
ਤਲਵਾੜਾ, 2 ਦਸੰਬਰ : ਸਕੂਲ ਖੇਡਾਂ ਵਿਚ ਜਿਲ੍ਹੇ ਦੀ ਓਵਰਆਲ ਟਰਾਫੀ ਹਾਸਿਲ ਕਰਕੇ ਸਕੂਲ ਦੇ ਖਿਡਾਰੀਆਂ ਨੇ ਆਪਣੀ ਸ਼ਾਨਾਂਮੱਤੀ ਜੇਤੂ ਰਵਾਇਤ ਨੂੰ ਕਾਇਮ ਰੱਖਿਆ ਹੈ ਜਿਸ ਨਾਲ ਸਕੂਲ ਦਾ ਨਾਮ ਪੂਰੇ ਰੌਸ਼ਨ ਹੋਇਆ ਹੈ। ਇਹ ਵਿਚਾਰ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਕਾਰਜਕਾਰੀ ਮੁਖੀ ਸ਼੍ਰੀ ਰਜਿੰਦਰ ਪ੍ਰਸਾਦ ਨੇ ਜੋਨਲ ਖੇਡਾਂ ਵਿਚ ਸਕੂਲ ਦੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਇਸ ਵਾਰ ਟੇਬਲ ਟੈਨਿਸ ਅੰਡਰ 14 ਵਰਗ ਵਿਚ ਲੜਕੇ ਦੂਜੇ ਅਤੇ ਲੜਕੀਆਂ ਦੀ ਟੀਮ ਪਹਿਲੇ ਸਥਾਨ ਤੇ ਰਹੇ ਅਤੇ ਅੰਡਰ 17 ਵਰਗ ਵਿਚ ਲੜਕੀਆਂ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸੇ ਤਰਾਂ ਲਾਅਨ ਟੈਨਿਸ ਦੇ ਅੰਡਰ 14 ਵਰਗ ਵਿਚ ਲੜਕੇ ਅਤੇ ਲੜਕੀਆਂ ਦੀਆਂ ਦੋਵੇਂ ਟੀਮਾਂ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਜਿਲ੍ਹੇ ਦੀ ਓਵਰਆਲ ਟਰਾਫੀ ਵੀ ਸਕੂਲ ਦੇ ਹਿੱਸੇ ਆਈ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਦੀ ਸਖਤ ਮਿਹਨਤ ਸਕੂਲ ਦੇ ਡੀ. ਪੀ. ਈ. ਸ. ਦਵਿੰਦਰਪਾਲ ਸਿੰਘ ਤੇ ਪੀ. ਟੀ. ਆਈ. ਸ. ਤਰਸੇਮ ਸਿੰਘ ਤੋਂ ਇਲਾਵਾ ਸ਼੍ਰੀ ਸੰਦੀਪ ਕਪਿਲ ਦੀ ਅਗਵਾਈ ਦਾ ਵਿਸ਼ੇਸ਼ ਯੋਗਦਾਨ ਰਿਹਾ।
No comments:
Post a Comment