ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਕ੍ਰਿਕਟ ਖੇਡ ਸਾਰੇ ਸੰਸਾਰ ਵਿੱਚ ਲੋਕਾਂ ਦੀ ਮਨਪਸੰਦ ਖੇਡ ਹੈ। ਇਸ ਖੇਡ ਨੂੰ ਨੌਜਵਾਨ ਵਰਗ ਹੀ ਨਹੀਂ ਸਗੋਂ ਬੱਚੇ ਅਤੇ ਬਜ਼ੁਰਗ ਵੀ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹਾਕੀ ਦੀ ਖੇਡ ਪਹਿਲੇ ਨੰਬਰ ਤੇ ਸੀ ਪਰ ਅੱਜ ਕ੍ਰਿਕਟ ਦੀ ਖੇਡ ਲੋਕਾਂ ਵੱਲੋਂ ਵਧੇਰੇ ਪਸੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਖੇਡ ਮਾੜੀ ਨਹੀਂ ਹੁੰਦੀ ਜੇ ਉਸ ਨੂੰ ਆਪਸੀ ਤਾਲਮੇਲ ਨਾਲ ਖੇਡਿਆ ਜਾਵੇ । ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਆਪਸੀ ਭਾਈਚਾਰਾ ਵਧਾਉਣ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਖੇਡਾਂ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਿਹਨਤ ਲਗਾ ਕੇ ਕ੍ਰਿਕਟ ਦੀ ਖੇਡ ਨੂੰ ਖੇਡਣ ਤਾਂ ਜੋ ਉਹ ਅੱਗੇ ਚੱਲ ਕੇ ਪੰਜਾਬ ਹੀ ਨਹੀਂ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਬਣ ਸਕਣ। ਸ੍ਰੀ ਸੂਦ ਨੇ ਕਿਹਾ ਕਿ ਸਵ: ਸ੍ਰੀ ਸੁਸ਼ੀਲ ਸ਼ਰਮਾ ਜੋ ਕਿ ਕ੍ਰਿਕਟ ਦੇ ਬਹੁਤ ਹੀ ਵਧੀਆ ਕੋਚ ਸਨ, ਉਨ੍ਹਾਂ ਦੀ ਧਰਮਪਤਨੀ ਆਸ਼ਾ ਸ਼ਰਮਾ ਅਤੇ ਬੇਟੇ ਸ੍ਰੀ ਅਕੁੰਸ਼ ਸ਼ਰਮਾ ਵੱਲੋਂ ਜੋ ਇਹ ਯਾਦਗਾਰੀ ਮੈਚ ਕਰਵਾਏ ਜਾ ਰਹੇ ਹਨ, ਇਹ ਬਹੁਤ ਹੀ ਸ਼ਾਲਾਘਾਯੋਗ ਹਨ। ਇਸ ਮੌਕੇ ਤੇ ਸ੍ਰੀ ਸੂਦ ਨੇ ਮਹਾਂਰਿਸ਼ੀ ਭਗਵਾਨ ਬਾਲਮੀਕੀ ਕ੍ਰਿਕਟ ਕਲੱਬ (ਰਜਿ:) ਹੁਸ਼ਿਆਰਪੁਰ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ ਨੇ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਹਾਂਰਿਸ਼ੀ ਭਗਵਾਨ ਬਾਲਮੀਕੀ ਕ੍ਰਿਕਟ ਕਲੱਬ ਵੱਲੋਂ ਜੋ ਇਹ ਤੀਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਹੈ, ਇਸ ਵਿੱਚ ਪੰਜਾਬ ਭਰ ਤੋਂ 16 ਕ੍ਰਿਕਟ ਦੀਆਂ ਟੀਮਾਂ ਨੇ ਭਾਗ ਲਿਆ ਹੈ । ਇਸ ਤੋਂ ਪਤਾ ਲਗਦਾ ਹੈ ਕਿ ਨੌਜਵਾਨਾਂ ਵਿੱਚ ਕ੍ਰਿਕਟ ਦੀ ਖੇਡ ਸਬੰਧੀ ਕਾਫ਼ੀ ਉਤਸ਼ਾਹ ਹੈ ਅਤੇ ਇਹ ਟੂਰਨਾਮੈਂਟ ਕਰਾਉਣ ਲਈ ਕਲੱਬ ਦੇ ਮੈਂਬਰ ਸ਼ਲਾਘਾਯੋਗ ਭੂਮਿਕਾ ਨਿਭਾ ਰਹੇ ਹਨ। ਕਲੱਬ ਦੇ ਪ੍ਰਧਾਨ ਸੁਰਿੰਦਰ ਪਾਲ ਭੱਟੀ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ 1,02,000/- ਰੁਪਏ ਦੇ ਨਕਦ ਇਨਾਮ ਦਿੱਤੇ ਜਾ ਰਹੇ ਹਨ। ਜਿਸ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 71000/-ਰੁਪਏ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 31000/- ਰੁਪਏ ਨਕਦ ਇਨਾਮ ਦਿੱਤੇ ਜਾ ਰਹੇ ਹਨ।
ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੇ ਮੌਕੇ ਤੇ ਕਰਵਾਏ ਗਏ ਫਾਇਨਲ ਮੈਚ ਹੈਪੀਨੈਸ ਕ੍ਰਿਕਟ ਕਲੱਬ ਹੁਸ਼ਿਆਰਪੁਰ ਅਤੇ ਸਰਦੇਵ ਸਿੰਘ ਕ੍ਰਿਕਟ ਅਕੈਡਮੀ ਜ¦ਧਰ ਵਿਚਕਾਰ ਹੋਇਆ। ਜ¦ਧਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕੀਤੀ ਅਤੇ 16 ਓਵਰਾਂ ਵਿੱਚ 100 ਰਨ ਬਣਾਏ। ਦੂਸਰੇ ਵਾਰੀ ਵਿੱਚ ਹੁਸ਼ਿਆਰਪੁਰ ਦੀ ਟੀਮ ਖੇਡਦੇ ਹੋਏ 9 ਖਿਡਾਰੀਆਂ ਪਿੱਛੇ 101 ਰਨ ਬਣਾ ਕੇ ਇੱਕ ਵਿਕਟ ਨਾਲ ਇਹ ਮੈਚ ਜਿੱਤਿਆ। ਇਸ ਟੂਰਨਾਮੈਂਟ ਵਿੱਚ ਦੀਪਕ ਕੁਮਾਰ ਨੇ 150 ਰਨ ਬਣਾ ਕੇ ਬੈਸਟ ਬੈਟਸਮੈਨ ਦਾ ਖਿਤਾਬ ਜਿੱਤਿਆ ਅਤੇ ਦੀਪਕ ਗੱਟਾ ਨੇ 8 ਵਿਕਟਾਂ ਲੈ ਕੇ ਬੈਸਟ ਬਾਲਰ ਖਿਤਾਬ ਜਿੱਤਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਰਭਜਨ ਪਿੰਟਾ, ਦੀਪਕ ਕੁਮਾਰ, ਸੁਰਿੰਦਰ ਘਈ, ਪੁਨੀਤ ਸ਼ਰਮਾ, ਸ਼ਿਵ ਸ਼ਰਮਾ, ਓਮੇਸ਼ ਉਨਿਆਲ, ਅਨਿਲ ਭਨੋਟ, ਕ੍ਰਿਕਟ ਕੋਚ ਵਿਜੇ ਗੱਟਾ, ਰਮਨ ਘਈ ਅਤੇ ਹੋਰ ਕ੍ਰਿਕਟ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
No comments:
Post a Comment