ਸ਼ਾਮਚੁਰਾਸੀ, 13 ਅਗਸਤ: ਸਾਉਣ ਦਾ ਮਹੀਨਾ ਪੰਜਾਬੀ ਜੀਵਨ ਵਿੱਚ ਖੁਸ਼ੀਆਂ ਦੇ ਹੜ੍ਹ ਵਾਂਗ ਆਉਂਦਾ ਹੈ। ਇਸ ਮਹੀਨੇ ਵਿੱਚ ਤੀਆਂ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਤੀਆਂ ਸ਼ਬਦ ਦਾ ਨਿਕਾਸ ਧੀਆਂ ਤੋਂ ਹੋਇਆ ਮੰਨਿਆ ਜਾਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਬੀਬੀ ਮਹਿੰਦਰ ਕੌਰ ਜੋਸ਼, ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਵਿਖੇ ਤੀਆਂ ਦੇ ਤਿਉਹਾਰ ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਬੀਬੀ ਜੋਸ਼ ਨੇ ਤੀਆਂ ਦੇ ਮੇਲੇ ਵਿੱਚ ਪੀਂਘਾਂ ਝੂਟੀਆਂ ਅਤੇ ਬਹੁਰੰਗੀ ਚੂੜੀਆਂ ਵੀ ਚੜਾਈਆਂ। ਮੇਲੇ ਵਿੱਚ ਮਾਹਲ ਪੂੜੇ, ਖੀਰ, ਪੂਰੀਆਂ ਅਤੇ ਛੋਲਿਆਂ ਦੇ ਵਿਸ਼ੇਸ਼ ਲੰਗਰ ਲਗਾਏ ਗਏ ਸਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਮਿੰਦਰ ਸਿੰਘ ਦੀ ਧਰਮਪਤਨੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕੁਲਦੀਪ ਚੌਧਰੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਇੰਦਰਜੀਤ ਸਿੰਘ, ਹਰਿੰਦਰ ਪਾਲ ਸਿੰਘ ਪ੍ਰਮਾਰ ਡੀ ਐਸ ਪੀ , ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਦੇ ਪ੍ਰਧਾਨ ਪ੍ਰਿੰਥੀ ਪਾਲ ਸਿੰਘ ਬਾਲੀ, ਜਨਰਲ ਸਕੱਤਰ ਤਰਲੋਚਨ ਲੋਚੀ, ਕੈਸ਼ੀਅਰ ਲਾਲ ਚੰਦ ਬਿਰਦੀ, ਮੈਂਬਰ ਪ੍ਰਕਾਸ਼ ਰਾਮ, ਰਾਮ ਪ੍ਰਕਾਸ ਵਿਸੇਸ਼ ਤੌਰ ਤੇ ਹਾਜਰ ਸਨ।
ਬੀਬੀ ਮਹਿੰਦਰ ਕੌਰ ਜੋਸ਼ ਨੇ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਤੀਆਂ ਵਿੱਚ ਕੁੜੀਆਂ, ਨੂੰਹਾਂ, ਧੀਆਂ ਪਹਿਣ ਪਚਰ ਕੇ, ਹਾਰ ਸ਼ਿੰਗਾਰ ਕਰਕੇ ਬੜੇ ਚਾਵਾਂ ਨਾਲ ਇੱਕ ਦੂਜੀ ਨੂੰ ਤੀਆਂ ਦੇ ਪਿੜ ਵਿੱਚ ਪਹੁੰਚਣ ਲਈ ਕਹਿੰਦੀਆਂ ਹਨ। ਉਹਨਾਂ ਕਿਹਾ ਕਿ ਤੀਆਂ ਵਿੱਚ ਮਹਿੰਦੀ ਰੰਗੇ ਹੱਥ ਗਿੱਧਾ ਪਾਉਂਦਿਆਂ ਥਕਦੇ ਨਹੀਂ, ਨੱਚਣ ਵਾਲੀਆਂ ਦੀ ਅੱਡੀ ਨਹੀਂ ਟਿਕਦੀ ਅਤੇ ਗਾਉਣ ਵਾਲੀਆਂ ਪਾਸ ਗੀਤਾਂ ਦੇ ਅਮੁਕ ਭੰਡਾਰ ਹੁੰਦੇ ਹਨ। ਸਾਉਣ ਮਹੀਨੇ ਵਿੱਚ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਪਹੁੰਚਦੀਆਂ ਹਨ ਅਤੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ। ਉਹਨਾਂ ਕਿਹਾ ਕਿ ਧੀਆਂ ਹਮੇਸ਼ਾਂ ਆਪਣੇ ਪੇਕਿਆਂ ਦੀ ਸੁੱਖ ਮੰਗਦੀਆਂ ਹਨ। ਪੰਜਾਬੀ ਸਭਿਆਚਾਰ ਹਵਿੱਚ ਤੀਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਉਹਨਾਂ ਹੋਰ ਕਿਹਾ ਕਿ ਪੰਜਾਬੀ ਸਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ । ਸਾਨੂੰ ਆਪਣੇ ਪੰਜਾਬੀ ਵਿਰਸੇ ਨੁੰ ਭੁੱਲਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਧੀਆਂ ਨੂੰ ਕੁੱਖ ਵਿੱਚ ਮਾਰਨਾ ਨਹੀਂ ਚਾਹੀਦਾ ਅਤੇ ਭਰ੍ਯੂਣ ਹੱਤਿਆ ਬੰਦ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਗਲੇ ਸਾਲ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸ ਤੇ ਇੱਕ ਲੱਖ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਤੀਆਂ ਦੇ ਤਿਉਹਾਰ ਵਿੱਚ ਭਾਗ ਲੈਣ ਆਈਆਂ ਸਾਰੀਆਂ ਟੀਮਾਂ ਨੂੰ 5-5 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰਧਾਨ ਨਗਰ ਕੌਂਸਲ ਸ਼ਾਮਚੁਰਾਸੀ ਇੰਦਰਜੀਤ ਕੌਰ, ਐਮ ਸੀ ਅਸੋਕ ਕੁਮਾਰ ਬੰਗੜ, ਮੰਗੀ ਰਾਮ, ਦਵਿੰਦਰ ਸੋਧ, ਸਿੰਦੋ, ਬਲਬੀਰ ਕੌਰ ਭੁੱਲਰ, ਬਲਵੰਤ ਸਿੰਘ ਬਰਿਆਲ, ਸੁਖਵਿੰਦਰ ਸਿੰਘ ਸੋਢੀ, ਕਰਮਜੀਤ ਸਿੰਘ ਧਾਮੀ, ਰਵਿੰਦਰ ਸਿੰਘ ਧਾਮੀ, ਸੁੱਚਾ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਆਰ ਸੀ ਝਾਵਰ, ਸੂਬੇਦਾਰ ਪ੍ਰਗਟ ਸਿੰਘ, ਗੁਰਜੀਤ ਸਿੰਘ ਪਾਵਲਾ, ਜਗਤਾਰ ਸਿੰਘ ਧਾਮੀ, ਸੁਖਵਿੰਦਰ ਕੌਰ ਸਰਪੰਚ ਮੱਛਰੀਵਾਲ, ਬੇਅੰਤ ਕੌਰ ਸਰਪੰਚ ਬਰਿਆਲ, ਪਰਮਜੀਤ ਸਿੰਘ ਐਸ ਐਚ ਓ ਬੁਲੋਵਾਲ, ਵਿਕਰਮਜੀਤ ਸਿੰਘ ਚੌਂਕੀ ਇੰਚਾਰਜ ਇਸ ਮੌਕੇ ਤੇ ਹਾਜਰ ਸਨ। ਇਸ ਮੌਕੇ ਤੇ ਵੱਖ-ਵੱਖ ਟੀਮਾਂ ਵੱਲੋਂ ਰੰਗਾ-ਰੰਗ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
No comments:
Post a Comment