ਸ੍ਰ: ਸੇਖਵਾਂ ਨੇ ਇਸ ਮੌਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਖੇਡ ਨੀਤੀ ਦਾ ਐਲਾਨ ਕੀਤਾ ਗਿਆ ਹੈ । ਉਹਨਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰਨ ਤਾਂ ਜੋ ਇਹ ਬੱਚੇ ਚੰਗੀ ਵਿਦਿਆ ਪ੍ਰਾਪਤ ਕਰਨ ਦੇ ਨਾਲ-ਨਾਲ ਚੰਗੇ ਖਿਡਾਰੀ ਬਣ ਕੇ ਆਪਣੇ ਜ਼ਿਲ੍ਹੇ, ਰਾਜ ਅਤੇ ਦੇਸ਼ ਦਾ ਨਾਂ ਰਾਸ਼ਟਰੀ ਪੱਧਰ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਉਚਾ ਕਰ ਸਕਣ। ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਬੱਚਿਆਂ ਵਿੱਚ ਖੇਡ ਰੂਚੀ ਪੈਦਾ ਕਰਨੀ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਖੇਡਾਂ ਜਿਥੇ ਸਾਡੇ ਸਰੀਰ ਨੂੰ ਠੀਕ-ਠਾਕ ਰੱਖਦੀਆਂ ਹਨ, ਉਥੇ ਆਪਸੀ ਭਾਈਚਾਰੇ ਅਤੇ ਪ੍ਰੇਮ ਨੂੰ ਵੀ ਮਜ਼ਬੂਤ ਕਰਦੀਆਂ ਹਨ ਅਤੇ ਸਾਨੂੰ ਨਸ਼ਿਆਂ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਰੱਖਦੀਆਂ ਹਨ। ਉਹਨਾਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਖੇਡ ਅਧਿਆਪਕਾਂ ਦੀਆਂ ਆਸਾਮੀਆਂ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਸਕੂਲਾਂ ਦੇ ਅਧਿਆਪਕਾਂ ਨੇ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ ਹੈ। ਇਸ ਲਈ ਉਹ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਦੇ ਬਜ਼ਟ ਵਿੱਚ ਅਗਲੇ ਸਾਲ ਤੋਂ ਵਾਧਾ ਕੀਤਾ ਜਾਵੇਗਾ। ਇਸ ਮੌਕੇ ਸ੍ਰ: ਸੇਵਾ ਸਿੰਘ ਸੇਖਵਾਂ ਅਤੇ ਬੀਬੀ ਮਹਿੰਦਰ ਕੌਰ ਜੋਸ਼ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਇਸ ਮੌਕੇ ਤੇ ਸਿੱਖਿਆ ਮੰਤਰੀ ਪੰਜਾਬ ਸ੍ਰ: ਸੇਖਵਾਂ ਨੇ ਪੂਰੇ ਪੰਜਾਬ ਵਿੱਚ ਮਿਤੀ 12 ਨਵੰਬਰ 2010 ਨੂੰ ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ।
ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜ਼ਿਲ•ਾ ਹੁਸ਼ਿਆਰਪੁਰ ਵਿੱਚ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਕਰਾਉਣ ਨਾਲ ਜ਼ਿਲ•ੇ ਦੇ ਬੱਚਿਆਂ ਦਾ ਉਤਸ਼ਾਹ ਵਧਿਆ ਹੈ। ਉਹਨਾਂ ਕਿਹਾ ਕਿ ਇਹ ਪਹਿਲਾਂ ਮੌਕਾ ਹੈ ਕਿ ਹੁਸ਼ਿਆਰਪੁਰ ਵਿੱਚ ਰਾਜ ਪੱਧਰੀ ਖੇਡਾਂ ਕਰਵਾਈ ਗਈਆਂ ਹਨ। ਬੀਬੀ ਜੋਸ਼ ਨੇ ਸਿੱਖਿਆ ਮੰਤਰੀ ਪੰਜਾਬ ਸ੍ਰ: ਸੇਵਾ ਸਿੰਘ ਸੇਖਵਾਂ ਦਾ ਹੁਸ਼ਿਆਰਪੁਰ ਵਿੱਚ ਆ ਕੇ ਰਾਜ ਪੱਧਰੀ ਖੇਡਾਂ ਦੇ ਜੇਤੂਆਂ ਨੁੰ ਇਨਾਮ ਤਸਕੀਮ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡੀ ਪੀ ਆਈ (ਸੈਕੰ:)ਸਾਧੂ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਿੱਖਿਆ ਵਿਭਾਗ ਵੱਲੋਂ ਖੇਡਾਂ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਨਰਿੰਦਰ ਸੇਖਵਾਂ, ਪ੍ਰਧਾਨ ਇਸਤਰੀ ਵਿੰਗ ਅਕਾਲੀ ਦਲ ਬੀਬੀ ਸੁਖਦੇਵ ਕੌਰ ਸੱਲਾ, ਜ਼ਿਲ•ਾ ਸਿੱਖਿਆ ਅਫ਼ਸਰ (ਸ) ਕੁਲਦੀਪ ਚੌਧਰੀ, ਜ਼ਿਲ•ਾ ਸਿੱਖਿਆ ਅਫ਼ਸਰ (ਐਲੀ:) ਇੰਦਰਜੀਤ ਸਿੰਘ, ਡਿਪਟੀ ਡੀ ਈ ਓ ਸੈਕੰਡਰੀ ਸ¦ਿਦਰ ਸਿੰਘ, ਮੋਹਨ ਸਿੰਘ ਲੇਹਲ, ਸਤਨਾਮ ਸਿੰਘ ਧਨੋਆ, ਵਿਨੋਦ ਕੁਮਾਰ ਪ੍ਰਿੰਸੀ: ਬਾਗਪੁਰ, ਵੱਖ-ਵੱਖ ਜ਼ਿਲਿ•ਆਂ ਦੇ ਜ਼ਿਲ•ਾ ਸਿੱਖਿਆ ਅਫ਼ਸਰ, ਉਪ ਜ਼ਿਲ•ਾ ਸਿੱਖਿਆ ਅਫ਼ਸਰ, ਪ੍ਰਾਇਮਰੀ ਸਕੂਲਾਂ ਦੇ ਅਧਿਆਪਕ, ਬੱਚੇ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਇਹਨਾਂ ਰਾਜ ਪੱਧਰੀ ਖੇਡਾਂ ਦੇ ਫਾਇਨਲ ਮੁਕਾਬਲਿਆਂ ਵਿੱਚ ਓਵਰ ਆਲ ਟਰਾਫ਼ੀ ਲੜਕੇ ਤੇ ਲੜਕੀਆਂ ਲੁਧਿਆਣਾ ਦੇ ਖਿਡਾਰੀਆਂ ਨੇ ਜਿੱਤੀ ਜਦ ਕਿ ਇਸ ਟੂਰਨਾਮੈਂਟ ਦੀ ਓਵਰ ਆਲ ਟਰਾਫ਼ੀ ਬਠਿੰਡਾ ਨੇ ਜਿੱਤੀ। 100 ਮੀਟਰ ਲੜਕੇ ਦੀ ਦੌੜ ਵਿੱਚ ਪਹਿਲਾਂ ਸਥਾਨ ਸਾਹਿਲਪ੍ਰੀਤ ਸਿੰਘ ਲੁਧਿਆਣਾ, ਦੂਜਾ ਹਰਵਿੰਦਰ ਸਿੰਘ ਮੋਗਾ ਅਤੇ ਤੀਸਰਾ ਬਸੰਤ ਸਿੰਘ ਤਰਨਤਾਰਨ ਨੇ, 100 ਮੀਟਰ ਲੜਕੀਆਂ ਦੀ ਦੌੜ ਵਿੱਚ ਪਹਿਲਾਂ ਸਥਾਨ ਜਸਬੀਰ ਕੌਰ ਮੋਗਾ, ਦੂਜੇ ਸੁਮਾ ਰਾਣੀ ਹੁਸ਼ਿਆਰਪੁਰ, ਤੀਸਰਾ ਹਰਮਨਦੀਪ ਕੌਰ ਅੰਮ੍ਰਿਤਸਰ, 200 ਮੀਟਰ ਲੜਕੇ ਦੀ ਦੌੜ ਵਿੱਚ ਪਹਿਲਾ ਸਥਾਨ ਜਗਦੀਪ ਸਿੰਘ ਮਾਨਸਾ, ਦੂਜਾ ਮਨਪ੍ਰੀਤ ਸਿੰਘ ਅੰਮ੍ਰਿਤਸਰ, ਤੀਸਰਾ ਗਿਆਨ ਸਿੰਘ ਅੰਮ੍ਰਿਤਸਰ, 200 ਮੀਟਰ ਲੜਕੀਆਂ ਦੀ ਦੌੜ ਵਿੱਚ ਪਹਿਲਾ ਜਸਪ੍ਰੀਤ ਕੌਰ ਸ਼ਹੀਦ ਭਗਤ ਸਿੰਘ ਨਗਰ, ਦੂਜਾ ਅਮਨਦੀਪ ਕੌਰ ਲੁਿਧਆਣਾ, ਤੀਜਾ ਰੀਨਾ ਰਾਣੀ ਫਿਰੋਜ਼ਪੁਰ, 400 ਮੀਟਰ ਲੜਕੇ ਪਹਿਲਾ ਸਥਾਨ ਜਗਦੀਪ ਸਿੰਘ, ਦੂਜਾ ਨਦੀਮ ਰੂਪ ਨਗਰ, ਤੀਸਰਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ, 400 ਮੀਟਰ ਲੜਕੀਆਂ ਹਰਮਨਦੀਪ ਕੌਰ ਅੰਮ੍ਰਿਤਸਰ, ਦੂਜਾ ਨਵਜੋਤ ਕੌਰ ਲੁਧਿਆਣਾ, ਤੀਸਰਾ ਲਵਪ੍ਰੀਤ ਕੌਰ ਜ¦ਧਰ, 4 ਣ 100 ਮੀਟਰ ਰਿਲੇਅ ਲੜਕੇ ਪਹਿਲਾਂ ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਸਾਹਿਲਪ੍ਰੀਤ ਸਿੰਘ ਲੁਧਿਆਣਾ, ਦੂਜਾ ਗਿਆਨ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ ਅਮ੍ਰਿਤਸਰ, ਤੀਸਰਾ ਚਰਨਜੀਤ ਸਿੰਘ, ਲਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਧਰਮਿੰਦਰ ਕੁਮਾਰ ਰੂਪ ਨਗਰ, 4 ਣ 100 ਰਿਲੇਅ ਲੜਕੀਆਂ ਪਹਿਲਾ ਸਥਾਨ ਮਨਪ੍ਰੀਤ ਕੌਰ, ਨਵਜੋਤ ਕੌਰ, ਅਮਨਦੀਪ ਕੌਰ, ਸਿਮਰਨ ਜੀਤ ਕੌਰ ਲੁਧਿਆਣਾ, ਦੂਜਾ ਸੁਖਬੀਰ ਕੌਰ, ਰਮਨਦੀਪ ਕੌਰ, ਆਰਜੂ, ਰਜਪਾਲ ਕੌਰ ਫਿਰੋਜਪੁਰ, ਤੀਸਰਾ ਮਮਤਪ੍ਰੀਤ ਕੌਰ, ਰਾਜਨ ਪ੍ਰੀਤ ਕੌਰ, ਵਿਸ਼ਵ ਜੀਤ ਕੌਰ, ਹਰਮਨਜੀਤ ਕੌਰ ਅੰਮ੍ਰਿਤਸਰ, ¦ਬੀ ਛਾਲ ਲੜਕੇ ਪਹਿਲਾ ਕਮਲਦੀਪ ਸਿੰਘ ਬਰਨਾਲਾ, ਦੂਜਾ ਮਨਪ੍ਰੀਤ ਸਿੰਘ ਅੰਮ੍ਰਿਤਸਰ, ਤੀਸਰਾ ਹਰਵਿੰਦਰ ਸਿੰਘ ਮੋਗਾ, ¦ਬੀ ਛਾਲ ਲੜਕੀਆਂ ਪਹਿਲਾ ਨਵਜੋਤ ਕੌਰ ਲੁਧਿਆਣਾ, ਹਰਮਨਦੀਪ ਕੌਰ ਅੰਮ੍ਰਿਤਸਰ, ਤੀਸਰਾ ਜੋਤੀ ਲੁਧਿਆਣਾ, ਕੁਸ਼ਤੀ 25 ਕਿਲੋ ਪਹਿਲਾ ਅਸਲਮ ਜ¦ਧਰ, ਦੂਜਾ ਹੈਪੀ ਸਿੰਘ ਮੁਕਸਤਰ, ਤੀਸਰਾ ਰਾਜਵਿੰਦਰ ਸਿੰਘ ਲੁਧਿਆਣਾ ਤੇ ਲਵਪ੍ਰੀਤ ਸਿੰਘ ਹੁਸ਼ਿਆਰਪੁਰ, ਕੁਸ਼ਤੀ 30 ਕਿਲੋ ਪਹਿਲਾ ਲਵਪ੍ਰੀਤ ਸਿੰਘ ਤਰਨਤਾਰਨ, ਦੂਜਾ ਕੁੰਦਨ ਫਤਿਹਗੜ• ਸਾਹਿਬ, ਤੀਸਰਾ ਪਰਮਜੀਤ ਜ¦ਧਰ ਅਤੇ ਹਰਮਿੰਦਰ ਸਿੰਘ ਬਠਿੰਡਾ, ਜਿਮਨਾਸਟਿਕ ਲੜਕੇ ਪਹਿਲਾ ਬਠਿੰਡਾ, ਦੂਜਾ ਲੁਧਿਆਣਾ, ਤੀਸਰਾ ਮੁਕਤਸਰ, ਜਿਮਨਾਸਟਿਕ ਲੜਕੀਆਂ ਪਹਿਲਾ ਬੰਠਿਡਾ, ਦੂਜਾ ਮੋਗਾ, ਤੀਜਾ ਫਿਰੋਜਪੁਰ, ਕਬੱਡੀ ਲੜਕੇ ਪਹਿਲਾ ਲੁਧਿਆਣਾ, ਦੂਜਾ ਮਾਨਸਾ, ਤੀਸਰਾ ਕਪੂਰਥਲਾ, ਕਬੱਡੀ ਲੜਕੀਆਂ ਪਹਿਲਾ ਬਠਿੰਡਾ, ਦੂਜਾ ਕਪੂਰਥਲਾ , ਤੀਸਰਾ ਮੁਕਤਸਰ, ਖੋ-ਖੋ ਲੜਕੇ ਪਹਿਲਾ ਬਠਿੰਡਾ, ਦੂਜਾ ਰੂਪਨਗਰ, ਤੀਜਾ ਸ਼ਹੀਦ ਭਗਤ ਸਿੰਘ ਨਗਰ, ਖੋ-ਖੋ ਲੜਕੀਆਂ ਪਹਿਲਾ ਬਠਿੰਡਾ, ਦੂਜਾ ਸ਼ਹੀਦ ਭਗਤ ੰਿਸਘ ਨਗਰ, ਤੀਸਰਾ ਮਾਨਸਾ ਰਹੇ।
No comments:
Post a Comment