ਤਲਵਾੜਾ, 1 ਫ਼ਰਵਰੀ: ਸ. ਪਰਕਾਸ਼ ਸਿੰਘ ਬਾਦਲ ਦੀ ਤਲਵਾੜਾ ਫ਼ੇਰੀ ਨੂੰ ਲੈ ਕੇ ਅਕਾਲੀ-ਭਾਜਪਾ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਆਪਣੇ ਹਰਮਨ ਪਿਆਰੇ ਆਗੂ ਦੇ ਸਵਾਗਤ ਲਈ ਦੋਹਾਂ ਦਲਾਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਅੱਜ ਇਥੇ ਪੰਚਾਇਤ ਸੰਮਤੀ ਰੈਸਟ ਹਾਊਸ ਵਿਖੇ ਸ਼੍ਰੋਮਣੀ

ਅਕਾਲੀ ਦੇ ਸਰਕਲ ਤਲਵਾੜਾ ਦੀ ਇਕੱਤਰਤਾ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ. ਸੰਪੂਰਨ ਸਿੰਘ ਚੀਮਾ ਸਾਬਕਾ ਚੇਅਰਮੈਨ ਪੰਜਾਬ ਗੋਦਾਮ ਨਿਗਮ ਵਿਸ਼ੇਸ਼ ਤੌਰ ਤੇ ਪਹੁੰਚੇ। ਸ. ਚੀਮਾ ਨੇ ਇਸ ਮੌਕੇ ਸ. ਬਾਦਲ ਦੇ ਤਲਵਾੜਾ ਦੌਰੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸ. ਬਾਦਲ ਵੱਲੋਂ ਜਿਥੇ ਕਾਲਜ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉੱਥੇ ਨਰਸਰੀ ਗਰਾਊਂਡ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸ. ਬਾਦਲ ਵੱਲੋਂ ਰੋਜਾਨਾਂ ਦੋ ਤੋਂ ਤਿੰਨ ਹਲਕਿਆਂ ਵਿਚ ਪ੍ਰੋਗਰਾਮ ਰੱਖੇ ਗਏ ਹਨ ਤੇ 6 ਫ਼ਰਵਰੀ ਨੂੰ ਹਲਕਾ ਦਸੂਹਾ ਲਈ ਤਲਵਾੜਾ ਅਤੇ ਹਲਕਾ ਗੜ੍ਹਦੀਵਾਲਾ ਲਈ ਜੌਹਲਾਂ ਪਿੰਡ ਦੀ ਚੋਣ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਸ. ਚੀਮਾ ਨੇ ਕਿਹਾ ਕਿ ਇਲਾਕੇ ਦੀਆਂ ਮੁਸ਼ਕਲਾਂ ਤੋਂ ਸ. ਬਾਦਲ ਨੂੰ ਜਾਣੂ ਕਰਾਉਣ ਲਈ ਜਥੇਦਾਰ ਮਿਨਹਾਸ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਫ਼ਦ ਤਿਆਰ ਕੀਤਾ ਜਾਵੇਗਾ। ਬੈਠਕ ਨੂੰ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਨੇ ਸੰਬੋਧਨ ਕੀਤਾ ਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਜ ਕੁਮਾਰ ਬਿੱਟੂ, ਸੁਖਦੇਵ ਸਿੰਘ, ਬੀਬੀ ਸਵਰਨ ਕੌਰ, ਦਵਿੰਦਰ ਸੇਠੀ, ਪ੍ਰਸ਼ਾਂਤ ਵਰਮਾ, ਤਿਲਕ ਕੁਮਾਰ, ਅਸ਼ੋਕ ਮੰਗੂ, ਰਮੇਸ਼ ਭੰਬੋਤਾ ਸਮੇਤ ਕਈ ਹੋਰ ਵਰਕਰ, ਪੰਚ ਸਰਪੰਚ ਹਾਜਰ ਸਨ।
ਇਸ ਤੋਂ ਪਹਿਲਾਂ ਭਾਜਪਾ ਦੀ ਇਕ ਮੀਟਿੰਗ ਸ਼ਾਹ ਨਹਿਰ ਰੈਸਟ ਹਾਊਸ ਵਿਚ ਬਲਾਕ ਪ੍ਰਧਾਨ ਅਸ਼ੋਕ ਸੱਭਰਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 40 ਪਿੰਡਾਂ ਦੇ ਭਾਜਪਾ ਵਰਕਰਾਂ ਤੇ ਪੰਚਾਂ ਸਰਪੰਚਾਂ ਤੇ ਭਾਗ ਲਿਆ।
No comments:
Post a Comment