ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਸ਼ੇਰਪੁਰ ਬਾਤੀਆਂ, ਬਹਾਦੁਰਪੁਰ, ਬਸੀਗੁਲਾਮ ਹੁਸੈਨ ਅਤੇ ਥੱਥਲਾਂ ਆਦਿ ਵਿਖੇ ਭੰਗੀ ਚੋਅ ਵਿਚ ਆਏ ਬਰਸਾਤੀ ਪਾਣੀ ਨਾਲ ਹੜ੍ਹ ਰੋਕੂ ਕੰਮਾਂ ਦੇ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਕਿ ਉਹ ਤੁਰੰਤ ਇਹਨਾਂ ਕੰਮਾਂ ਦੀ ਮੁਰੰਮਤ ਕਰਾਉਣ । ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਭੰਗੀ ਚੋਅ ਦੀਆਂ ਨਾਜਕ ਥਾਵਾਂ ਤੇ ਰੇਤ ਨਾਲ ਭਰੀਆਂ ਬੋਰੀਆਂ ਦੇ ਸਟੱਡ ਅਤੇ ਸਪੱਰ ਵੀ ਜਲਦੀ ਬਣਾਉਣ ਤਾਂ ਜੋ ਚੋਅ ਵਿਚ ਆਉਣ ਵਾਲੇ ਬਰਸਾਤੀ ਪਾਣੀ ਨਾਲ ਹੁਸ਼ਿਆਰਪੁਰ ਸ਼ਹਿਰ ਦੇ ਨਿਵਾਸੀਆਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਉਹਨਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਬਰਸਾਤਾਂ ਦੌਰਾਨ ਆਉਣ ਵਾਲੇ ਸੰਭਾਵੀਂ ਹੜ੍ਹਾਂ ਨੂੰ ਰੋਕਣ ਲਈ ਰੇਤ ਦੀਆਂ ਭਰੀਆਂ ਬੋਰੀਆਂ ਅਤੇ ਬਾਂਸਾਂ ਦਾ ਪ੍ਰਬੰਧ ਵੀ ਕਰਕੇ ਰੱਖਣ ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ । ਉਹਨਾ ਕਿਹਾ ਕਿ ਧੁੱਸੀ ਬੰਨ੍ਹਾਂ ਦੀਆਂ ਨਾਜ਼ਕ ਥਾਵਾਂ ਤੇ ਬਰਸਾਤ ਦੇ ਮੌਸਮ ਦੌਰਾਨ ਨਿਰੰਤਰ ਨਜ਼ਰ ਰੱਖੀ ਜਾਵੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਦਰਿਆ ਬਿਆਸ ਅਤੇ ਵੱਖ-ਵੱਖ ਚੋਆਂ ਤੇ ਬਣੇ ਧੁੱਸੀ ਬੰਨ੍ਹਾਂ ਤੇ ਠੀਕਰੀ ਪਹਿਰਾ ਲਗਾਉਣ ਤਾਂ ਜੋ ਸੰਭਾਵੀਂ ਹੜ੍ਹਾਂ ਸਬੰਧੀ ਸੂਚਨਾ ਸਮੇਂ ਸਿਰ ਅਤੇ ਪਹਿਲਾਂ ਮਿਲ ਸਕੇ। ਉਹਨਾਂ ਨੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਕੋਈ ਵੀ ਅਧਿਕਾਰੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਸਥਾਨ ਨਾ ਛੱਡੇ।
No comments:
Post a Comment