ਤਲਵਾੜਾ, 17 ਮਈ: ਲੋਕ ਸਭਾ ਚੋਣਾਂ ਦੇ ਨਤੀਜੇ ਦੀ ਬਿੱਲੀ ਥੈਲੇ ਵਿਚੋਂ ਬਾਹਰ ਆ

ਗਈ ਹੈ ਤੇ ਕਾਂਗਰਸ ਲਈ ਨਾਲ ਲਿਆਈ ਸ਼ਾਨਦਾਰ ਜਿੱਤ ਦਾ ਸੁਨੇਹਾ। ਇਸ ਵਾਰ ਕਾਂਗਰਸ ਤੇ ਯੂ. ਪੀ. ਏ. ਨੇ 260 ਸੀਟਾਂ ਹਾਸਲ ਕੀਤੀਆਂ ਅਤੇ ਪੰਜਾਬ ਵਿਚ 13 ਵਿਚੋਂ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਸੰਤੋਸ਼ ਚੌਧਰੀ ਨੇ ਆਪਣੇ ਵਿਰੋਧੀ ਅਕਾਲੀ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੂੰ 266 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤੋਸ਼ ਚੌਧਰੀ ਨੂੰ ਕੁੱਲ 358783 ਵੋਟਾਂ ਪਈਆਂ ਜਦਕਿ ਭਾਜਪਾ ਦੇ ਸੋਮ ਪ੍ਰਕਾਸ਼ ਨੂੰ 358415 ਵੋਟਾਂ ਮਿਲੀਆਂ। ਇੰਜ ਇੰਕਾ ਆਗੂ ਸੰਤੋਸ਼ ਚੌਧਰੀ ਪੰਜਾਬ ਵਿਚੋਂ ਸਭ ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜੇਤੂ ਰਹਿਣ ਵਾਲੀ ਉਮੀਦਵਾਰ ਬਣ ਗਈ ਜਦਕਿ ਪੰਜਾਬ ਵਿਚ ਸਭ ਤੋਂ ਜਿਆਦਾ ਵੋਟਾਂ ਦੇ ਫ਼ਰਕ ਨਾਲ ਜੇਤੂ ਵੀ ਇੱਕ ਔਰਤ ਉਮੀਦਵਾਰ ਹੀ ਹਨ, ਉਹ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਪਤਨੀ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸੀ ਉਮਦੀਵਾਰ ਰਣਇੰਦਰ ਸਿੰਘ ਸਪੁੱਤਰ ਕੈਪਟਨ ਅਮਰਿੰਦਰ ਸਿੰਘ ਨੂੰ 120948 ਵੋਟਾਂ ਦੇ ਫ਼ਰਕ ਨਾਲ ਹਰਾਇਆ
।
ਪੰਜਾਬ ਤੋਂ ਲੋਕ ਸਭਾ ਚੋਣਾਂ ਵਿਚ ਜੇਤੂ ਰਹੇ ਉਮੀਦਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ, ਗੁਰਦਾਸਪੁਰ ਜਨਰਲ ਤੋਂ ਪਰਤਾਪ ਸਿੰਘ ਬਾਜਵਾ ਕਾਂਗਰਸ ਆਈ, ਅੰਮ੍ਰਿਤਸਰ ਜਨਰਲ ਤੋਂ ਨਵਜੋਤ ਸਿੰਘ ਸਿੱਧੂ ਭਾਜਪਾ, ਖਡੂਰ ਸਾਹਿਬ ਜਨਰਲ ਤੋਂ ਡਾ. ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ, ਜਲੰਧਰ ਐਸ. ਸੀ. ਤੋਂ ਮਹਿੰਦਰ ਸਿੰਘ ਕੇ. ਪੀ. ਕਾਂਗਰਸ ਆਈ, ਹੁਸ਼ਿਆਰਪੁਰ ਐਸ. ਸੀ. ਤੋਂ ਸੰਤੋਸ਼ ਚੌਧਰੀ ਕਾਂਗਰਸ ਆਈ, ਅਨੰਦਪੁਰ ਸਾਹਿਬ ਜਨਰਲ ਤੋਂ ਰਵਨੀਤ ਸਿੰਘ ਕਾਂਗਰਸ ਆਈ, ਲੁਧਿਆਣਾ ਜਨਰਲ ਮਨੀਸ਼ ਤਿਵਾੜੀ ਕਾਂਗਰਸ ਆਈ, ਫ਼ਤਿਹਗੜ੍ਹ ਸਾਹਿਬ ਐਸ. ਸੀ. ਤੋਂ ਸੁਖਦੇਵ ਸਿੰਘ ਲਿਬੜਾ ਕਾਂਗਰਸ ਆਈ, ਫ਼ਰੀਦਕੋਟ ਐਸ. ਸੀ. ਤੋਂ ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ, ਫ਼ਿਰੋਜ਼ਪੁਰ ਜਨਰਲ ਤੋਂ ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ, ਬਠਿੰਡਾ ਜਨਰਲ ਤੋਂ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ, ਸੰਗਰੂਰ ਤੋਂ ਵਿਜੇ ਕੁਮਾਰ ਸਿੰਗਲਾ ਕਾਂਗਰਸ ਆਈ ਅਤੇ ਪਟਿਆਲਾ ਤੋਂ ਪਰਨੀਤ ਕੌਰ ਕਾਂਗਰਸ ਆਈ
। ਇਸ ਤੋਂ ਇਲਾਵਾ ਪਵਨ ਕੁਮਾਰ ਬਾਂਸਲ ਨੇ ਚੰਡੀਗੜ੍ਹ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਉਣ ਵਿਚ ਕਾਮਯਾਬੀ ਹਾਸਿਲ ਕੀਤੀ।
No comments:
Post a Comment