ਸ੍ਰੀ ਤਰਨਾਚ ਨੇ ਦੱਸਿਆ ਕਿ ਇਹ ਰੈਡ ਰਿਬਨ ਐਕਸਪ੍ਰੈਸ 10 ਤੋਂ 12 ਨਵੰਬਰ 2010 ਤੱਕ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਵਿਖੇ ਠਹਿਰੇਗੀ ਅਤੇ ਇਸ ਸਮੇਂ ਦੌਰਾਨ ਏਡਜ਼ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ 15 ਸਾਲ ਤੋਂ 49 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਏਡਜ਼ ਦੇ ਕਾਰਨਾਂ, ਏਡਜ਼ ਦੇ ਬਚਾਓ ਅਤੇ ਇਸ ਸਬੰਧੀ ਸ਼ੰਕਿਆਂ ਨੂੰ ਦੂਰ ਕਰਨ ਲਈ ਜਾਗਰੂਕ ਕਰੇਗੀ। ਉਹਨਾਂ ਦੱਸਿਆ ਕਿ ਏਡਜ਼ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਦੋ ਪ੍ਰਚਾਰ ਵੈਨਾਂ ਜ਼ਿਲ੍ਹੇ ਦੇ ਲਗਭਗ 24 ਕਸਬਿਆਂ ਤੇ ਵੱਡੇ ਪਿੰਡਾਂ ਵਿੱਚ ਵੈਨ ਨੰ: ਏ 10 ਨਵੰਬਰ ਨੂੰ ਹਰਿਆਣਾ, ਭੂੰਗਾ, ਗੜ੍ਹਦੀਵਾਲਾ ਅਤੇ ਦਸੂਹਾ, 11 ਨਵੰਬਰ ਨੂੰ ਭੰਗਾਲਾ, ਹਾਜੀਪੁਰ, ਕਮਾਈ ਦੇਵੀ, ਅਤੇ ਜਨੌੜੀ ਵਿਖੇ, 12 ਨਵੰਬਰ ਨੂੰ ਸ਼ਾਮਚੁਰਾਸੀ, ਬੁਲੋਵਾਲ, ਟਾਂਡਾ ਅਤੇ ਮਿਆਣੀ ਵਿਖੇ ਪ੍ਰਚਾਰ ਕਰੇਗੀ। ਇਸੇ ਤਰਾਂ ਵੈਨ ਨੰ: ਬੀ 10 ਨਵੰਬਰ ਨੂੰ ਚੱਬੇਵਾਲ, ਮਾਹਿਲਪੁਰ, ਬੀਨੇਵਾਲ ਅਤੇ ਗੜ•ਸ਼ੰਕਰ, 11 ਨਵੰਬਰ ਨੂੰ ਸਮੂੰਦੜਾ, ਸੈਲਾ, ਮੋਰਾਂਵਾਲੀ ਅਤੇ ਕੋਟਫਤੂਹੀ, 12 ਨਵੰਬਰ ਨੂੰ ਅੱਤੋਵਾਲ, ਫੁਗਲਾਣਾ, ਰਾਜਪੁਰ ਭਾਈਆਂ ਅਤੇ ਭਾਮ ਵਿਖੇ ਏਡਜ਼ ਸਬੰਧੀ ਪ੍ਰਚਾਰ ਕਰੇਗੀ।
ਉਹਨਾਂ ਦੱਸਿਆ ਕਿ ਇਹਨਾਂ ਪ੍ਰਚਾਰ ਵੈਨਾਂ ਤੋਂ ਇਲਾਵਾ ਸੌਂਗ ਐਂਡ ਡਰਾਮਾ ਡਵੀਜ਼ਨ ਦੀ ਇੱਕ ਡਰਾਮਾ ਟੀਮ 7 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਪਹੁੰਚ ਰਹੀ ਹੈ ਜੋ ਉਪਰੋਕਤ ਪਿੰਡਾਂ ਤੋਂ ਇਲਾਵਾ 7 ਨਵੰਬਰ ਨੂੰ ਮੰਡ ਮੰਡੇਰ, ਘੋਗਰਾ, ਬੱਡਲਾ ਅਤੇ ਬੁਢਾਬੜ ਵਿਖੇ ਪ੍ਰਚਾਰ ਕਰੇਗੀ। 8 ਨਵੰਬਰ ਨੂੰ ਨਸਰਾਲਾ, ਚੱਕੋਵਾਲ, ਕੰਧਾਲਾ ਸ਼ੇਖਾਂ ਅਤੇ ਸੂਸਾਂ, 9 ਨਵੰਬਰ ਨੁੰ ਜੱਲੋਵਾਲ, ਹਾਰਟਾ ਬੱਡਲਾ, ਪਾਲਦੀ ਅਤੇ ਪੌਸੀ ਵਿਖੇ ਏਡਜ਼ ਦੀ ਬੀਮਾਰੀ ਸਬੰਧੀ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਆਪਣੇ ਡਰਾਮੇ ਰਾਹੀਂ ਪ੍ਰਚਾਰ ਕਰੇਗੀ। ਸ਼੍ਰੀ ਤਰਨਾਚ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਪ੍ਰਬੰਧ ਪੂਰੇ ਕਰ ਲਏ ਗਏ । ਉਹਨਾਂ ਨੇ ਪ੍ਰੈਸ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਰੈਡ ਰਿਬਨ ਐਕਸਪ੍ਰੈਸ ਅਤੇ ਏਡਜ਼ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਲੋਕ ਵੱਧ ਤੋਂ ਵੱਧ ਗਿਣਤੀ ਵਿੱਚ ਉਪਰੋਕਤ ਮਿਤੀਆਂ ਨੂੰ ਰੇਲਵੇ ਸਟੇਸ਼ਨ ਤੇ ਆ ਕੇ ਇਸ ਰੈਡ ਰਿਬਨ ਐਕਸਪ੍ਰੈਸ ਵਿੱਚ ਲਗਾਈ ਗਈ ਏਡਜ਼ ਸਬੰਧੀ ਪ੍ਰਦਰਸ਼ਨੀ ਨੂੰ ਦੇਖਣ।
ਡਾ ਰਵੀ ਪ੍ਰਕਾਸ਼ ਡੋਗਰਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਰੈਡ ਰਿਬਨ ਐਕਸਪ੍ਰੈਸ ਵਿੱਚ 6 ਡੱਬੇ ਹੋਣਗੇ । ਚਾਰ ਡੱਬਿਆਂ ਵਿੱਚ ਏਡਜ਼ ਸਬੰਧੀ ਜਾਣਕਾਰੀ ਭਰਪੂਰ ਨੁਮਾਇਸ਼ ਲਗੀ ਹੋਵੇਗੀ ਅਤੇ ਇੱਕ ਡੱਬੇ ਵਿੱਚ ਮਾਹਿਰ ਡਾਕਟਰਾਂ ਵੱਲੋਂ ਏਡਜ਼ ਸਬੰਧੀ ਕਾਉਂਸਲਿੰਗ ਕੀਤੀ ਜਾਵੇਗੀ, ਇੱਕ ਡੱਬੇ ਵਿੱਚ ਏਡਜ਼ ਸਬੰਧੀ ਏਡਜ਼ ਸਬੰਧੀ ਟਰੇਨਿੰਗ ਵਰਕਸ਼ਾਪ ਲਗਾਈ ਜਾਵੇਗੀ ਅਤੇ ਇਸ ਸਬੰਧੀ ਜਾਣਕਾਰੀ ਭਰਪੂਰ ਫ਼ਿਲਮ ਵੀ ਦਿਖਾਈ ਜਾਵੇਗੀ।
No comments:
Post a Comment