ਤਲਵਾੜਾ, 2 ਫ਼ਰਵਰੀ: ਜਿਲ੍ਹਾ ਪੁਲਿਸ ਮੁਖੀ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਅੱਜ ਇਥੇ ਸ. ਪਰਕਾਸ਼ ਸਿੰਘ ਬਾਦਲ ਦੀ ਆਮਦ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਸ. ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਵਿਸ਼ੇਸ਼ ਤੌਰ ਤੇ ਹਾਜਰ ਸਨ।
ਸੂਤਰਾਂ ਅਨੁਸਾਰ ਇਸ ਵਾਰ ਸ. ਬਾਦਲ ਦੇ ਹੈਲੀਕਾਪਟਰ ਨੂੰ ਨਰਸਰੀ ਗਰਾਊਂਡ ਵਿਖੇ ਉਤਾਰਿਆ ਜਾਵੇਗਾ ਜਦਕਿ ਮੁੱਖ ਸਮਾਗਮ ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਸੈਕਟਰ ਦੋ ਵਿਖੇ ਰੱਖਿਆ ਜਾਵੇਗਾ। ਜਿਕਰਯੋਗ ਹੈ ਕਿ ਪਿਛਲੀ ਵਾਰ ਸ. ਬਾਦਲ ਦਾ ਹੈਲੀਕਾਪਟਰ ਸੈਕਟਰ ਤਿੰਨ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਉਤਾਰਿਆ ਗਿਆ ਸੀ ਪਰ ਸਹਿ ਪਾਇਲਟ ਵੱਲੋਂ ਉਤਰਨ ਲਈ ਜਗ੍ਹਾ ਠੀਕ ਨਾ ਹੋਣ ਦੀ ਸ਼ਿਕਾਇਤ ਕਾਰਨ ਇਸ ਵਾਰ ਤਲਵਾੜੇ ਦੇ ਸਭ ਤੋਂ ਵੱਡੇ ਮੈਦਾਨ ਨੂੰ ਚੁਣਿਆ ਗਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ. ਡੀ. ਐਮ. ਪਰਮਜੀਤ ਸਿੰਘ, ਨਾਇਬ ਤਹਿਸੀਲਦਾਰ ਅਜੀਤ ਸਿੰਘ ਮੱਲ੍ਹੀ, ਬੀ. ਡੀ. ਪੀ. ਓ. ਬਲਦੇਵ ਸਿੰਘ ਸਮੇਤ ਕਈ ਹੋਰ ਮੁਹਤਬਰ ਵਿਅਕਤੀ ਤੇ ਅਧਿਕਾਰੀ ਹਾਜਰ ਸਨ।

No comments:
Post a Comment