ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਇਹ ਮੋਬਾਇਲ ਐਂਬੂਲੈਂਸ ਗੱਡੀਆਂ ਜ਼ਿਲ੍ਰਾ ਹੁਸ਼ਿਆਰਪੁਰ ਦੇ ਤਲਵਾੜਾ, ਮੁਕੇਰੀਆਂ, ਦਸੂਹਾ, ਟਾਂਡਾ ਉੜਮੁੜ, ਸ਼ਾਮਚੁਰਾਸੀ, ਮਾਹਿਲਪੁਰ, ਗੜ੍ਹਸੰਕਰ, ਹੁਸ਼ਿਆਰਪੁਰ, ਚੱਬੇਵਾਲ ਤੇ ਭੂੰਗਾ ਵਿਖੇ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਹਰ ਮੋਬਾਇਲ ਐਂਬੂਲੈਂਸ ਵੱਲੋਂ 20 ਕਿਲੋਮੀਟਿਰ ਦੇ ਘੇਰੇ ਵਿੱਚ ਆਉਂਦੇ ਲੋਕਾਂ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ਰੂਰਤਮੰਦ ਐਂਮਰਜੈਂਸੀ ਰਿਸਪੋਂਸ ਸਰਵਿਸ ਤਹਿਤ ਨੰਬਰ 108 ਡਾਇਲ ਕਰਕੇ 15 ਮਿੰਟ ਵਿੱਚ ਐਂਬੂਲੈਂਸ ਸੇਵਾਵਾਂ ਲੈ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਐਂਮਰਜੈਂਸੀ ਐਂਬੂਲੈਂਸ ਸੇਵਾ ਦਾ ਲਾਭ ਸਹੀ ਢੰਗ ਨਾਲ ਲਿਆ ਜਾਵੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਐਂਬੂਲੈਂਸਾਂ ਰਾਹੀਂ ਸੜਕ ਤੇ ਹੋਣ ਵਾਲੀਆਂ ਦੁਰਘਟਨਾਵਾਂ, ਦਿਲ ਦਾ ਦੌਰਾ, ਜਣੇਪੇ ਸਮੇਤ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਪੀੜਤ ਨੂੰ ਹਸਪਤਾਲ ਪਹੁੰਚਾਉਣ ਤੱਕ ਅਤੇ ਐਂਮਰਜੈਂਸੀ ਦੌਰਾਨ ਇਨ੍ਹਾਂ ਮੋਬਾਇਲ ਐਂਬੂਲੈਂਸ ਗੱਡੀਆਂ ਵਿੱਚ ਪੀੜਤ ਨੂੰ ਫ਼ਸਟ ਏਡ ਦੇ ਕੇ ਉਸ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ, ਲੋਕਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।
ਇਸ ਮੌਕੇ ਤੇ ਡਾ. ਯਸ਼ ਮਿੱਤਰਾ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਮੋਬਾਇਲ ਐਂਬੂਲੈਂਸਾਂ ਵਿੱਚ ਆਕਸੀਜਨ ਸਿਲੰਡਰ, ਸ਼ੁਗਰ ਚੈਕਅਪ, ਬੀ ਪੀ ਓਪਰੇਟਰ, ਨੈਬੋਲਾਈਜ਼ਰ, ਸੈਕਸ਼ਨ ਓਪਰੇਟਰ, ਤਿੰਨ ਕਿਸਮ ਦੇ ਸਟਰੈਚਰ, ਸਪਾਈਨ, ਵੈਂਟੀਲੇਟਰ ਐਂਬੂਬੈਲ, ਹਰੇਕ ਕਿਸਮ ਦੀ ਦਵਾਈਆਂ, ਡਲੀਵਰੀ ਕਿੱਟ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਐਂਬੂਲੈਂਸਾਂ ਵਿੱਚ 2 ਐਂਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਅਤੇ 2 ਡਰਾਈਵਰ ਤਾਇਨਾਤ ਕੀਤੇ ਗਏ ਹਨ।
No comments:
Post a Comment