ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਦਸਿਆ ਕਿ ਇਸ ਸੜਕ ਸੁਰੱਖਿਆ ਹਫਤੇ ਦੌਰਾਨ ਟਰਾਂਸਪੋਰਟ ਵਿਭਾਗ ਹੁਸ਼ਿਆਰਪੁਰ ਵਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਟਰੈਕਟਰ-ਟਰਾਲੀਆਂ ਤੇ ਰਿਫਲੈਕਟਰ ਲਗਾਏ ਜਾਣਗੇ, ਡਰਾਈਵਰਾਂ ਦਾ ਮੈਡੀਕਲ ਅਤੇ ਅੱਖਾਂ ਦਾ ਮੁਫਤ ਚੈਕਅਪ ਕੀਤਾ ਜਾਵੇਗਾ, ਗੱਡੀਆਂ ਦਾ ਪ੍ਰਦੂਸ਼ਣ ਚੈਕ ਕੀਤਾ ਜਾਵੇਗਾ, ਟੈਪੂਆਂ ਤੇ ਮਿੰਨੀ ਬੱਸਾਂ ਦੀਆਂ ਯੁਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿਤੀ ਜਾਵੇਗੀ ਅਤੇ ਹਦਾਇਤ ਕੀਤੀ ਜਾਵੇਗੀ ਕਿ ਉਹ ਡਰਾਈਵਰਾਂ ਨੂੰ ਵੀ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ। ਸ਼੍ਰੀ ਤਰਨਾਚ ਨੇ ਕਿਹਾ ਕਿ ਇਸ ਹਫਤੇ ਦੌਰਾਨ ਵੱਖ-ਵੱਖ ਥਾਂਵਾ ਅਤੇ ਸਕੂਲਾਂ ਵਿਚ ਸੈਮੀਨਾਰ ਕਰਕੇ ਆਮ ਲੋਕਾਂ ਤੇ ਬੱਚਿਆਂ ਨੂੰ ਵੀ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿਤੀ ਜਾਵੇਗੀ । ਉਨ੍ਹਾਂ ਦਸਿਆ ਕਿ ਜਿਹਨਾਂ ਚੌਕਾਂ ਵਿਚ ਟਰੈਫਿਕ ਲਾਈਟਾਂ ਖਰਾਬ ਪਈਆਂ ਹਨ, ਉਹਨਾਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਹਨਾਂ ਲਾਈਟਾਂ ਨੂੰ ਚਾਲੂ ਹਾਲਤ ਵਿਚ ਰੱਖਣ। ਉਨ੍ਹਾਂ ਨੇ ਲੋਕਾਂ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਨਾ ਕਰਨ ਤਾਂ ਜੋ ਸੜਕਾਂ ਉਪਰ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉਹਨਾਂ ਨੇ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰਨ ਅਤੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ।
ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਇਸ ਮੌਕੇ ਕਿਹਾ ਕਿ ਸਕੂਲੀ ਬੱਚਿਆਂ ਅਤੇ ਪਬਲਿਕ ਨੁੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ 50,000 ਪੈਂਫਲਿਟ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੜਕ ਸੁਰਖਿਆ ਹਫਤਾ ਸਾਰੇ ਦੇਸ਼ ਵਿਚ ਮਨਾਇਆ ਜਾਂਦਾ ਹੈ ਅਤੇ ਲੋਕਾਂ ਨੁੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਸੜਕਾਂ ਉਪਰ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ ਅਤੇ ਟਰੈਫਿਕ ਦੀ ਸਮਸਿਆ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ 200 ਕਿਲੋਮੀਟਰ ਦੇ ਕਰੀਬ ਲੰਬੀਆਂ ਸੜਕਾਂ ਹਨ ਜਿਹਨਾਂ ਤੇ 5 ਹਾਈਵੇ ਪੈਟਰੋਲਿੰਗ ਗੱਡੀਆਂ ਲਗਾਈਆਂ ਗਈਆਂ ਹਨ ਅਤੇ ਹਰੇਕ ਹਾਈਵੇ ਪੈਟਰੋਲਿੰਗ ਗੱਡੀ ਨੂੰ ਨੈਸ਼ਨਲ ਹਾਈਵੇ ਤੇ ਲੋਕਾਂ ਨੂੰ ਤਤੱਕਾਲ ਸੇਵਾ ਮੁਹਈਆ ਕਰਨ ਲਈ 40-40 ਕਿਲੋਮੀਟਰ ਦਾ ਏਰੀਆ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਹਾਈਵੇ ਪੈਟਰੋ¦ਿਗ ਗੱਡੀਆਂ ਦੀ ਗਿਣਤੀ ਜਲਦੀ ਹੀ ਵਧਾਈ ਜਾਵੇਗੀ ਤਾਂ ਜੋ ਇਨ੍ਹਾਂ ਗੱਡੀਆਂ ਨੂੰ 15-15 ਕਿਲੋਮੀਟਰ ਦੇ ਘੇਰੇ ਵਿਚ ਤਤਕਾਲ ਸੇਵਾ ਮੁਹਈਆ ਕਰਾਉਣ ਲਈ ਲਗਾਇਆ ਜਾ ਸਕੇ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਵਿਭਾਗ, ਟਰਾਂਸਪੋਰਟ ਵਿਭਾਗ, ਲੋਕ ਨਿਰਮਾਣ ਵਿਭਾਗ, ਨਗਰ ਕੋਂਸਲਾਂ ਅਤੇ ਵੱਖ-ਵੱਖ ਸਵੈਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਸ਼੍ਰੀ ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੋਿਸਆ ਕਿ ਇਸ ਸੜਕ ਸੁਰਖਿਆ ਸਪਤਾਹ ਦੌਰਾਨ ਲੋਕਾਂ ਨੂੰ ਟਰੈਫਿਕ ਨਿਯਮਾਂ ਨੂੰ ਜਾਗਰੂਕ ਕਰਨ ਲਈ ਬੀਕਨਜ਼ ਇੰਟਰਨੈਸ਼ਨਲ ਹੁਸ਼ਿਆਰਪੁਰ, ਲਾਈਨਜ਼ ਕਲੱਬ, ਰੋਟਰੀ ਕਲੱਬ, ਕਲੀਨ ਐਂਡ ਗ੍ਰੀਨ ਸੁਸਾਇਟੀ, ਨਾਈਸ ਕੰਪਿਉਟਰ ,ਇੰਡਸਟਰੀ ਸੈਲ, ਆਸ਼ਾਦੀਪ ਵੈਲਫੇਅਰ ਸੁਸਾਇਟੀ ਅਤੇ ਹੋਰ ਵੱਖ-ਵੱਖ ਸਵੈਸੇਵੀ ਜਥੇਬੰਦੀਆਂ ਵਲੋਂ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਅੱਜ ਵੱਖ-ਵੱਖ ਚੌਕਾਂ ਵਿਚ 310 ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਅਤੇ 50 ਗੱਡੀਆਂ ਦਾ ਮੁਫਤ ਪ੍ਰਦੂਸ਼ਣ ਚੈਕਅਪ ਕਰਕੇ ਪ੍ਰਦੂਸ਼ਣ ਕੰਟਰੋਲ ਸਰਟੀਫੀਕੇਟ ਦਿਤੇ ਗਏ। ਉਹਨਾਂ ਨੇ ਇਸ ਹਫਤੇ ਦੌਰਾਨ ਲੋਕਾਂ ਨੁੰ ਸੜਕ ਸੁਰਖਿਆ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਸਮਾਗਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ।
No comments:
Post a Comment