ਤਲਵਾੜਾ, 5 ਅਕਤੂਬਰ: ਖੇਡਾਂ ਦਾ ਵਿਦਿਆਰਥੀ ਜੀਵਨ ਵਿਚ ਬੇਹੱਦ ਅਹਿਮ ਯੋਗਦਾਨ ਹੈ ਅਤੇ ਬਹੁਪੱਖੀ ਸ਼ਖਸ਼ੀਅਤ ਦੇ ਵਿਕਾਸ ਲਈ ਬੱਚਿਆਂ ਦਾ ਖੇਡਾਂ ਵਿਚ ਭਾਗ ਲੈਣਾ ਲਾਜ਼ਮੀ ਹੈ। ਇਹ ਪ੍ਰਗਟਾਵਾ ਬਲਾਕ ਸਿੱਖਿਆ ਅਧਿਕਾਰੀ ਸ਼੍ਰੀਮਤੀ ਭੁਪੇਸ਼ ਕੁਮਾਰੀ ਸ਼ਰਮਾ ਨੇ ਪ੍ਰਾਇਮਰੀ ਸਕੂਲ ਖੇਡਾਂ ਦੇ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰੋਏ ਦਿਮਾਗ ਲਈ ਨਰੋਏ ਸਰੀਰ ਦਾ ਹੋਣਾ ਸਿਹਤਮੰਦ ਸਮਾਜ ਦੀ ਉਸਾਰੀ ਯਕੀਨੀ ਬਣਾਉਂਦਾ ਹੈ। ਇਨਾਂ
ਖੇਡਾਂ ਵਿਚ ਬਲਾਕ ਤਲਵਾੜਾ ਦੇ 9 ਬਲਾਕਾਂ ਤੋਂ ਵਿਦਿਆਰਥੀਆਂ ਨੇ ਅਥਲੈਟਿਕਸ, ਕਬੱਡੀ, ਖੋ ਖੋ ਆਦਿ ਖੇਡਾਂ ਵਿਚ ਭਾਗ ਲਿਆ। ਅਥਲੈਟਿਕਸ ਲੜਕੇ ਗਰੁੱਪ ਵਿਚ 100 ਮੀਟਰ ਦੌੜ ਸਾਹਿਲ ਚੌਧਰੀ ਭੰਬੋਤਾੜ ਹਾਰ ਨੇ ਪਹਿਲਾ ਸਥਾਨ ਅਤੇ ਕੁਲਦੀਪ ਸਿੰਘ ਪੁਰਾਣਾ ਤਲਵਾੜਾ ਨੇ ਦੂਜਾ ਸਥਾਨ ਹਾਸਿਲ ਕੀਤਾ। 100 ਮੀਟਰ ਲੜਕੀਆਂ ਵਿਚ ਅੰਜਲੀ ਧਾਰ ਨੇ ਪਹਿਲਾ ਅਤੇ ਤਮੰਨਾ ਸੈਕਟਰ 3 ਤਲਵਾੜਾ ਨੇ ਦੂਜਾ ਸਥਾਨ ਹਾਸਿਲ ਕੀਤਾ। ¦ਬੀ ਛਾਲ ਲੜਕੇ ਵਿਚ ਰਾਮ ਪ੍ਰਸ਼ਾਦ ਤਲਵਾੜਾ ਪਹਿਲੇ ਅਤੇ ਅੰਕਿਤ ਪੁਰਾਣਾ ਤਲਵਾੜਾ ਦੂਜੇ ਸਥਾਨ ਤੇ ਰਹੇ ਜਦਕਿ ਲੜਕੀਆਂ ਦੀ ¦ਬੀ ਛਾਲ ਮੁਕਾਬਲੇ ਵਿਚ ਚਰਨਜੀਤ ਕੌਰ ਧਾਰ ਨੇ ਪਹਿਲਾ ਸਥਾਨ ਅਤੇ ਅੰਜਲੀ ਧਾਰ ਨੇ ਦੂਜਾ ਸਥਾਨ ਹਾਸਿਲ ਕੀਤਾ। ਲੜਕਿਆਂ ਦੀ 200 ਮੀਟਰ ਦੌੜ ਵਿਚ ਕੁਲਦੀਪ ਸਿੰਘ ਤਲਵਾੜਾ ਪਹਿਲੇ ਅਤੇ ਜਤਿੰਦਰ ਚੰਗੜਵਾਂ ਦੂਜੇ ਸਥਾਨ ਤੇ ਰਹੇ। 400 ਮੀਟਰ ਰਿਲੇਅ ਲੜਕੀਆਂ ਦੀ ਦੌੜ ਵਿਚ ਅੰਜਲੀ, ਪ੍ਰਿਅੰਕਾ, ਚਰਨਜੀਤ ਕੌਰ ਨੇ ਪਹਿਲਾ ਸਥਾਨ ਅਤੇ ਕੰਚਨ, ਸ਼ਿਵਾਨੀ ਹਲੇੜ ਨੇ ਦੂਜਾ ਸਥਾਨ ਹਾਸਿਲ ਕੀਤਾ। 30 ਕਿਲੋ ਵਰਗ ਕੁਸ਼ਤੀ ਮੁਕਾਬਲੇ ਵਿਚ ਪ੍ਰਥਮ ਹਲੇੜ ਪਹਿਲੇ ਅਤੇ ਸੰਨੀ ਹਲੇੜ ਦੂਜੇ ਸਥਾਨ ਤੇ ਰਹੇ। ਕਬੱਡੀ ਲੜਕੇ ਵਿਚ ਸੈਕਟਰ 1 ਸਕੂਲ ਨੇ ਪਹਿਲਾ ਅਤੇ ਰਜਵਾਲ ਸੈਂਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਕੁੜੀਆਂ ਵਿਚ ਪਹਿਲਾ ਸਥਾਨ ਪੁਰਾਣਾ ਤਲਵਾੜਾ ਅਤੇ ਦੂਜਾ ਸਥਾਨ ਰਜਵਾਲ ਸੈਂਟਰ ਦੀ ਟੀਮ ਨੇ ਹਾਸਿਲ ਕੀਤਾ। ਖੋ ਖੋ ਲੜਕੇ ਵਿਚ ਭੰਬੋਤਾੜ ਹਾਰ ਪਹਿਲੇ ਸਥਾਨ ਅਤੇ ਸੈਕਟਰ 3 ਦੂਜੇ ਸਥਾਨ ਤੇ ਰਹੇ। ਖੋ ਖੋ ਕੁੜੀਆਂ ਦਾ ਮੁਕਾਬਲੇ ਸੈਕਟਰ 3 ਪਹਿਲੇ ਅਤੇ ਭੰਬੋਤਾੜ ਦੂਜੇ ਸਥਾਨ ਤੇ ਰਹੇ। ਇਨਾਮ ਵੰਡ ਸਮਾਗਮ ਵਿਚ ਮਾਯਅਰ ਧਰਮ ਚੰਦ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਵੀਰ ਤਲਵਾੜਾ, ਮਹਾਂਵੀਰ, ਖੁਸ਼ਹਾਲ ਸਿੰਘ, ਅਨੀਤਾ, ਸ਼ਸ਼ੀ ਕਾਂਤ, ਬਲਵੀਰ ਸਿੰਘ, ਰੂਪ ਲਾਲ, ਪ੍ਰਕਾਸ਼ ਚੰਦ, ਨਿਰਮਲ ਸਿੰਘ, ਜਸਵਿੰਦਰ ਸਿੰਗਲਾ, ਨਰੇਸ਼ ਮਿੱਢਾ, ਸੁਰਿੰਦਰ ਬਰਿੰਗਲੀ, ਅਮਿਤ, ਰਾਮ ਦਿਆਲ, ਰਾਮ ਕ੍ਰਿਸ਼ਨ, ਵਰਿੰਦਰ ਵਿੱਕੀ, ਆਸ਼ੂ ਵਰਮਾ, ਉਮਾ, ਸ਼ਰਨਜੀਤ ਕੌਰ ਆਦਿ ਸਮੇਤ ਕਈ ਹੋਰ ਅਧਿਆਪਕ ਅਤੇ ਪਤਵੰਤੇ ਹਾਜਰ ਸਨ।
No comments:
Post a Comment