
ਤਲਵਾੜਾ, 30 ਅਪ੍ਰੈਲ: ਇੱਥੋਂ ਬੱਸਾਂ ਤਾਂ ਬਥੇਰੀਆਂ ਚਲਦੀਆਂ ਹਨ, ਹਰ ਪਾਸੇ ਨੂੰ, ਹਰ ਸਮੇਂ ... ਪਰ ਅੱਡੇ ਦੀ ਕਿਸੇ ਕੰਧ ਤੇ ਨਾ ਤਾਂ ਕੋਈ ਟਾਈਮ ਟੇਬਲ ਹੈ ਤੇ ਨਾ ਹੀ ਕੋਈ ਦੱਸਣ ਵਾਲਾ ! ਏਨਾ ਜਰੂਰ ਹੈ ਕਿ ਪ੍ਰਾਈਵੇਟ ਕੰਪਨੀਆਂ ਦੇ ਆਪੋ ਆਪਣੇ ਅੱਡਾ ਇੰਚਾਰਜ ਹਨ ਜਿਨ੍ਹਾਂ ਕੋਲ ਆਪੋ ਆਪਣੀ ਕੰਪਨੀ ਦੀਆਂ ਬੱਸਾਂ ਦੀ ਸਮਾਂ ਸਾਰਨੀ ਹੁੰਦੀ ਹੈ। ਅੱਡੇ ਦੇ ਆਸ ਪਾਸ ਦੇ ਰੇਹੜੀ ਤੇ ਦੁਕਾਨਾਂ ਵਾਲਿਆਂ ਨੂੰ ਕੁਝ ਪੱਕੀਆਂ ਬੱਸਾਂ ਦੇ ਰੂਟਾਂ ਦੀ ਜਾਣਕਾਰੀ ਹੁੰਦੀ ਹੈ ਜਾਂ ਫ਼ਿਰ ਜਿਸਨੂੰ ਲੋੜ ਹੋਵੇ ਉਹ ਆਪ ਹੀ ਏਧਰੋਂ ਓਧਰੋਂ ਟੱਕਰਾਂ ਮਾਰ ਕੇ ਆਪਣੇ ਰੂਟ ਦੀ ਬੱਸ ਦਾ ਸਮਾਂ ਪਤਾ ਕਰ ਲੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇੱਥੇ ਬੱਸ ਅੱਡੇ ਵਿਚ ਟਾਈਮ ਟੇਬਲ ਦਾ ਵੱਡਾ ਬੋਰਡ ਲਗਾਇਆ ਜਾਣਾ ਚਾਹੀਦਾ ਹੈ ਤਾ ਕਿ ਯਾਤਰੀਆਂ ਨੂੰ ਦਰਪੇਸ਼ ਮੁਸ਼ਕਿਲ ਦਾ ਹੱਲ ਹੋ ਸਕੇ। ਉਂਝ ਵੀ ਅਜੋਕੇ ਪੜ੍ਹੇ ਲਿਖੇ ਤੇ ਉੱਤੋਂ ਕੰਪਿਊਟਰਾਂ ਦਾ ਜ਼ਮਾਨੇ ਵਿਚ ਸੂਚਨਾ ਦਾ ਆਸਾਨੀ ਨਾਲ ਉਪਲਬਧ ਹੋਣਾ ਸਮੇਂ ਦੀ ਲੋੜ ਹੈ।
No comments:
Post a Comment