ਸਕੂਲ ਵਿਚ ਵਣ ਮਹਾਂਉਤਸਵ ਮਨਾਇਆ
ਟਰੱਕ ਨੇ ਦੋ ਬੱਚਿਆਂ ਨੂੰ ਕੁਚਲਿਆ
ਉਮਰ 13 ਸਾਲ ਪੁੱਤਰ ਬਲਵੰਤ ਸਿੰਘ ਅਤੇ ਅਜੇ ਕੁਮਾਰ ਉਮਰ 14 ਸਾਲ ਪੁੱਤਰ ਸ਼ਾਦੀ ਲਾਲ ਦੋਵੇਂ ਵਾਸੀ ਪਿੰਡ ਰੌਲੀ ਆਪਣੇ ਘਰ ਤੋਂ ਚੰਗੜਵਾਂ ਵੱਲੋਂ ਸਕੂਲ ਪੇਪਰ ਦੇਣ ਲਈ ਜਾ ਰਹੇ ਸਨ ਕਿ ਰਸਤੇ ਵਿਚ ਪਿੰਡ ਚੱਕਮੀਰਪੁਰ ਵਿਖੇ ਆਉਂਦੀ ਇੱਕ ਤੰਗ ਪੁਲੀ, ਜਿਸ ਤੋਂ ਇੱਕ ਵੇਲੇ ਕੇਵਲ ਇਕ ਗੱਡੀ ਹੀ ¦ਘ ਸਕਦੀ ਹੈ, ਤੇ ਪੁੱਜੇ ਤਾਂ ਟਰੱਕ ਦੇ ਪਿਛਲੇ ਟਾਇਰਾਂ ਹੇਠ ਆ ਗਏ। ਜਖ਼ਮਾਂ ਦੀ ਤਾਬ ਨਾ ਝੱਲਦਿਆਂ ਦੋਵੇਂ ਬੱਚਿਆਂ ਨੇ ਨਜ਼ਦੀਕੀ ਹਸਪਤਾਲ ਪੁੱਜਦਿਆਂ ਦਮ ਤੋੜ ਦਿੱਤਾ। ਪੁਲਿਸ ਨੇ ਟਰੱਕ ਡਰਾਈਵਰ ਜਤਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਜ¦ਧਰ ਵਿਰੁੱਧ ਆਈ. ਪੀ. ਸੀ. ਦੀ ਧਾਰਾ 304 ਤਹਿਤ ਮੁਕੱਦਮਾ ਦਰਜ ਕਰਕੇ ਟਰੱਕ ਨੰਬਰ ਪੀ. ਬੀ. 08 ਐਫ਼ 5217 ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਪੌਂਗ ਡੈਮ ਦੇ ਦਿਹਾੜੀਦਾਰ ਕਾਮਿਆਂ ਦੀ ਭੁੱਖ ਹੜਤਾਲ
ਕਾਮਿਆਂ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਨੂੰ ਤੇਜ਼ ਕਰ ਦਿੱਤਾ ਹੈ ਅਤੇ ਉਹਨਾ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਅੱਠਵੇਂ ਦਿਨ ਵਿਚ ਪੁਜ ਗਈ ਹੈ। ਅੱਜ ਉਕਤ ਕਾਮਿਆਂ ਨੇ ਆਪਣੇ ਪਰਿਵਾਰਾਂ ਸਮੇਤ ਚੀਫ਼ ਇੰਜੀਨੀਅਰ ਬਿਆਸ ਡੈਮ ਦੇ ਮੁੱਖ ਦਫਤਰ ਅੱਗੇ ਜੋਰਦਾਰ ਨਾਹਰੇਬਾਜੀ ਕੀਤੀ ਅਤੇ ਬੀ. ਬੀ. ਐਮ. ਬੀ. ਦੇ ਅਧਿਕਾਰੀਆਂ ਵਿਰੁੱਧ ਰੋਸ ਪ੍ਰਗਟ ਕੀਤਾ। ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਪੰਚਮ ਲਾਲ, ਹਰਭਜਨ ਸਿੰਘ, ਵਰਿੰਦਰ ਕੁਮਾਰ, ਕ੍ਰਿਸ਼ਨਾ ਕੁਮਾਰੀ, ਦਰਸ਼ਨਾ ਦੇਵੀ, ਸੁਮਨ ਕੁਮਾਰੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮਹਿਕਮੇ ਨੇ ਉਹਨਾਂ ਦੀਆਂ ਮੰਗਾਂ ਮੰਨਣ ਵਿਚ ਟਾਲ ਮਟੋਲ ਕੀਤੀ ਤਾਂ ਇਹ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਅੱਜ ਦੀ ਭੁੱਖ ਹੜਤਾਲ ਵਿਚ ਬਰਿਜੇਸ਼ ਕੁਮਾਰ, ਮਨਮੋਹਨ ਸਿੰਘ, ਮਹਿੰਦਰ ਲਾਲ, ਤਿਲਕ ਰਾਜ, ਪਰਸ਼ੋਤਮ ਦਾਸ ਬੈਠੇ ਅਤੇ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚਿਆਂ ਨੇ ਵੀ ਪ੍ਰਦਰਸ਼ਕਾਰੀ ਕਾਮਿਆਂ ਦਾ ਸਾਥ ਦਿੱਤਾ।
ਸੂਮੋ ਤੇ ਸਫ਼ਾਰੀ ਵਿਚ ਜੋਰਦਾਰ ਟੱਕਰ
ਰਾਖੇ ਸਾਂਈਆਂ ਮਾਰ ਸਕੇ ਨਾ ਕੋਇ ਵਾਲੀ ਕਹਾਵਤ ਉਦੋਂ ਸੱਚ ਸਾਬਤ ਹੋਈ ਜਦੋਂ ਸੂਮੋ ਚਾਲਕ ਮਾਮੂਲੀ ਸੱਟਾਂ ਹੀ ਲੱਗੀਆਂ। ਇਕੱਤਰ ਜਾਣਕਾਰੀ ਅਨੁਸਾਰ ਟਾਟਾ ਸੂਮੋ ਨੰਬਰ ਪੀ. ਬੀ. 07 2091 ਨੂੰ ਵਿਪਨ ਕੁਮਾਰ ਵਾਸੀ ਭਟੇੜ ਮੁਕੇਰੀਆਂ ਤੋਂ ਤਲਵਾੜਾ ਸਵਾਰੀ ਛੱਡ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਤਲਵਾੜਾ ਦੇ ਪੁਰਾਣੇ ਡਾਕਘਰ ਨੇੜੇ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਉਸਦੀ ਟੱਕਰ ਤਲਵਾੜਾ ਤੋਂ ਮੁਕੇਰੀਆਂ ਵੱਲ ਜਾ ਰਹੀ ਟਾਟਾ ਸਫ਼ਾਰੀ ਨੰ: ਪੀ. ਬੀ. 10 ਏ ਡੀ 0387 ਨਾਲ ਹੋ ਗਈ। ਹਾਦਸੇ ਮਗਰੋਂ ਸਫ਼ਾਰੀ ਚਾਲਕ ਮੌਕੇ ਤੋਂ ਰਫ਼ੂਚੱਕਰ ਹੋ ਗਏ। ਜਿਕਰਯੋਗ ਹੈ ਕਿ ਇਸ ਹਾਦਸੇ ਤੋਂ ਤੁਰੰਤ ਬਾਅਦ ਦੋ ਨੌਜਵਾਨਾਂ ਵਰਿੰਦਰ ਤੇ ਚੇਤਨ ਨੇ ਇਨਸਾਨੀਅਤ ਤੇ ਦਲੇਰੀ ਦਿਖਾਂਦੇ ਹੋਏ ਵਿਪਨ ਕੁਮਾਰ ਨੂੰ ਨਜਦੀਕੀ ਹਸਪਤਾਲ ਪਹੁੰਚਾਇਆ।
ਤਲਵਾੜਾ ਵਿਚ ਹਲਚਲ
ਤਲਵਾੜਾ, 12 ਫ਼ਰਵਰੀ: ਤਲਵਾੜਾ ਭਾਵੇਂ ਬਿਆਸ ਵਰਗੇ ਮਹਾਨ ਦਰਿਆ ਕੰਢੇ ਵਸਿਆ ਹੈ ਪਰ ਇਸ ਵਿਚ ਲੋਕਾਂ ਦੀ ਜਿੰਦਗੀ ਵਿਚ ਆਈ ਖੜੋਤ ਬੜੀ ਅਜੀਬ ਜਾਪਦੀ ਹੈ, ਬਿਲਕੁਲ ਪਿੰਡ ਦੇ ਕਿਸੇ ਭੁੱਲੇ ਵਿਰਸੇ ਛੱਪੜ ਵਾਂਗ, ਸ਼ਾਂਤ, ਅਡੋਲ ਤੇ ਸਥਿਰ। ਹਾਂ, ਅਹਿਮ ਲੋਕਾਂ ਦੀ ਆਵਾਜਾਈ ਇੱਥੇ ਕਈ ਵਾਰ ਲਹਿਰ ਬਹਿਰ ਜਰੂਰ ਪੈਦਾ ਕਰ ਜਾਂਦੀ ਹੈ ਜਿਵੇਂ ਪਿਛਲੇ ਦਿਨੀਂ ਬਾਦਲ ਸਾਹਿਬ ਦਾ ਆਉਣਾ ਅਤੇ ਪੂਰੀ ਗਹਿਮਾ ਗਹਿਮੀ ਤੋਂ ਬਾਅਦ ਜਿੰਦਗੀ ਮੁੜ ਆਪਣੀ ਵਾਟ ਤੁਰ ਪਈ ਹੈ। ਹਾਂ, ਦੋ ਚਾਰ ਗੱਲਾਂ ਜਿਕਰਯੋਗ ਜਰੂਰ ਹੋਈਆਂ; ਜਿਵੇਂ
ਰਮਨ ਗੋਲਡੀ ਵੱਲੋਂ ਆਪਣੇ ਬੇੜਿੰਗ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਜਿੱਥੇ ਹਲਕਾ ਵਿਧਾਇਕ ਅਮਰਜੀਤ ਸਿੰਘ ਸਾਹੀ ਨੇ ਕੀਤੀ ਇਕ ਵਾਰ ਸਾਬਕਾ ਮੰਤਰੀ ਦੇ ਕੰਮ ਕਾਜਾਂ ਦੀ ਸਮੀਖਿਆ, ਅਖੇ, ਮੰਤਰੀ ਜੀ ਨੇ ਤਾਂ 25 ਸਾਲਾਂ ਵਿਚ ਕਾਲਜ ਦੀ ਇਕ ਇੱਟ ਵੀ ਨਹੀਂ ਲਵਾਈ ਤੇ ਸਾਰਾ ਧਿਆਨ ਆਪਣਾ ਨਿੱਜੀ ਕਾਲਜ ਖੋਲ੍ਹਣ ਤੇ ਲਾ ਛੱਡਿਆ ਪਰ ਸ. ਬਰਨਾਲਾ ਦੀ ਅਕਾਲੀ ਸਰਕਾਰ ਵੱਲੋਂ ਇਲਾਕੇ ਨੂੰ ਮਿਲੀ ਕਾਲਜ ਰੂਪੀ ਸੁਗਾਤ ਲਈ ਇਮਾਰਤ ਵੀ ਅਕਾਲੀ ਭਾਜਪਾ ਸਰਕਾਰ ਦੇ ਯਤਨਾਂ ਨਾਲ ਨਸੀਬ ਹੋਈ ਹੈ। ਏਸ ਸਮਾਗਮ ਵਿਚ ਹੋਰਨਾਂ ਇਲਾਵਾ ਯੂਥ ਅਕਾਲੀ ਆਗੂ ਸਰਬਜੋਤ ਸਿੰਘ ਸਾਹਬੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਜ ਕੁਮਾਰ ਬਿੱਟੂ, ਦਵਿੰਦਰ ਸਿੰਘ ਸੇਠੀ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
ਦੂਜੀ ਜਿਕਰਯੋਗ ਗੱਲ ਹੈ ਕਾਂਗਰਸ ਦੇ ਖੇਮੇ ਦੀ ਜਿੱਥੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਧਰਮਪਾਲ ਸੱਭਰਵਾਲ ਮੈਂਬਰ ਰਾਜ ਸਭਾ ਨੇ ਬਲਾਕ ਤਲਵਾੜਾ ਦੇ ਕਾਂਗਰਸੀਆਂ ਦੀ ਮੀਟਿੰਗ ਵਿਚ ਸ਼ਿਰਕਤ ਕੀਤੀ। ਖਾਸ ਗੱਲ ਇਹ ਰਹੀ ਕਿ ਸਾਬਕਾ ਮੰਤਰੀ ਤੇ ਵਿਧਾਇਕ ਰਮੇਸ਼ ਚੰਦਰ ਡੋਗਰਾ ਦੀ ਗੈਰਹਾਜਰੀ ਵਿਚ ਵਰਕਰਾਂ ਨੇ ਜਿਲ੍ਹਾ ਪ੍ਰਧਾਨ ਤੋਂ ਮੰਗ ਕੀਤੀ ਕਿ ਲੋਕ ਸਭਾ ਸੀਟ ਹੁਸ਼ਿਆਰਪੁਰ, ਜੋ ਕਿ ਐਤਕੀ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ, ਲਈ ਰਾਮ ਲਾਲ ਸੰਧੂ ਨੂੰ ਟਿਕਟ ਦਿੱਤੀ ਜਾਵੇ। ਸੱਭਰਵਾਲ ਨੇ ਕਿਹਾ ਕਿ ਜਿੱਥੇ ਭਾਜਪਾ ਕੋਲ ਉਮੀਦਵਾਰ ਹੀ ਨਹੀਂ ਹੈ ਉੱਥੇ ਕਾਂਗਰਸ ਕੋਲ ਹੁਣ ਤੱਕ ਇੱਕ ਦਰਜਨ ਤੋਂ ਵੱਧ ਉਮੀਦਵਾਰਾਂ ਦੇ ਨਾਮ ਆ ਚੁੱਕੇ ਹਨ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਾਲ ਕ੍ਰਿਸ਼ਨ ਮਹਿਤਾ, ਸ਼ਸ਼ੀ ਮਹਿਤਾ, ਸੁਸ਼ੀਲ ਕੁਮਾਰ ਪਿੰਕੀ, ਪਰਦੀਪ ਕੁਮਾਰ, ਅਨੀਤਾ ਰਾਣੀ ਸਾਬਕਾ ਸਰਪੰਚ, ਰਾਮ ਪ੍ਰਸ਼ਾਦ ਸਰਪੰਚ ਤਲਵਾੜਾ, ਸਤਨਾਮ ਸਿੰਘ ਸੈਣੀ, ਓ. ਪੀ. ਕਾਲੀਆ, ਮੋਹਨ ਲਾਲ ਭੰਬੋਤਾੜ, ਰਾਜੀਵ ਕੁਮਾਰ ਜੀਬੂ ਆਦਿ ਸਮੇਤ ਕਈ ਹੋਰ ਸਰਗਰਮ ਕਾਂਗਰਸੀ ਵਰਕਰ ਹਾਜਰ ਸਨ।
ਜਦੋਂ ਕਾਂਗਰਸ ਦੀ ਇਸ ਮੀਟਿੰਗ ਬਾਰੇ ਰਮੇਸ਼ ਚੰਦਰ ਡੋਗਰਾ ਤੋਂ ਪੁਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮੀਟਿੰਗ ਵਿਚ ਸੱਦਿਆ ਹੀ ਨਹੀਂ ਗਿਆ।
ਆਖਿਰ ਕੀ ਪੱਕ ਰਿਹਾ ਹੈ ਕਾਂਗਰਸ ਦੀ ਕੜਾਹੀ ਵਿਚ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਬਹਰਹਾਲ ਲੋਕਾਂ ਨੇ ਹੁਣ ਤੋਂ ਹੀ ਪਾਰਟੀ ਬਾਰੇ ਕਨਸੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
Shammi
ਕੈਪਟਨ ਗੈਰਜ਼ਿੰਮੇਵਾਰ ਤੇ ਦਲਬਦਲੂ ਵਿਅਕਤੀ: ਬਾਦਲ
ਤੁਸੀਂ ਕੈਪਟਨ ਦੀ ਸੁਣਿਆ ਨਾ ਕਰੋ, ਜੇ ਸੁਣ ਲਈ ਤਾਂ ਛਾਪਿਆ ਨਾ ਕਰੋ ਕਿਉਂਕਿ ਉਹ ਇਕ ਨੰਬਰ ਦਾ ਝੂਠਾ, ਦਲਬਦਲੂ ਅਤੇ ਗੈਰਜਿੰਮੇਵਾਰ ਬੰਦਾ ਹੈ ਅਤੇ ਸੱਭਿਅਤਾ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਉਹਨਾਂ ਨੂੰ 'ਬਲੂੰਗੜਾ' ਵਰਗੇ ਸ਼ਬਦਾਂ ਨਾਲ ਸੰਬੋਧਨ ਕਰਨਾ ਕੈਪਟਨ ਦੀ ਹੋਛੀ ਤੇ ਸਤਹੀ ਸ਼ਖਸ਼ੀਅਤ ਨੂੰ ਉਜਾਗਰ ਕਰਦਾ ਹੈ ਅਤੇ ਕੈਪਟਨ ਵੱਲੋਂ ਬਾਦਲ ਪਰਿਵਾਰ ਉੱਤੇ ਲਾਏ ਦੋਸ਼ਾਂ ਵਿਚੋਂ ਕੋਈ ਵੀ ਸਾਬਤ ਨਹੀਂ ਹੋਇਆ।ਪੱਤਰਕਾਰਾਂ ਦੀ ਭਲਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਮੀਡੀਆ ਨੀਤੀ ਤਿਆਰ ਕਰ ਲਈ ਗਈ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਪੱਤਰਕਾਰਾਂ ਲਈ ਤਿਆਰ ਅਨੇਕਾਂ ਭਲਾਈ ਸਕੀਮਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਤਲਵਾੜਾ ਕਲੌਨੀ ਦੇ ਕਵਾਟਰਾਂ ਦਾ ਮਸਲਾ ਵੀ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ।ਇਸ ਮੌਕੇ ਤਲਵਾੜਾ ਦੇ ਪੱਤਰਕਾਰਾਂ ਵੱਲੋਂ ਸ. ਬਾਦਲ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਸ. ਅਮਰਜੀਤ ਸਿੰਘ ਸਾਹੀ ਹਲਕਾ ਵਿਧਾਇਕ ਦਸੂਹਾ, ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਸਮੇਤ ਕਈ ਹੋਰ ਅਕਾਲੀ ਆਗੂ ਹਾਜਰ ਸਨ
ਪੰਜਾਬ ਵਿਚ 15 ਨਵੇਂ ਸਰਕਾਰੀ ਕਾਲਜ ਤੇ ਦੋ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕਰਾਂਗੇ: ਬਾਦਲ

ਜਿਹਨਾਂ ਦੇ ਮੁਕੰਮਲ ਹੋਣ ਤੇ ਪੰਜਾਬ ਦੀ ਨੁਹਾਰ ਬਦਲ ਜਾਵੇਗੀ। ਉਹਨਾਂ ਕਿਹਾ ਕਿ ਦੇਸ਼ ਨੂੰ ਆਜਾਦ ਹੋਇਆਂ 60 ਸਾਲ ਤੋਂ ਵਧੇਰੇ ਹੋ ਚੁੱਕੇ ਹਨ ਅਤੇ 45 ਸਾਲ ਤੋਂ ਵੱਧ ਕਾਂਗਰਸ ਨੇ ਸੱਤਾ ਵਿਚ ਰਹਿ ਕੇ ਕੰਮ ਕੀਤਾ ਹੈ ਪਰ ਦੁੱਖ ਦੀ ਗੱਲ ਹੈ ਕਿ ਉਹ ਇੰਨੇ ਲੰਮੇ ਕਾਰਜਕਾਲ ਵਿਚ ਦੇਸ਼ ਦੇ ਸਰਬਪੱਖੀ ਵਿਕਾਸ ਲਈ ਕੋਈ ਠੋਸ ਯੋਜਨਾਬੰਦੀ ਨਹੀਂ ਕਰ ਸਕੀ ਜਿਸ ਕਾਰਨ ਲੋਕਾਂ ਨੂੰ ਅੱਜ ਵੀ ਸਰਕਾਰ ਤੋਂ ਬੁਨਿਆਦੀ ਸਹੂਲਤਾਂ ਪ੍ਰਾਪਤ ਕਰਨ ਲਈ ਮੰਗ ਕਰਨੀ ਪੈਂਦੀ ਹੈ ਜਦਕਿ ਇਹ ਸਹੂਲਤਾਂ ਆਪਣੇ ਆਪ ਹੀ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸਨ। ਸ. ਬਾਦਲ ਨੇ ਕਿਹਾ ਕਿ ਇਸ ਗੱਲ ਤੇ ਵਿਚਾਰ ਕਰਨ ਉਪਰੰਤ ਉਹਨਾਂ ਨੇ ਹੁਣ ਰਾਜ ਵਿਚ ਜਿਲ੍ਹਾ ਪੱਧਰ ਤੇ ਵਿਕਾਸ ਯੋਜਨਾ ਕਮੇਟੀਆਂ ਕਾਇਮ ਕੀਤੀਆਂ ਹਨ। ਜਿਹਨਾਂ ਵੱਲੋਂ ਆਪਣੇ ਇਲਾਕੇ ਦੀਆਂ ਲੋੜਾਂ ਬਾਰੇ ਸਰਕਾਰ ਨੂੰ ਜਾਣੂ ਕਰਾਇਆ ਜਾਵੇਗਾ ਤੇ ਸਰਕਾਰ ਉਹ ਸਾਰੀਆਂ ਮੁਸ਼ਕਲਾਂ ਦੂਰ ਕਰਨ ਲਈ ਵਿਉਂਤਬੰਦੀ ਕਰੇਗੀ।ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪੰਜਾਬ ਦੀ ਨੰਬਰ ਇਕ ਦੁਸ਼ਮਣ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਹਮੇਸ਼ਾ ਹੀ
ਆਰਥਿਕ, ਸਮਾਜਿਕ, ਧਾਰਮਿਕ ਤੇ ਸਿਆਸੀ ਹਮਲਿਆਂ ਨਾਲ ਵਿਕਾਸ ਦੀ ਮੁੱਖਧਾਰਾ ਦੇ ਹਾਸ਼ੀਏ ਤੇ ਰੱਖਿਆ ਹੈ। ਪੰਜਾਬ, ਜਿਸ ਨੇ ਦੇਸ਼ ਦੀ ਆਜਾਦੀ ਸੰਘਰਸ਼ ਵਿਚ ਸਭ ਤੋਂ ਜਿਆਦਾ ਯੋਗਦਾਨ ਪਾਇਆ, 70 ਫ਼ੀਸਦੀ ਫ਼ਾਂਸੀਆਂ, ਕਾਲੇ ਪਾਣੀ ਜੇਲ੍ਹਾਂ ਤੇ ਤਸੀਹੇ ਝੱਲੇ, ਨੂੰ ਆਜ਼ਾਦੀ ਮਿਲਦਿਆਂ ਹੀ ਪਹਿਲਾਂ 1947 ਦੀ ਵੰਡ ਦੀ ਮਾਰ ਪਈ ਤੇ ਫਿਰ ਭਾਸ਼ਾ ਦੇ ਆਧਾਰ ਦੇ ਵੰਡਿਆ ਗਿਆ। ਕੇਂਦਰ ਵਿਚ ਬਣਨ ਵਾਲੀ ਹਰ ਯੋਜਨਾ ਵਿਚ ਪੰਜਾਬ ਨੂੰ ਸਭ ਤੋਂ ਪਿੱਛੇ ਰੱਖਿਆ ਜਾਂਦਾ ਰਿਹਾ ਹੈ ਜੋ ਹੁਣ ਵੀ ਜਾਰੀ ਹੈ। ਉਹਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਬਹੁਮਤ ਦੇ ਕੇ ਸ਼੍ਰੀ ਐਲ ਕੇ ਅਡਵਾਨੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ
ਬਣਾਉਣਾ ਚਾਹੀਦਾ ਹੈ ਤਾ ਕਿ ਜਿਥੇ ਦੇਸ਼ ਨੂੰ ਕਾਂਗਰਸ ਵਰਗੀ ਗੁਲਾਮ ਸੋਚ ਵਾਲੀ ਪਾਰਟੀ ਤੋਂ ਛੁਟਕਾਰਾ ਮਿਲੇ ਉਥੇ ਕੇਂਦਰ ਵਿਚ ਲੋਕਾਂ ਦੇ ਆਪਣੇ 'ਦੋਸਤਾਂ' ਦੀ ਸਰਕਾਰ ਬਣ ਸਕੇ।ਸ. ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਆਉਂਦੇ ਸਾਲ ਵਿਚ 15 ਨਵੇਂ ਸਰਕਾਰੀ ਕਾਲਜ ਅਤੇ ਦੋ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ।ਇਸ ਮੌਕੇ ਉਹਨਾਂ ਸਰਕਾਰੀ ਕਾਲਜ ਤਲਵਾੜਾ ਦੀ ਉਸਾਰੀ ਲਈ ਪਹਿਲੀ ਕਿਸ਼ਤ ਵਜੋਂ ਕਾਲਜ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਪੰਜ ਕਰੋੜ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਇਲਾਵਾ ਉਹਨਾਂ
ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਰਵਿੰਦਰ ਰਵੀ ਨੂੰ 2 ਕਰੋੜ ਰੁਪਏ ਅਤੇ ਹਲਕਾ ਦਸੂਹਾ ਦੇ 152 ਪਿੰਡਾਂ ਦੇ ਵਿਕਾਸ ਲਈ 3 ਕਰੋੜ 67 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ। ਇਸ ਤੋਂ ਇਲਾਵਾ ਤਲਵਾੜਾ ਬਲਾਕ ਵਿਚ ਸਿੰਚਾਈ ਲਈ 13 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ 23 ਡੂੰਘੇ ਟਿਊਬਵੈੱਲ ਲਾਉਣ ਦਾ ਐਲਾਨ ਕੀਤਾ। ਉਹਨਾਂ ਵੈਟਰਨ ਅਥਲੀਟ ਸੁਰਿੰਦਰ ਕੌਰ ਦਸੂਹਾ ਨੂੰ 50 ਹਜਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸ. ਅਮਰਜੀਤ ਸਿੰਘ ਸਾਹੀ ਹਲਕਾ ਵਿਧਾਇਕ ਦਸੂਹਾ ਨੇ ਬੜੇ ਵਧੀਆ ਢੰਗ ਨਾਲ ਪੂਰੇ ਹਲਕੇ ਦੀਆਂ ਸਮੱਸਿਆਵਾਂ ਨੂੰ ਸ. ਬਾਦਲ ਦੇ ਅੱਗੇ ਰੱਖਿਆ ਜਿਹਨਾਂ ਵਿਚ ਮੁੱਖ ਤੌਰ ਤੇ ਤਲਵਾੜਾ ਕਲੌਨੀ ਦੇ ਮਕਾਨਾਂ ਦਾ ਵਸੇਬਾ, ਦਸੂਹਾ ਲਈ ਨਰਸਿੰਗ ਕਾਲਜ, ਦੁਲਮੀਵਾਲ ਪੰਚਾਇਤ ਵਿਚ ਅੰਤਰਰਾਸ਼ਟਰੀ ਸਟੇਡੀਅਮ, ਤਲਵਾੜਾ ਖੇਤਰ ਵਿਚ ਟੂਰਿਜ਼ਮ ਵਿਕਾਸ ਕਰਨਾ, ਬੇਟ ਇਲਾਕੇ ਵਿਚ ਸੇਮ ਨਾਲਿਆਂ ਦੀ ਸਫ਼ਾਈ, ਤਲਵਾੜਾ ਦੇ ਵਾਹੀਯੋਗ ਖੇਤਰ ਵਿਚੋਂ ਦਫ਼ਾ 4 ਤੇ 5 ਹਟਾਉਣਾ, ਤਲਵਾੜਾ ਦੇ ਜਮੀਨੀ ਰਿਕਾਰਡ ਦੀ ਕਨਸਾਲੀਡੇਸ਼ਨ, ਥਰਮਲ ਪਲਾਂਟ ਲਾਉਣਾ, ਬੀ. ਬੀ. ਐਮ. ਬੀ. ਹਸਪਤਾਲ ਵਿਚ ਸੁਧਾਰ ਆਦਿ ਵਿਸ਼ੇਸ਼
ਤੌਰ ਤੇ ਸ਼ਾਮਿਲ ਹਨ। ਸ. ਸੰਪੂਰਨ ਸਿੰਘ ਚੀਮਾ ਸਾਬਕਾ ਚੇਅਰਮੈਨ ਪੰਜਾਬ ਗੋਦਾਮ ਨਿਗਮ ਨੇ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੂੰ ਹਲਕੇ ਦੀਆਂ ਲੋੜਾਂ ਤੋਂ ਜਾਣੂ ਕਰਾਇਆ। ਹੋਰਨਾਂ ਤੋਂ ਇਸ ਮੌਕੇ ਮਹੰਤ ਰਾਮ ਪ੍ਰਕਾਸ਼ ਦਾਸ, ਸਤਨਾਮ ਸਿੰਘ ਧਨੋਆ , ਬਲਬੀਰ ਸਿੰਘ ਮੈਂਬਰ ਐਸ. ਜੀ. ਪੀ. ਸੀ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ, ਅਸ਼ੋਕ ਸੱਭਰਵਾਲ ਬਲਾਕ ਭਾਜਪਾ ਪ੍ਰਧਾਨ, ਜਤਿੰਦਰ ਸਿੰਘ ਲਾਲੀ, ਸਰਬਜੋਤ ਸਿੰਘ ਸਾਹਬੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਸਮੇਤ ਕਈ ਹੋਰ ਅਕਾਲੀ ਭਾਜਪਾ ਆਗੂ ਤੇ ਵਰਕਰ ਹਾਜਰ ਸਨ।ਜਿਲ੍ਹਾ ਪੁਲਿਸ ਮੁਖੀ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਸੂਤਰਾਂ ਅਨੁਸਾਰ ਇਸ ਵਾਰ ਸ. ਬਾਦਲ ਦੇ ਹੈਲੀਕਾਪਟਰ ਨੂੰ ਨਰਸਰੀ ਗਰਾਊਂਡ ਵਿਖੇ ਉਤਾਰਿਆ ਜਾਵੇਗਾ ਜਦਕਿ ਮੁੱਖ ਸਮਾਗਮ ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਸੈਕਟਰ ਦੋ ਵਿਖੇ ਰੱਖਿਆ ਜਾਵੇਗਾ। ਜਿਕਰਯੋਗ ਹੈ ਕਿ ਪਿਛਲੀ ਵਾਰ ਸ. ਬਾਦਲ ਦਾ ਹੈਲੀਕਾਪਟਰ ਸੈਕਟਰ ਤਿੰਨ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਉਤਾਰਿਆ ਗਿਆ ਸੀ ਪਰ ਸਹਿ ਪਾਇਲਟ ਵੱਲੋਂ ਉਤਰਨ ਲਈ ਜਗ੍ਹਾ ਠੀਕ ਨਾ ਹੋਣ ਦੀ ਸ਼ਿਕਾਇਤ ਕਾਰਨ ਇਸ ਵਾਰ ਤਲਵਾੜੇ ਦੇ ਸਭ ਤੋਂ ਵੱਡੇ ਮੈਦਾਨ ਨੂੰ ਚੁਣਿਆ ਗਿਆ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ. ਡੀ. ਐਮ. ਪਰਮਜੀਤ ਸਿੰਘ, ਨਾਇਬ ਤਹਿਸੀਲਦਾਰ ਅਜੀਤ ਸਿੰਘ ਮੱਲ੍ਹੀ, ਬੀ. ਡੀ. ਪੀ. ਓ. ਬਲਦੇਵ ਸਿੰਘ ਸਮੇਤ ਕਈ ਹੋਰ ਮੁਹਤਬਰ ਵਿਅਕਤੀ ਤੇ ਅਧਿਕਾਰੀ ਹਾਜਰ ਸਨ।ਸ. ਪਰਕਾਸ਼ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਅਕਾਲੀ ਭਾਜਪਾ ਵਰਕਰ ਪੱਬਾਂ ਭਾਰ
ਅਕਾਲੀ ਦੇ ਸਰਕਲ ਤਲਵਾੜਾ ਦੀ ਇਕੱਤਰਤਾ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ. ਸੰਪੂਰਨ ਸਿੰਘ ਚੀਮਾ ਸਾਬਕਾ ਚੇਅਰਮੈਨ ਪੰਜਾਬ ਗੋਦਾਮ ਨਿਗਮ ਵਿਸ਼ੇਸ਼ ਤੌਰ ਤੇ ਪਹੁੰਚੇ। ਸ. ਚੀਮਾ ਨੇ ਇਸ ਮੌਕੇ ਸ. ਬਾਦਲ ਦੇ ਤਲਵਾੜਾ ਦੌਰੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸ. ਬਾਦਲ ਵੱਲੋਂ ਜਿਥੇ ਕਾਲਜ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉੱਥੇ ਨਰਸਰੀ ਗਰਾਊਂਡ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸ. ਬਾਦਲ ਵੱਲੋਂ ਰੋਜਾਨਾਂ ਦੋ ਤੋਂ ਤਿੰਨ ਹਲਕਿਆਂ ਵਿਚ ਪ੍ਰੋਗਰਾਮ ਰੱਖੇ ਗਏ ਹਨ ਤੇ 6 ਫ਼ਰਵਰੀ ਨੂੰ ਹਲਕਾ ਦਸੂਹਾ ਲਈ ਤਲਵਾੜਾ ਅਤੇ ਹਲਕਾ ਗੜ੍ਹਦੀਵਾਲਾ ਲਈ ਜੌਹਲਾਂ ਪਿੰਡ ਦੀ ਚੋਣ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਸ. ਚੀਮਾ ਨੇ ਕਿਹਾ ਕਿ ਇਲਾਕੇ ਦੀਆਂ ਮੁਸ਼ਕਲਾਂ ਤੋਂ ਸ. ਬਾਦਲ ਨੂੰ ਜਾਣੂ ਕਰਾਉਣ ਲਈ ਜਥੇਦਾਰ ਮਿਨਹਾਸ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਫ਼ਦ ਤਿਆਰ ਕੀਤਾ ਜਾਵੇਗਾ। ਬੈਠਕ ਨੂੰ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਨੇ ਸੰਬੋਧਨ ਕੀਤਾ ਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਜ ਕੁਮਾਰ ਬਿੱਟੂ, ਸੁਖਦੇਵ ਸਿੰਘ, ਬੀਬੀ ਸਵਰਨ ਕੌਰ, ਦਵਿੰਦਰ ਸੇਠੀ, ਪ੍ਰਸ਼ਾਂਤ ਵਰਮਾ, ਤਿਲਕ ਕੁਮਾਰ, ਅਸ਼ੋਕ ਮੰਗੂ, ਰਮੇਸ਼ ਭੰਬੋਤਾ ਸਮੇਤ ਕਈ ਹੋਰ ਵਰਕਰ, ਪੰਚ ਸਰਪੰਚ ਹਾਜਰ ਸਨ।
