ਤਲਵਾੜਾ, 15 ਜੂਨ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਦੇ ਨਾਲ ਪਿੰਡ ਗਾਲੋਵਾਲ ਪੱਸੀ ਬੇਟ ਵਿਖੇ ਉਸ ਸਥਾਨ ਦਾ ਦੌਰਾ ਕੀਤਾ ਜਿੱਥੇ ਬੀਤੇ ਦਿਨ 3 ਲੜਕੀਆਂ ਨਹਾਉਣ

ਸਮੇਂ ਦਰਿਆ ਵਿਚ ਰੁੜ੍ਹ ਗਈਆਂ ਸਨ। ਇਹਨਾਂ ਲੜਕੀਆਂ ਵਿਚੋਂ ਇੱਕ ਤਲਵਾੜਾ ਨੇੜੇ ਪਿੰਡ ਰਾਮ ਨੰਗਲ ਦੀ ਵਸਨੀਕ ਮਮਤਾ ਪੁੱਤਰੀ ਸ਼੍ਰੀ ਬਲਵੰਤ ਸਿੰਘ ਉਮਰ ਕਰੀਬ 23 ਸਾਲ ਸੀ ਜਿਸ ਦੀ ਲਾਸ਼ ਮਿਲਣ ਮਗਰੋਂ ਉਸਦਾ ਸੰਸਕਾਰ ਕਰ ਦਿੱਤਾ ਗਿਆ ਜਦਕਿ ਦੂਸਰੀਆਂ ਦੋ ਲੜਕੀਆਂ ਦੀਆਂ ਲਾਸ਼ਾਂ ਲੱਭਣ ਲਈ ਪ੍ਰਸ਼ਾਸ਼ਨ ਵੱਲੋਂ ਵਿਆਪਕ ਯਤਨ ਕੀਤੇ ਜਾ ਰਹੇ ਹਨ।

ਸਰਕਾਰ ਨੇ ਇਸ ਦੌਰਾਨ ਪੀੜਤ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਰਾਮਨੰਗਲ ਵਾਸੀ ਮਮਤਾ ਦੇ ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋ ਇਲਾਵਾ ਅਰੁਣੇਸ਼ ਸ਼ਾਕਰ ਸੰਸਦੀ ਸਕੱਤਰ ਫ਼ੂਡ ਸਪਲਾਈ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ।
No comments:
Post a Comment