮੀਂਹ ਵਿਚ ਜੁੜੇ ਦਰਸ਼ਕਾਂ ਦਾ ਮਨ ਮੋਹ ਲਿਆ।
ਜਦੋਂ ਐਸ. ਡੀ. ਓਜ਼. ਨੇ ਕੀਤਾ ਸਟੇਜ ਦਾ ਬਾਈਕਾਟ
ਨਰਸਰੀ ਗਰਾਊਂਡ ਵਿਖੇ ਸਾਂਝੇ ਤੌਰ ਤੇ ਮਨਾਏ ਗਏ ਸਮਾਗਮ ਦੌਰਾਨ ਪੂਰਾ ਸਮਾਂ ਬੀ. ਬੀ. ਐਮ. ਬੀ. ਸਮੂਹ ਐਸ. ਡੀ. ਓਜ਼. ਵੱਲੋਂ ਰੋਸ ਵਜੋਂ ਸਟੇਜ ਦਾ ਬਾਈਕਾਟ ਕੀਤਾ ਗਿਆ। ਜਿਕਰਯੋਗ ਹੈ ਕਿ ਉਕਤ ਅਧਿਕਾਰੀ ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀ ਐਸ. ਡੀ. ਓ. ਇੰਜ. ਏ ਪੀ ਐਸ ਉੱਭੀ ਨੂੰ ਇਕ ਸੀਨੀਅਰ ਅਧਿਕਾਰੀ ਵੱਲੋਂ ਕਥਿਤ ਤੌਰ ਤੇ ਕੀਤੀ ਬਦਸਲੂਕੀ ਤੇ ਅੜੀਅਲ ਰਵੱਈਏ ਵਿਰੁੱਧ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕਰ ਰਹੇ ਹਨ। ਉਕਤ ਅਧਿਕਾਰੀਆਂ ਵੱਲੋਂ ਉਸ ਅਧਿਕਾਰੀ ਵਿਰੁੱਧ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਘਟਨਾ ਦੀ ਇਲਾਕੇ ਵਿਚ ਕਾਫੀ ਚਰਚਾ ਹੈ।
No comments:
Post a Comment