ਤਲਵਾੜਾ, 2 ਮਾਰਚ
: ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ, ਤਲਵਾੜਾ ਵੱਲੋਂ ਕੰਢੀ ਇਲਾਕੇ ਦੀ ਚਿਰਾਂ ਤੋ ਲੰਬਿਤ ਪਈ ਨੰਗਲ-ਤਲਵਾੜਾ ਵਾਇਆ ਊਨਾ ਰੇਲ ਲਿੰਕ ਦੀ ਮੰਗ ਨੂੰ ਪੂਰਾ ਕਰਨ ਦੇ ਮੰਤਵ ਨਾਲ ਮੌਜ਼ੂਦਾ ਰੇਲ ਬਜ਼ਟ 100 ਕਰੋੜ ਰੁਪਏ ਜ਼ਾਰੀ ਕਰਨ ਦੀ ਤਜਵੀਜ ਦੀ ਖ਼ਬਰ ਦਾ ਭਰਪੂਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨੰਗਲ-ਤਲਵਾੜਾ ਵਾਇਆ ਊਨਾ ਰੇਲ ਲਿੰਕ ਦਾ ਉਦਘਾਟਨ 1970 'ਚ ਤਤਕਾਲਿਨ ਰੇਲ ਮੰਤਰੀ ਸ਼੍ਰੀ ਲਲਿਤ ਨਾਰਾਇਣ ਮਿਸ਼ਰਾ ਵੱਲੋਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕੰਢੀ ਇਲਾਕੇ ਦੇ ਵਿਕਾਸ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਸੀ। ਪਰ 44 ਵਰ੍ਹੇ ਬੀਤ ਜਾਣ ਬਾਅਦ ਵੀ ਇਸ ਪ੍ਰਾਜੈਕਟ 84.74 ਕਿ.ਮੀ. ਰੇਲ ਲਿੰਕ 'ਤੇ ਹਿਮਾਚਲ ਪ੍ਰਦੇਸ਼ ਦੇ ਅੰਬ ਸ਼ਹਿਰ ਤੱਕ 43.49 ਕਿ.ਮੀ. ਤੱਕ ਹੀ ਕੰਮ ਮੁਕੰਮਲ ਹੋ ਸਕਿਆ। ਯਾਦਗਾਰ ਕਮੇਟੀ ਵੱਲੋਂ ਇਲਾਕੇ ਦੀ ਇਸ ਲੰਬਿਤ ਪਈ ਮੰਗ ਲਈ ਪਿੱਛਲੇ 5 ਸਾਲਾਂ ਤੋਂ ਲਗਾਤਾਰ ਯਤਨ ਕੀਤੇ ਜਾ ਰਹੇ ਸਨ। ਜਿਸ ਕੜੀ ਤਹਿਤ ਸਾਬਕਾ ਲੋਕ ਸਭਾ ਮੈਂਬਰ ਤੇ ਕੇਂਦਰੀ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਹੁਸ਼ਿਆਰਪੁਰ ਤੋਂ ਮੌਜ਼ੂਦਾ ਸਾਂਸਦ ਤੇ ਰਾਜ ਮੰਤਰੀ ਵਿਜੈ ਸਾਂਪਲਾ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਨਰਲ ਮੈਨੇਜ਼ਰ ਰੇਲ ਵਿਭਾਗ ਨੂੰ ਮੰਗ ਪੱਤਰ ਭੇਜੇ ਗਏ। ਯਾਦਗਾਰ ਕਮੇਟੀ ਵੱਲੋਂ ਰੇਲ ਬਜ਼ਟ 2015-16 'ਚ ਉਕੱਤ ਪ੍ਰਾਜੈਕਟ ਲਈ ਬਜ਼ਟ 'ਚ 100 ਕਰੋੜ ਰੁਪਏ ਦੀ ਰਾਸ਼ੀ ਰੱਖਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਬਾਕੀ ਬਣਦੀ ਰਾਸ਼ੀ ਤੁਰੰਤ ਜ਼ਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ 'ਤੇ ਗਿਆਨ ਸਿੰਘ ਗੁਪਤਾ, ਸ਼ਿਵ ਕੁਮਾਰ, ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਅਮਰਿੰਦਰ ਢਿੱਲੋਂ,ਨਰੇਸ਼ ਮਿੱਡਾ,ਯਾਦਵਿੰਦਰ ਸਿੰਘ, ਰਾਜ ਕੁਮਾਰ ਦੌਸੜਕਾ, ਪ੍ਰਵੀਨ ਰਜਵਾਲ,ਸੁਰੇਸ਼ ਪਰਮਾਰ ਧਰਮਪੁਰ,ਸਰਪੰਚ ਬਲਦੇਵ ਸਿੰਘ ਭਵਨੌਰ,ਯੁਗਰਾਜ ਸਿੰਘ, ਕਾ.ਖੁਸ਼ੀ ਰਾਮ,ਗੁਰਦੇਵ ਦੱਤ ਸ਼ਰਮਾ,ਜਸਵਿੰਦਰ ਸਿੰਗਲਾ, ਸ਼ਸ਼ੀਕਾਂਤ,ਗੁਰਨਾਮ ਟੋਹਲੂ, ਸੱਤ ਪ੍ਰਕਾਸ਼, ਰਾਜੀਵ ਸ਼ਰਮਾ ਆਦਿ ਕਮੇਟੀ ਮੈਂਬਰ ਮੌਜ਼ੂਦ ਸਨ।
.jpg)
No comments:
Post a Comment