ਸ੍ਰੀ ਮਨੋਰੰਜਨ ਕਾਲੀਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਭਾਵੇਂ ਮਹੰਤ ਜੀ ਸਰੀਰਕ ਰੂਪ ਵਿੱਚ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦਾ ਅਸ਼ੀਰਵਾਦ ਅਤੇ ਸਿੱਖਿਆਵਾਂ ਸਾਡੇ ਨਾਲ ਹਮੇਸ਼ਾਂ ਰਹਿਣਗੀਆਂ। ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਅਤੇ ਮਾਸਟਰ ਮੋਹਨ ਲਾਲ ਟਰਾਂਸਪੋਰਟ ਮੰਤਰੀ ਪੰਜਾਬ ਨੇ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਮਹੰਤ ਜੀ ਦੁਆਬੇ ਦੇ ਬੇਹੱਦ ਸਤਿਕਾਰਤ ਅਤੇ ਹਰਮਨ ਪਿਆਰੇ ਆਗੂ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿਰਫ਼ ਇਸ ਇਲਾਕੇ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਤੇ ਹਿੰਦੁਸਤਾਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ੍ਰ: ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨੇ ਮਹੰਤ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਮਹੰਤ ਜੀ ਦਾ ਜਨਮ 1934 ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ 60 ਸਾਲ ਬਾਬਾ ਲਾਲ ਦਿਆਲ ਜੀ ਦੀ ਗੱਦੀ ਤੇ ਬਿਰਾਜਮਾਨ ਹੋ ਕੇ ਇਲਾਕੇ ਦੇ ਲੋਕਾਂ ਨੂੰ ਸਹੀ ਸੇਧ ਦਿੱਤੀ। ਉਨ੍ਹਾਂ ਕਿਹਾ ਕਿ ਮਹੰਤ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਵੀ ਬਹੁਤ ਪਿਆਰ ਸੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ, ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ, ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਪ੍ਰੋ: ਰਜਿੰਦਰ ਭੰਡਾਰੀ ਸਾਬਕਾ ਪ੍ਰਧਾਨ ਭਾਜਪਾ ਪੰਜਾਬ, ਰਮੇਸ਼ ਚੰਦਰ ਡੋਗਰਾ ਸਾਬਕਾ ਮੰਤਰੀ ਪੰਜਾਬ, ਹਰਬੰਸ ਸਿੰਘ ਮੰਝਪੁਰ, ਮਹੰਤ ਗੰਗਾ ਦਾਸ ਜ¦ਧਰ, ਰਾਜਨ ਮੱਕੜ , ਚੰਪਤ ਰਾਏ ਜਨਰਲ ਸਕੱਤਰ ਵਿਸ਼ਵ ਹਿੰਦੂ ਪ੍ਰੀਸ਼ਦ, ਰਘੂਨਾਥ ਰਾਣਾ, ਦੇਸ਼ ਰਾਜ ਸ਼ਰਮਾ ਪ੍ਰਿੰਸੀਪਲ, ਰਮੇਸ਼ ਸ਼ਾਸਤਰੀ ਅਤੇ ਸੰਤ ਸਮਾਜ ਦੇ ਵੱਖ-ਵੱਖ ਨੁਮਾਇੰਦਿਆਂ ਨੇ ਵੀ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਰਵਸ੍ਰੀ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ, ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ, ਅਸ਼ਵਨੀ ਸ਼ਰਮਾ ਭਾਜਪਾ ਪ੍ਰਦੇਸ਼ ਪ੍ਰਧਾਨ , ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਬੀਬੀ ਸੁਖਦੇਵ ਕੌਰ ਸੱਲ੍ਹਾਂ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਕੁਮਾਰੀ ਓਮੇਸ਼ ਸ਼ਾਕਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਭਾਜਪਾ, ਸਤਨਾਮ ਸਿੰਘ ਧਨੋਆ, ਜਪਦੀਪ ਸਿੰਘ ਜੱਪਾ, ਰਾਮ ਦਾਸ ਤਿਆਗੀ, ਰਾਜੇਸ਼ਵਰ ਨੰਦਾ, ਮਹੰਤ ਵਰਿੰਦਰ ਮੋਹਨ ਦਾਸ, ਬਾਬਾ ਰਜਿੰਦਰ, ਸਰਬਜੋਤ ਸਿੰਘ ਸਾਬੀ, ਕ੍ਰਿਸ਼ਨ ਲਾਲ ਦਸੂਹਾ, ਸਤਪਾਲ ਸ਼ਾਸਤਰੀ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਰਧਾਂਜ਼ਲੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਮਹੰਤ ਰਾਮ ਪ੍ਰਕਾਸ਼ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
No comments:
Post a Comment