ਹੁਸ਼ਿਆਰਪੁਰ, 12 ਜੁਲਾਈ: ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਗੈਰ ਵਪਾਰਕ ਗੱਡੀਆਂ ਦੀ ਰਜਿਸਟਰੇਸ਼ਨ ਅਗਸਤ 2011 ਤੱਕ ਆਨ ਲਾਈਨ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਜ਼ਿਲ੍ਹੇ ਦੇ ਡੀਲਰਾਂ ਦੀ ਇੱਕ ਵਰਕਸ਼ਾਪ ਦੌਰਾਨ ਕੀਤਾ। ਸ਼੍ਰੀ ਮਨਜੀਤ ਸਿੰਘ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਸ਼੍ਰੀ ਹਰੀ ਓਮ ਅਤੇ ਵੱਖ-ਵੱਖ ਗੱਡੀਆਂ ਦੇ ਡੀਲਰ ਵੀ ਇਸ ਮੀਟਿੰਗ ਵਿਚ ਹਾਜ਼ਰ ਸਨ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗੈਰ ਵਪਾਰਕ ਗੱਡੀਆਂ ਤੇ ਮੋਟਰ ਸਾਈਕਲਾਂ ਦੀ ਰਜਿਸਟਰੇਸ਼ਨ ਸਬੰਧਤ ਡੀਲਰਾਂ ਵੱਲੋਂ ਕੀਤੀ ਜਾਵੇਗੀ। ਇਸ ਸਬੰਧੀ ਉਨ੍ਹਾਂ ਨੇ ਜ਼ਿਲ੍ਹਾ ਦੇ ਵੱਖ-ਵੱਖ ਡੀਲਰਾਂ ਨੂੰ ਇੱਕ ਅੰਡਰ-ਟੇਕਿੰਗ ਲੈਟਰ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵਿਖੇ ਜਮ੍ਹਾਂ ਕਰਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਬੰਧਤ ਡੀਲਰਾਂ ਵੱਲੋਂ ਰਜਿਸਟਰੇਸ਼ਨ ਸਬੰਧੀ ਸਮੂਚਾ ਰਿਕਾਰਡ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਇਸ ਰਿਕਾਰਡ ਦੀ ਜਾਂਚ-ਪੜਤਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦੇ ਦਫ਼ਤਰ ਵੱਲੋਂ ਕੀਤੀ ਜਾਵੇਗੀ।
ਇਸ ਮੌਕੇ ਤੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਆਏ ਮਾਸਟਰ ਟਰੇਨਰਜ਼ ਸਿਧਾਰਥ ਵਿਸ਼ਵਾਸ਼ ਨੇ ਜ਼ਿਲ੍ਹੇ ਦੇ ਡੀਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀਲਰਾਂ ਵੱਲੋਂ ਗੈਰ ਵਪਾਰਕ ਗੱਡੀਆਂ ਦੀ ਆਨ ਲਾਈਨ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਰਜਿਸਟਰੇਸ਼ਨ ਫੀਸ ਅਤੇ ਟੈਕਸ ਦੀ ਅਦਾਇਗੀ ਆਨ ਲਾਈਨ ਹੀ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀਆਂ ਵੈਬਸਾਈਟਾਂ ਉਪਰ ਜਾ ਕੇ ਆਨ ਲਾਈਨ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਆਨ ਲਾਈਨ ਰਜਿਸਟਰੇਸ਼ਨ ਕਰਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜ਼ਿਲ੍ਹੇ ਦੇ ਵੱਖ-ਵੱਖ ਡੀਲਰ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।
ਆਧਾਰ ਕਾਰਡ ਬਣਾਉਣ ਦਾ ਕੰਮ ਜਾਰੀ
ਹੁਸ਼ਿਆਰਪੁਰ, 12 ਜੁਲਾਈ: ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਦੇਖ-ਰੇਖ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਾਗਰਿਕਾਂ ਦੇ ਆਧਾਰ ਕਾਰਡ ਬਣਾਏ ਜਾ ਰਹੇ ਹਨ। ਨਗਰ ਕੌਂਸਲ ਹੁਸ਼ਿਆਰਪੁਰ ਦੇ ਵਾਰਡ ਨੰ: 5 ਦੇ ਮੁਹੱਲਾ ਬੁਲਾਂਵਾੜੀ ਵਿਖੇ ਆਧਾਰ ਕਾਰਡ ਬਣਾਏ ਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੌਕੇ ਤੇ ਨਗਰ ਕੌਂਸਲ ਦੀ ਮੀਤ ਪ੍ਰਧਾਨ ਅਤੇ ਵਾਰਡ ਨੰ: 5 ਦੀ ਕੌਂਸਲਰ ਬੀਬੀ ਮਨਜੀਤ ਕੌਰ ਨੇ ਆਧਾਰ ਕਾਰਡ ਬਣਾਉਣ ਦੇ ਕੰਮ-ਕਾਰ ਨੂੰ ਦੇਖਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਏ ਜਾ ਰਹੇ ਆਧਾਰ ਕਾਰਡ ਪੂਰੇ ਭਾਰਤ ਵਿੱਚ ਮਾਨਤਾ ਪ੍ਰਾਪਤ ਹੋਣਗੇ ਅਤੇ ਇਹ ਬਹੁਤ
ਹੀ ਮਹੱਤਵਪੂਰਨ ਦਸਤਾਵੇਜ਼ ਹੋਵੇਗਾ। ਉਨ੍ਹਾਂ ਸਾਰੇ ਵਾਰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਧਾਰ ਕਾਰਡ ਜ਼ਰੂਰ ਬਣਾਉਣ। ਉਨ੍ਹਾਂ ਦੱਸਿਆ ਕਿ ਬੁਲਾਂਵਾਲੀ ਤੋਂ ਇਲਾਵਾ ਨਗਰ ਕੌਂਸਲ ਦੇ ਦਫ਼ਤਰ, ਪੁਲਿਸ ਲਾਈਨਜ਼, ਅਸਲਾਮਾਬਾਦ ਅਤੇ ਪੁਰਹੀਰਾਂ ਵਿਖੇ ਵੀ ਆਧਾਰ ਕਾਰਡ ਬਣਾਏ ਜਾ ਰਹੇ ਹਨ। ਇਸ ਮੌਕੇ ਤੇ ਸ਼ਾਲੀਮਾਰ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ: ਦਲੀਪ ਸਿੰਘ, ਸ੍ਰ੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਮੀਡੀਆ ਸਕੱਤਰ ਕੁਲਵੰਤ ਸਿੰਘ ਵਾਲੀਆ, ਵਾਰਡ ਨੰ: 5 ਦੇ ਪ੍ਰਧਾਨ ਹਰਜਿੰਦਰ ਸਿੰਘ ਵਿਰਦੀ, ਅਸਲਾਮਾਬਾਦ ਤੋਂ ਕੈਪਟਨ ਕਰਨੈਲ ਸਿੰਘ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ।
ਸਰਕਾਰ ਆਧੁਨਿਕ ਸਿੱਖਿਆ ਦੇ ਪਸਾਰ ਲਈ ਯਤਨਸ਼ੀਲ : ਸ਼ਾਕਰ
ਹੁਸ਼ਿਆਰਪੁਰ, 12 ਜੁਲਾਈ: ਪੰਜਾਬ ਸਰਕਾਰ ਸਕੂਲੀ ਸਿੱਖਿਆ, ਉੱਚ ਸਿੱਖਿਆ, ਤਕਨੀਕੀ ਸਿੱਖਿਆ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਪਹਿਲ ਕਦਮੀਆਂ ਕਰਨ ਦੇ ਨਾਲ-ਨਾਲ ਆਧੁਨਿਕ ਸਿੱਖਿਆ ਦੇ ਪ੍ਰਸਾਰ ਲਈ ਯਤਨਸ਼ੀਲ ਹੈ। ਇਹ ਪ੍ਰਗਟਾਵਾ ਸ੍ਰੀ ਅਰੁਨੇਸ਼ ਸ਼ਾਕਰ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਪਿੰਡ ਤੂਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਹਾਲ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਸ੍ਰੀ ਸ਼ਾਕਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੇ ਅਰਸੇ ਦੌਰਾਨ ਸਕੂਲੀ ਸਿੱਖਿਆ ਦੇ ਅੰਤਰਗਤ 233 ਨਵੇਂ ਪ੍ਰਾਇਮਰੀ ਸਕੂਲ ਖੋਲ੍ਹੇ ਹਨ ਅਤੇ 837 ਨਵੇਂ ਪ੍ਰਾਇਮਰੀ ਸਕੂਲਾਂ ਨੂੰ ਅਪਗਰੇਡ ਕੀਤਾ ਹੈ ਜਦ ਕਿ 225 ਮਿਡਲ ਸਕੂਲਾਂ ਨੂੰ ਹਾਈ ਸਕੂਲਾਂ ਵਜੋਂ ਅਪਗਰੇਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ 77 ਹਾਈ ਸਕੂਲਾਂ ਨੂੰ ਸੈਕੰਡਰੀ ਸਕੂਲਾਂ ਵਜੋਂ ਅਪਗਰੇਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੇਂਡੂ ਵਿਦਿਆਰਥੀਆਂ ਵਿੱਚ ਸਾਇੰਸ ਅਤੇ ਕਮਰਸ ਦੀ ਪੜਾਈ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚ 3-3 ਸਕੂਲਾਂ ਨੂੰ ਕਵਰ ਕਰਦੇ ਹੋਏ 351 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਬੇਹਤਰ ਬਣਾਉਣ ਲਈ 142 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਐਜੂਸੈਟ ਤਕਨੋਲਜੀ ਤਹਿਤ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੈਟੇਲਾਈਟ ਰਾਹੀਂ ਦੁਰੇਡੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਨ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਤਿੰਨ ਮੈਡੀਕਲ ਕਾਲਜਾਂ ਦੇ ਨਵੀਨੀਕਰਨ ਉਪਰ 250 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਆਯੂਰਵੈਦਿਕ ਸਿੱਖਿਆ ਭਾਰਤੀ ਸੰਸਕ੍ਰਿਤੀ ਦੀ ਪ੍ਰਤੀਕ ਹੈ, ਸੋ ਆਯੂਰਵੈਦਿਕ ਸਿੱਖਿਆ ਨੂੰ ਪ੍ਰਫੂਲਤ ਕਰਨ ਲਈ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਰਾਜਸਥਾਨ ਦੇ ਇੱਕ ਊਘੇ ਵਿਦਵਾਨ ਡਾ. ਓਮ ਪ੍ਰਕਾਸ਼ ਉਪਾਧਿਆਏ ਨੂੰ ਯੂਨੀਵਰਸਿਟੀ ਦਾ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਯੂਨੀਵਰਸਿਟੀ ਵਿਖੇ ਆਯੂਰਵੈਦਿਕ ਸਿੱਖਿਆ ਦੇ ਵੱਖ-ਵੱਖ ਕੋਰਸ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਰਵਸ੍ਰੀ ਰਜਿੰਦਰ ਕੁਮਾਰ ਐਕਸੀਅਨ ਲੋਕ ਨਿਰਮਾਣ ਵਿਭਾਗ, ਦਵਿੰਦਰ ਸੂਦ ਐਡੀਸ਼ਨਲ ਐਸ ਡੀ ਓ, ਮਨਜੀਤ ਸਿੰਘ, ਜਨਕ ਰਾਜ, ਪਵਨ ਕੁਮਾਰ, ਸੋਮ ਰਾਜ ਹੈਡਮਾਸਟਰ, ਕੈਪਟਨ ਭਗਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਤੀਕਸ਼ਨ ਸੂਦ ਨੇ ਕੀਤਾ ਨਵੀਂ ਲਿੰਕ ਸੜਕ ਉਦਘਾਟਨ
ਹੁਸ਼ਿਆਰਪੁਰ, 11 ਜੁਲਾਈ: ਪੰਜਾਬ ਸਰਕਾਰ ਵੱਲੋਂ ਦਿਹਾਤੀ ਸੰਪਰਕ ਸੜਕਾਂ ਦਾ ਨਿਰਮਾਣ ਕਰਨ ਤੇ 811 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਹੁਸ਼ਿਆਰਪੁਰ-ਊਨਾ ਰੋਡ ਤੋਂ ਨਿਊ ਕਲੋਨੀ ਬਜਵਾੜਾ ਤੱਕ 18 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਲਿੰਕ ਸੜਕ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਰਜਿੰਦਰ ਸਿੰਘ, ਜੇ ਈ ਰਵਿੰਦਰ ਸਿੰਘ, ਤਰਸੇਮ ਸਿੰਘ, ਐਸ ਐਚ ਓ ਸਦਰ ਲਖਵੀਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ।
ਸ੍ਰੀ ਸੂਦ ਨੇ ਕਿਹਾ ਕਿ ਬਜਵਾੜਾ ਤੋਂ ਨਵੀਂ ਬਣੀ ਨਿਊ ਕਲੋਨੀ ਬਜਵਾੜਾ ਦੀ ਪੰਚਾਇਤ ਵੱਲੋਂ ਕੀਤੀ ਮੰਗ ਅਨੁਸਾਰ ਇਸ ਲਿੰਕ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੰਚਾਇਤ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਹੀ ਕਰਵਾਇਆ ਜਾਵੇਗਾ। ਸ੍ਰੀ ਸੂਦ ਨੇ ਕਿਹਾ ਕਿ ਊਨਾ ਸੜਕ ਤੇ ਚੱਕ ਸਾਧੂ ਤੱਕ ਸਾਰੇ ਚੋਆਂ ਉਪਰ ਨਵੇਂ ਪੁੱਲ ਬਣਾ ਦਿੱਤੇ ਗਏ ਹਨ ਜਿਸ ਨਾਲ ਇਹ ਸੜਕ ਸਾਰਾ ਸਾਲ ਚੱਲਣਯੋਗ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਹਾਨਖੇਲਾਂ ਤੋਂ ਚੋਹਾਲ ਤੱਕ ਜਾਣ ਵਾਲੀ ਨਵੀਂ ਸੜਕ ਦਾ ਨਿਰਮਾਣ ਵੀ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਜਿਸ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੇ ਬਣਨ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹਿਮਾਚਲ ਦੇ ਧਾਰਮਿਕ ਸਥਾਨਾਂ ਨੂੰ ਜਾਣ ਲਈ ਕਾਫ਼ੀ ਸੁਵਿਧਾ ਮਿਲੇਗੀ। ਸ੍ਰੀ ਸੂਦ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਆਲੇ-ਦੁਆਲੇ ਵਿਕਾਸ ਦੇ ਕਾਰਜ ਬੜੇ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਸਾਧੂ ਆਸ਼ਰਮ ਵਿਖੇ ਸੈਰ ਸਪਾਟਾ ਵਿਭਾਗ ਵੱਲੋਂ ਇੱਕ ਟੂਰਿਜ਼ਮ ਕੰਪਲੈਕਸ ਦਾ ਨਿਰਮਾਣ ਕੀਤਾ ਗਿਆ ਹੈ। ਜਹਾਨਖੇਲਾਂ ਵਿਖੇ ਪੰਜਾਬ ਐਗਰੋ ਵੱਲੋਂ ਜੂਸ ਫੈਕਟਰੀ ਅਤੇ ਖੜਕਾਂ ਵਿਖੇ ਸ੍ਰੀ ਗੁਰੂ ਰਵਿਦਾਸ ਦਾਸ ਜੀ ਦੇ ਨਾਂ ਤੇ ਆਯੂਰਵੈਦਿਕ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਜਿਸ ਦਾ ਕੰਮ-ਕਾਜ ਹੁਸ਼ਿਆਰਪੁਰ ਵਿਖੇ ਸਰਕਾਰੀ ਇਮਾਰਤ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਵਾਈਸ ਚਾਂਸਲਰ ਨੇ ਵੀ ਆਪਣਾ ਆਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਤੇ ਨਿਊ ਕਲੋਨੀ ਬਜਵਾੜਾ ਦੀ ਪੰਚਾਇਤ ਅਤੇ ਲੋਕ ਕਲਿਆਣ ਵੈਲਫੇਅਰ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ ।
ਪਿੰਡ ਦੀ ਸਰਪੰਚ ਰਾਜ ਰਾਣੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਨਿਊ ਕਲੋਨੀ ਬਜਵਾੜਾ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ, ਸਰਕਲ ਪ੍ਰਧਾਨ ਸਤਨਾਮ ਸਿੰਘ, ਸਰਕਲ ਪ੍ਰਧਾਨ ਜਗਤਾਰ ਸਿੰਘ, ਰਾਮੇਸ਼ ਜ਼ਾਲਮ, ਪ੍ਰਧਾਨ ਲੋਕ ਕਲਿਆਣ ਵੈਲਫੇਅਰ ਸੁਸਾਇਟੀ ਤੀਰਥ ਸਿੰਘ, ਪ੍ਰਧਾਨ ਗੁਜ਼ਰ ਵੈਲਫੇਅਰ ਸੁਸਾਇਟੀ ਸ਼ੇਰ ਅਲੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸਾਬਕਾ ਡੀ ਐਸ ਪੀ ਮਹਿੰਦਰ ਸਿੰਘ ਬੱਲ, ਜਨਰਲ ਸਕੱਤਰ ਜਨ ਕਲਿਆਣ ਵੈਲਫੇਅਰ ਸੁਸਾਇਟੀ ਕ੍ਰਿਸ਼ਨ ਚੰਦ, ਪ੍ਰਧਾਨ ਨੌਜਵਾਨ ਸਭਾ ਅਸ਼ੋਕ ਕੁਮਾਰ, ਸ਼ਾਮ ਸੁੰਦਰ ਦੱਤਾ, ਸੰਜੀਵ ਜੈਨ, ਜਨਰਲ ਸਕੱਤਰ ਸ਼ਹਿਰੀ ਮੰਡਲ ਡਾ. ਪ੍ਰਵੀਨ, ਸ਼ਹਿਰੀ ਮੰਡਲ ਪ੍ਰਧਾਨ ਅਸ਼ਵਨੀ ਓਹਰੀ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਗਗਨ ਬੱਤਰਾ, ਲਵਲੀ ਪਹਿਲਵਾਨ, ਯਸ਼ਪਾਲ ਸ਼ਰਮਾ, ਵਿਜੇ ਠਾਕਰ, ਪ੍ਰਮੋਦ ਸੂਦ, ਸਾਬਕਾ ਡੀ ਐਸ ਪੀ ਮਲਕੀਤ ਸਿੰਘ, ਰਾਮ ਪ੍ਰਕਾਸ਼ ਐਰੀ, ਡਾ. ਇੰਦਰਜੀਤ ਸ਼ਰਮਾ, ਸੁਰਿੰਦਰ ਸਿੰਘ ਪੱਪੀ ਅਤੇ ਹੋਰ ਪਤਵੰਤੇ ਸ਼ਾਮਲ ਸਨ।

ਪੋਲੀਥੀਨ ਵਰਤੋਂ ਵਿਰੁੱਧ ਮੁਹਿੰਮ ਜਾਰੀ
ਹੁਸ਼ਿਆਰਪੁਰ 11 ਜੁਲਾਈ : ਜਿਲਾ ਪ੍ਰਸ਼ਾਸਨ ਵਲੋ ਸਵੈ-ਸੇਵੀ ਜੱਥੇਬੰਦੀਆਂ ਅਤੇ ਪਤਵੰਤੇ ਸ਼ਹਿਰੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਦੁਰਵਰਤੋ ਨਾ ਕਰਨ ਅਤੇ ਵਾਤਾਵਰਨ ਨੂੰ ਪਲਾਸਟਿਕ ਦੇ ਲਿਫਾਫਿਆਂ ਤੋ ਹੋਣ ਵਾਲੇ ਪ੍ਰਦੂਸ਼ਨ ਤੋ ਬਚਾਉਣ ਲਈ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਇਆਂ , ਅੱਜ ਸਵੇਰੇ ਭੰਗੀ ਚੋਅ ਦੇ ਕਿਨਾਰਿਆਂ ਤੇ ਲੋਕਾਂ ਵਲੋ ਸੁੱਟੇ ਗਏ ਲਿਫਾਫਿਆਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਗਰ ਕੋਸਲ ਦੇ ਕਰਮਚਾਰੀਆਂ ਵਲੋ ਚੁੱਕਿਆ ਗਿਆ ।
ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ , ਤਹਿਸੀਲਦਾਰ ਮਨਜੀਤ ਸਿੰਘ , ਕਾਰਜ ਸਾਧਕ ਅਫਸਰ ਨਗਰ ਕੋਸਲ ਹੁਸ਼ਿਆਰਪੁਰ ਪਰਮਜੀਤ ਸਿੰਘ , ਐਸ ਡੀ ਓ ਡਰੇਨੇਜ਼ ਸੁਖਵਿੰਦਰ ਸਿੰਘ ਕਲਸੀ, ਪ੍ਰਧਾਨ ਨਗਰ ਕੋਸਲ ਸ਼ਿਵ ਸੂਦ , ਸਹਾਇਕ ਲੋਕ ਸੰਪਰਕ ਅਫਸਰ ਗੁਰਪ੍ਰਤਾਪ ਸਿੰਘ , ਮਿੳਸੀਪਲ ਇੰਜੀਨੀਅਰ ਪਵਨ ਸ਼ਰਮਾਂ , ਵੱਖ ਵੱਖ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਇਸ ਮੋਕੇ ਤੇ ਹਾਜ਼ਰ ਸਨ ।
ਸ੍ਰੀ ਤਰਨਾਚ ਨੇ ਇਸ ਮੋਕੇ ਤੇ ਕਿਹਾ ਕਿ ਕੌਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਤੋ ਬਿਨਾ ਪੂਰੀ ਨਹੀ ਹੋ ਸਕਦੀ । ਉਨਾਂ ਸ਼ਹਿਰ ਨਿਵਾਸੀਆਂ ਨੂੰ ਜਿਲਾ ਪ੍ਰਸ਼ਾਸਨ ਵਲੋ ਚਲਾਈ ਗਈ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਦੇਣ ਦੀ ਅਪੀਲ ਕੀਤੀ । ਉਨਾਂ ਇਹ ਵੀ ਅਪੀਲ ਕੀਤੀ ਕਿ ਲੋਕ 40 ਮਾਈਕ੍ਰੋਨ ਤੋ ਘੱਟ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋ ਨਾ ਕਰਨ ਅਤੇ ਵਰਤੋ ਕੀਤੇ ਗਏ ਪਲਾਸਟਿਕ ਦੇ ਲਿਫਾਫੇ ਗਲੀਆਂ ਅਤੇ ਬਜ਼ਾਰਾਂ ਵਿਚ ਨਾ ਸੁੱਟਣ ਕਿਓਕਿ ਬਰਸਾਤ ਦੇ ਮੋਸਮ ਦੋਰਾਨ ਇਨਾਂ ਵਿਚ ਬਰਸਾਤੀ ਪਾਣੀ ਜਮਾਂ ਹੋਣ ਕਾਰਨ ਡੇਗੂ ਬਿਮਾਰੀ ਦਾ ਮੱਛਰ ਪੈਦਾ ਹੁੰਦਾ ਹੈ ਅਤੇ ਇਨਾਂ ਲਿਫਾਫਿਆਂ ਨਾਲ ਸੀਵਰੇਜ਼ ਦਾ ਪਾਣੀ ਵੀ ਰੁਕ ਜਾਂਦਾ ਹੈ । ਉਨਾ ਕਿਹਾ ਕਿ 40 ਮਾਈਕ੍ਰੋਨ ਤੋ ਘੱਟ ਦੇ ਪੋਲੀਥੀਨ ਲਿਫਾਫਿਆਂ ਦੀ ਵਰਤੋ ਕਰਨ ਵਾਲੇ , ਪੋਲੀਥੀਨ ਲਿਫਾਫੇ ਬਨਾਉਣ ਵਾਲੇ ਵਪਾਰੀਆਂ ਵਿਰੁੱਧ ਪੰਜਾਬ ਪਲਾਸਟਿਕ ਕੈਰੀ ਬੈਗਜ਼ ਮੈਨਫੈਕਚਰਰ ( ਯੂਸਿਜ਼ ਐਡ ਡਿਸਪੋਜ਼ਲ ) ਕੰਟਰੋਲ ਐਕਟ 2005 ਦੇ ਐਕਟ ਦੇ ਸੈਕਸ਼ਨ 15 ਅਤੇ 16 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ । ਉਨਾਂ ਕਿਹਾ ਕਿ ਇਸ ਸਬੰਧੀ ਸ਼ਹਿਰ ਵਿਚ ਚੈਕਿੰਗ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ।

ਵਿਸ਼ਵ ਆਬਾਦੀ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ
ਹੁਸ਼ਿਆਰਪੁਰ, 11 ਜੁਲਾਈ : ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਅੱਜ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਮਲਟੀ ਪਰਪਸ ਹੈਲਥ ਵਰਕਰ ਫੀਮੇਲ ਟ੍ਰੇਨਿੰਗ ਸਕੂਲ ਵਿਖੇ ਕਰਵਾਏ ਗਏ ਇਸ ਜਿਲ੍ਹਾ ਪੱਧਰੀ ਸੈਮੀਨਾਰ ਵਿੱਚ ਸ਼੍ਰੀਮਤੀ ਸੁਰਿੰਦਰ ਕੌਰ ਚੇਅਰਪਰਸਨ ਜਿਲ੍ਹਾ ਪਰਿਸ਼ਦ ਕਮ ਚੇਅਰਪਰਸਨ ਜਿਲ੍ਹਾ ਐਨ.ਆਰ.ਐਚ.ਐਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਸੈਮੀਨਾਰ ਦੌਰਾਨ ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਡਾ. ਡੀ.ਬੀ. ਕਪੂਰ ਚੇਅਰਮੈਨ ਆਲ ਇੰਡੀਆ ਮੈਡੀਕੋਜ ਸੁਸਾਇਟੀ, ਕਰਨਲ ਤੇਜਿੰਦਰ ਸਿੰਘ ਸੈਕਟਰੀ ਰੈਡ ਕਰਾਸ, ਸੁਰਜਨ ਨੈਨ ਕੌਰ, ਸ਼੍ਰੀ ਅਸ਼ਵਨੀ ਤਿਵਾੜੀ, ਸ਼੍ਰੀਮਤੀ ਰਾਜ ਰਾਣੀ ਸੀ.ਡੀ.ਪੀ.ਓ. ਹੁਸ਼ਿਆਰਪੁਰ 1, ਸ. ਦਵਿੰਦਰ ਸਿੰਘ ਮਨਿਹਾਸ, ਸ਼੍ਰੀਮਤੀ ਗੁਰਦੇਵ ਕੌਰ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਰਮਨਦੀਪ ਕੌਰ ਬੀ.ਸੀ.ਸੀ. ਫੈਸੀਲੀਟੇਟਰ, ਸ਼੍ਰੀ ਰਮੇਸ਼ ਪਾਲ ਅਤੇ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਸ਼ਾਮਿਲ ਹੋਈਆਂ।
ਸੈਮੀਨਾਰ ਦੀ ਸ਼ੁਭ ਆਰੰਭ ਸ਼੍ਰੀਮਤੀ ਸੁਰਿੰਦਰ ਕੌਰ ਦੁਆਰਾ ਵੱਧਦੀ ਆਬਾਦੀ ਨੂੰ ਠੱਲ ਪਾਉਣ ਲਈ ਅਪਣਾਏ ਜਾਣ ਵਾਲੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਲਿਟਰੇਚਰ ਦਾ ਵਿਮੋਚਨ ਕਰਕੇ ਕੀਤਾ ਗਿਆ।
ਸ਼੍ਰੀਮਤੀ ਮਨਮੋਹਣ ਕੌਰ ਨੇ ਸੈਮੀਨਾਰ ਦੌਰਾਨ ਦੱਸਿਆ ਕਿ ਸਾਲ 2010 ਦੀ ਜਨਗਣਨਾ ਅਨੁਸਾਰ ਭਾਰਤ ਦੀ ਆਬਾਦੀ 121 ਕਰੋੜ ਤੋਂ ਵੱਧ ਹੋ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਦੇਸ਼ ਵਿੱਚੋਂ ਅਨਪੜ੍ਹਤਾ, ਬੇਰੁਜਗਾਰੀ ਖਤਮ ਕਰਨ ਲਈ ਅਤੇ ਸਿਹਤਮੰਦ ਜੀਵਨ ਲਈ ਵੱਧ ਰਹੀ ਆਬਾਦੀ ਨੂੰ ਰੋਕਣਾ ਜ਼ਰੂਰੀ ਹੋ ਗਿਆ ਹੈ। ਆਬਾਦੀ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਇਸ ਸਾਲ ਦਾ ਥੀਮ ਛੋਟਾ ਪਰਿਵਾਰ ਸੰਪੂਰਣ ਵਿਕਾਸ ਰੱਖਿਆ ਗਿਆ ਹੈ। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਵੱਲੋਂ 11 ਤੋਂ 24 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਪੰਦਰਵਾੜੇ ਦੌਰਾਨ ਜਾਗਰੂਕਤਾ ਦੇ ਨਾਲ ਨਾਲ ਪਰਿਵਾਰ ਨਿਯੌਜਨ ਸਬੰਧੀ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਜਿਸ ਵਿੱਚ ਚੀਰਾ ਰਹਿਤ ਨਸਬੰਦੀ ਕਰਵਾਉਣ ਵਾਲੇ ਪੁਰਸ਼ ਨੂੰ 1100 ਰੁਪਏ ਅਤੇ ਨਲਬੰਦੀ ਕਰਵਾਉਣ ਵਾਲੀ ਬੀ.ਪੀ.ਐਲ. ਔਰਤ ਨੂੰ 650 ਰੁਪਏ ਅਤੇ ਦੂਸਰੀਆਂ ਔਰਤਾਂ ਨੂੰ 250 ਰੁਪਏ ਦਿੱਤੇ ਜਾਣਗੇ।
ਸੈਮੀਨਾਰ ਦੌਰਾਨ ਕਰਨਲ ਤੇਜਿੰਦਰ ਸਿੰਘ ਨੇ ਆਬਾਦੀ ਦਿਵਸ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਂਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਸੰਨ 1951 ਵਿੱਚ ਭਾਰਤ ਦੀ ਆਬਾਦੀ 35 ਕਰੋੜ ਸੀ ਜੋ ਕਿ ਹੁਣ 121 ਕਰੋੜ ਤੱਕ ਪਹੁੰਚ ਚੁੱਕੀ ਹੈ। ਜੇਕਰ ਆਬਾਦੀ ਦੀ ਇਸ ਰਫ਼ਤਾਰ ਨੂੰ ਰੋਕਿਆਂ ਨਾ ਗਿਆ ਤਾਂ 2035 ਤੱਕ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਭਾਰਤ ਵਰਗੇ ਦੇਸ਼ ਦੇ ਸਮਾਰਜਿਕ ਤੇ ਆਰਥਿਕ ਵਿਕਾਸ ਦੇ ਰਸਤੇ ਵਿੱਚ ਵੱਧਦੀ ਆਬਾਦੀ ਇੱਕ ਮੁੱਖ ਰੁਕਾਵਟ ਹੈ। ਕਿਸੇ ਦੇਸ਼ ਦੀ ਆਬਾਦੀ ਅਤੇ ਖਾਣ ਵਾਲੇ ਖਦਾਰਥਾਂ ਤੇ ਦੂਜੇ ਹੋਰ ਸਾਧਨਾਂ ਵਿਚਕਾਰ ਜੇਕਰ ਸੰਤੁਲਨ ਵਿਗੜ ਜਾਵੇ ਤਾਂ ਫਿਰ ਲੋਕਾਂ ਨੂੰ ਮੁਸ਼ਕਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਡਾ. ਡੀ.ਬੀ. ਕਪੂਰ, ਸ਼੍ਰੀ ਅਸ਼ਵਨੀ ਤਿਵਾੜੀ, ਸ਼੍ਰੀ ਰਮੇਸ਼ ਪਾਲ ਦੁਆਰਾ ਵੀ ਵੱਧ ਰਹੀ ਆਬਾਦੀ ਸਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਜਿਲ੍ਹਾ ਬੀ.ਸੀ.ਸੀ. ਵਿੰਗ ਵੱਲੋਂ ਸ਼੍ਰੀ ਭੁਪਿੰਦਰ ਸਿੰਘ ਦੁਆਰਾ ਪਰਿਵਾਰ ਨਿਯੋਜਨ ਅਤੇ ਵੱਧਦੀ ਆਬਾਦੀ ਦੀ ਸਮੱਸਿਆ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ।

ਕਰਿੱਡ ਸੰਸਥਾ ਅਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਮਿਲਾਏ ਸੁਰ
ਹੁਸ਼ਿਆਰਪੁਰ 11 ਜੁਲਾਈ : ਬੀ ਆਰ ਜੀ ਐਫ ਡਿਵੈਲਪਮੈਟ ਕੰਪੋਨੈਟ ਤਹਿਤ ਜਿਲਾ ਹੁਸ਼ਿਆਰਪੁਰ ਵਿਚ 5 ਸਾਲਾ ਸੰਗਠਿਤ ਸੰਭਾਵੀ ਪਲਾਨ ਬਨਾਉਣ ਬਾਰੇ ਦਫਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਖੇ ਅੱਜ ਕਰਿੱਡ ਸੰਸਥਾ ਅਤੇ ਜਿਲਾ ਪ੍ਰਸ਼ਾਸਨ ਦੇ ਵਿਚਕਾਰ ਐਮ . ਓ . ਯੂ ਸਾਈਨ ਕੀਤਾ ਗਿਆ ,ਜਿਸ ਤਹਿਤ ਹੁਸ਼ਿਆਰਪੁਰ ਜਿਲੇ ਦੀ ਸ਼ਹਿਰੀ ਅਤੇ ਪੇਡੂ ਆਬਾਦੀ ਅਨੁਪਾਤ ਅਨੁਸਾਰ ਜਿਲੇ ਨੂੰ ਹਰ ਸਾਲ ਬੀ . ਆਰ . ਜੀ . ਐਫ . ਤਹਿਤ
ਮਿਲਣ ਵਾਲੇ 15 .65 ਕਰੋੜ ਰੁਪਏ ਵਿਚੋ 80 ਪ੍ਰਤੀਸ਼ਤ ਪੰਚਾਇਤੀ ਰਾਜ ਸੰਸਥਾਵਾਂ ਲਈ ਅਤੇ ਬਾਕੀ ਰਾਸ਼ੀ 20 ਪ੍ਰਤੀਸ਼ਤ ਸ਼ਹਿਰੀ ਸੰਸਥਾਵਾਂ ਦੇ ਢਾਚਾਗਤ ਵਿਕਾਸ ਦੇ ਨਿਰਮਾਣ ਲਈ ਦਿੱਤੀ ਜਾਣੀ ਹੈ ।
ਇਸ ਸਕੀਮ ਤਹਿਤ 100 ਪ੍ਰਤੀਸ਼ਤ ਰਾਸ਼ੀ ਭਾਰਤ ਸਰਕਾਰ ਵਲੋ ਚੱਲ ਰਹੀਆਂ ਸਕੀਮਾਂ ਦੇ ਖਪਿਆਂ ਨੂੰ ਪੂਰਨ ਲਈ ਦਿੱਤੀ ਜਾਣੀ ਹੈ । ਇਸ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਬੰਧਨ ਮੁਕਤ ਫੰਡ ਹੈ । ਅੱਜ ਦੀ ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ , ਜਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਵਤਾਰ ਸਿੰਘ ਭੁੱਲਰ ਅਤੇ ਕਰਿੱਡ ਸੰਸਥਾ ਵਲੋ ਪ੍ਰੋਫੈਸਰ-ਕਮ-ਡਾਇਰੈਕਟਰ ਪ੍ਰੋ: ਪੀ . ਪੀ . ਬਾਲਨ ਅਤੇ ਰਿਸਰਚ ਸਕੋਲਰ ਸ: ਪਰਮਵੀਰ ਸਿੰਘ ਹਾਜ਼ਰ ਸਨ ।

Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)