ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸਾਂ ਭਰੇ ਭਰਾਏ...

ਤਲਵਾੜਾ, 12 ਅਗਸਤ: ਉੱਘੇ ਪੱਤਰਕਾਰ ਅਤੇ ਨਿਸ਼ਕਾਮ ਸਮਾਜ ਸੇਵੀ ਸਵ. ਅਸ਼ਵਨੀ ਟੰਡਨ ਜੋ ਬੀਤੇ ਦਿਨ ਸੰਖੇਪ ਬਿਮਾਰੀ ਮਗਰੋਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਰਸਮ ਕਿਰਿਆ ਮੌਕੇ ਅੱਜ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਗੁਰੂ ਅਮਰਦਾਸ ਹਾਲ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ। ਜਿਸ ਵਿਚ ਹਰਦੀਪ ਸਿੰਘ ਢਿਲੋਂ ਆਈ.ਜੀ ਡਾਇਰੈਕਟਰ ਵਿਜੀਲੈਂਸ, ਵੀ.ਕੇ ਉੱਪਲ ਆਈ.ਜੀ. ਕਰਾਇਮ, ਸੰਜੀਵ ਕਾਲੜਾ ਆਈ. ਜੀ., ਇਕਬਾਲਪ੍ਰੀਤ ਸਿੰਘ ਸਹੋਤਾ ਆਈ.ਜੀ. ਬਾਰਡਰ ਰੇਂਜ, ਸ਼ਰਦ ਸੱਤਿਆ ਚੌਹਾਨ ਡੀ.ਆਈ.ਜੀ. ਜ¦ਧਰ ਰੇਂਜ, ਜਸਕਰਨ ਸਿੰਘ ਏ.ਆਈ.ਜੀ, ਲੋਕ ਨਾਥ ਆਂਗਰਾ ਐਸ.ਐਸ.ਪੀ. ਗੁਰਦਾਸਪੁਰ, ਰਕੇਸ਼ ਅਗਰਵਾਲ ਐਸ.ਐਸ.ਪੀ ਹੁਸ਼ਿਆਰਪੁਰ, ਐਸ.ਕੇ. ਕਾਲੀਆ ਐਸ.ਪੀ., ਪਰਮਪਾਲ ਸਿੰਘ ਡੀ.ਐਸ.ਪੀ. ਫਿਲੌਰ, ਧਰਮਵੀਰ ਸਿੰਘ ਡੀ.ਐਸ.ਪੀ. ਮੁਕੇਰੀਆਂ, ਐਸ. ਐਸ. ਸੋਹਲ ਡਾਇਰੈਕਟਰ ਸਿਹਤ ਰਿਟਾ., ਅਸ਼ੋਕ ਮੱਟੂ ਡਰੱਗ ਕੰਟ੍ਰੋਲਰ ਪੰਜਾਬ, ਨਿਰਮਲ ਸਿੰਘ ਭੰਗੂ ਪਰਲ ਗਰੁੱਪ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਹਾਜਰ ਸਨ। ਇਸ ਮੌਕੇ ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਸੁਦਰਸ਼ਨ ਕੁਮਾਰ ਪੱਤਰਕਾਰ, ਜੰਗੀ ਲਾਲ ਮਹਾਜਨ ਸੀਨੀਅਰ ਭਾਜਪਾ ਆਗੂ, ਅਵਤਾਰ ਸਿੰਘ ਪਰਲ ਗਰੁੱਪ ਅਤੇ ਕੰਵਰ ਰਤਨ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵ. ਟੰਡਨ ਨੇ ਨਿੱਕੀ ਉਮਰੇ ਵੱਡੀਆਂ ਪੁਲਾਘਾਂ ਪੁੱਟ ਕੇ ਵਿਲੱਖਣ ਮਿਸਾਲ ਕਾਇਮ ਕਰਦਿਆਂ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਦੀਆਂ ਇਨ੍ਹਾਂ ਸਤਰਾਂ ਨੂੰ ਸਾਰਥਿਕ ਬਣਾ ਦਿੱਤਾ ਕਿ ‘ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸਾਂ ਭਰੇ ਭਰਾਏ ...’ ਅਤੇ ਪੱਤਰਕਾਰੀ ਅਤੇ ਸਮਾਜ ਸੇਵਾ ਨੂੰ ਸਮਰਪਣ ਦੀ ਭਾਵਨਾ ਨਾਲ ਨਿਭਾਇਆ। ਉਨ੍ਹਾਂ ਕਿਹਾ ਕਿ ਅਸ਼ਵਨੀ ਟੰਡਨ ਨੂੰ ਹਮੇਸ਼ਾ ਇਕ ਆਦਰਸ਼ ਸ਼ਖਸ਼ੀਅਤ ਵਜੋਂ ਜਾਣਿਆ ਜਾਵੇਗਾ ਅਤੇ ਉਨ੍ਹਾਂ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਤੇ ਇਲਾਕਾ ਵਾਸੀਆਂ ਨੂੰ ਡੂੰਘਾ ਸਦਮਾ ਪੁੱਜਾ ਹੈ ਉੱਥੇ ਮੀਡੀਆ ਜਗਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਸਦੀਵੀ ਘਾਟਾ ਪਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮਜੀਤ ਸਿੰਘ ਗਿੱਲ ਐਕਸਾਈਜ਼ ਕਮਿਸ਼ਨਰ, ਠਾਕੁਰ ਰਘੁਨਾਥ ਰਾਣਾ ਮੀਤ ਪ੍ਰਧਾਨ ਭਾਜਪਾ ਪੰਜਾਬ, ਬੱਬਾ ਕਾਲੀਆ, ਦੇਸ ਰਾਜ ਸ਼ਰਮਾ, ਅਮਰਜੀਤ ਸਿੰਘ ਢਾਡੇ ਕਟਵਾਲ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜੀਪੁਰ, ਸੁਰਿੰਦਰ ਮੰਡ, ਸੁਰਜੀਤ ਸਿੰਘ, ਦਲਬੀਰ ਸਿੰਘ ਮੱਲ੍ਹੀ, ਹਰਸ਼ ਮਹਿਤਾ, ਭਗਤ ਗੇਲਾ ਰਾਮ, ਗੁਰਚਰਨ ਸਿੰਘ ਜੌਹਰ, ਅਸ਼ੋਕ ਸੱਭਰਵਾਲ, ਓ. ਪੀ. ਕਾਲੀਆ, ਅਮਰਪਾਲ ਜੌਹਰ, ਦਵਿੰਦਰ ਸਿੰਘ ਸੇਠੀ, ਡਾ. ਧਰੁਬ, ਰਾਮ ਪ੍ਰਸ਼ਾਦ ਸਰਪੰਚ ਤਲਵਾੜਾ, ਏ. ਕੇ. ਬਾਲੀ ਐਸ. ਈ. ਤਲਵਾੜਾ, ਅਨਿਲ ਗੌਤਮ, ਗੁਲਜ਼ਾਰ ਸਿੰਘ ਸਾਬਕਾ ਡੀ ਪੀ ਆਰ ਓ, ਅਸ਼ਵਨੀ ਚੱਡਾ, ਅਰਵਿੰਦਰਪਾਲ ਸਿੰਘ ਉੱਭੀ ਅਤੇ ਟੰਡਨ ਪਰਿਵਾਰ ਸਮੇਤ ਪੱਤਰਕਾਰ, ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜਰ ਸਨ। ਉੱਘੇ ਸ਼ਾਸ਼ਤਰੀ ਅਸ਼ਵਨੀ ਸ਼ਰਮਾ ਨੇ ਸ਼ਾਂਤੀ ਪਾਠ ਕਰਨ ਉਪਰੰਤ ਸਵ. ਟੰਡਨ ਦੇ ਸਪੁੱਤਰ ਨਿਤਿਨ ਟੰਡਨ ਨੂੰ ਰਸਮ ਪਗੜੀ ਅਦਾ ਕੀਤੀ।
No comments:
Post a Comment