ਤਲਵਾੜਾ, 2 ਮਾਰਚ: ਅੱਜ ਇੱਥੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਮੁੱਖ ਅਧਿਆਪਕ ਰਾਜਿੰਦਰ ਪ੍ਰਸ਼ਾਦ ਸ਼ਰਮਾ ਦੀ ਅਗਵਾਈ ਹੇਠ ਗਣਿਤ ਵਿਸ਼ੇ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੇ ਸੰਚਾਲਨ ਸੰਦੀਪ ਕਪਿਲ, ਦਿਨੇਸ਼ ਕੁਮਾਰ, ਰਜਨੀ ਰਾਣੀ, ਰਮੇਸ਼ ਕੁਮਾਰ, ਭੁਪਿੰਦਰ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਕੁਇਜ ਮੁਕਾਬਲੇ ਵਿਚ ਸ਼ਾਮਿਲ ਪੰਜ ਟੀਮਾਂ ਵਿਚੋਂ ਕਵਿਤਾ ਦੀ
ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਆਂਚਲ ਪਰਮਾਰ ਤੇ ਅਬੀਸ਼ਾ ਰਾਜ ਭੰਡਾਰੀ ਦੀਆਂ ਟੀਮਾਂ ਦੂਜੇ ਸਥਾਨ ਤੇ ਰਹੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜ ਕੁਮਾਰ, ਡੀ. ਪੀ. ਈ. ਕਿਰਨ, ਮਹਿੰਦਰ ਸਿੰਘ, ਹਰਮੀਤ ਕੌਰ, ਬਿਆਸ ਦੇਵ, ਬੀ. ਐੱਸ. ਜਰਿਆਲ, ਹਰਕਮਲ ਸਿੰਘ, ਵਰਿੰਦਰ ਗੁਸਾਂਈਂ ਆਦਿ ਤੋਂ ਇਲਾਵਾ ਸਕੂਲ ਦੇ ਹੋਰ ਅਧਿਆਪਕ ਹਾਜਰ ਸਨ।
.jpg)
No comments:
Post a Comment