ਤਲਵਾੜਾ, 9 ਜੂਨ: ਇੱਥੇ ਆਈ. ਟੀ. ਆਈ. ਕਲੌਨੀ ਤਲਵਾੜਾ ਵਿਖੇ ਵੱਖ ਵੱਖ ਸਮਾਜਿਕ, ਧਾਰਮਿਕ ਤੇ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਇਕੱਤਰਤਾ ਹੋਈ ਜਿਸ ਵਿਚ ਬੀਤੇ ਦਿਨ ਪ੍ਰੋ. ਸੁਰਜੀਤ ਸਿੰਘ ਦੀ ਬੇਟੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਸਖ਼ਤ
ਨਿਖੇਧੀ ਕੀਤੀ ਗਈ। ਇਸ ਮੌਕੇ ਹਾਜਰ ਆਗੂਆਂ ਨੇ ਇਸ ਮੰਦਭਾਗੀ ਗੁੰਡਾਗਰਦੀ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਇੱਕਜੁਟ ਹੋਕੇ ਸੰਘਰਸ਼ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਤਲਵਾੜਾ ਵਿਚ ਵਧ ਰਹੀਆਂ ਵਾਰਦਾਤਾਂ ਸਰਕਾਰੀ ਪ੍ਰਬੰਧ ਦੀ ਅਣਗਹਿਲੀ ਤੇ ਅਸਫ਼ਲਤਾ ਦਾ ਸਬੂਤ ਹਨ। ਉਹਨਾਂ ਇਸ ਮਾਮਲੇ ਵਿਚ ਪੁਲਿਸ ਵੱਲੋਂ ਵਰਤੀ ਜਾ ਰਹੀ ਅਖੌਤੀ ਢਿੱਲ ਮੱਠ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਤਾੜਨਾ ਕੀਤੀ ਕਿ ਇਸ ਵਾਰਦਾਤ ਤੁਰੰਤ ਐਫ਼. ਆਈ. ਆਰ. ਦਰਜ ਕਰਕੇ ਇਸ ਵਿਚ ਸ਼ਾਮਿਲ ਅਣਪਛਾਤੇ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਐਲਾਨ ਕੀਤਾ ਕਿ ਜੇਕਰ 13 ਜੂਨ ਤੱਕ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ 15 ਜੂਨ ਨੂੰ ਪ੍ਰਸ਼ਾਸ਼ਨ ਵਿਰੁੱਧ ਜਬਰਦਸਤ ਰੋਸ ਮੁਜਾਹਰੇ ਸ਼ੁਰੂ ਕਰ ਦਿੱਤੇ ਜਾਣਗੇ। ਜਿਕਰਯੋਗ ਹੈ ਕਿ ਇਸ ਭਰਵੀਂ ਮੀਟਿੰਗ ਤੋਂ ਬਾਅਦ ਸਮੂਹ ਆਗੂਆਂ ਨੇ ਲਕਸ਼ਮੀ ਨਰਾਇਣ ਮੰਦਰ ਚੌਂਕ ਵਿਚ ਵੀ ਮੁਜਾਹਰਾ ਕੀਤਾ। ਇਸ ਮੌਕੇ ਸ. ਜਸਬੀਰ ਸਿੰਘ ਪਾਲ ਚੇਅਰਮੈਨ ਗਜਟਿਡ ਤੇ ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ, ਬਿਸ਼ਨ ਦਾਸ ਤਲਵਾੜਾ, ਰਵਿੰਦਰ ਸਿੰਘ ਰਵੀ ਪ੍ਰਧਾਨ ਵਰਕਰ ਯੂਨੀਅਨ ਬੀ. ਬੀ. ਐਮ. ਬੀ. ਤਲਵਾੜਾ, ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਗੌਰਮਿੰਟ ਟੀਚਰ ਯੂਨੀਅਨ ਪੰਜਾਬ, ਗੋਬਿੰਦ ਸਿੰਘ ਪਟਵਾਰ ਯੂਨੀਅਨ ਪੰਜਾਬ, ਦਰਸ਼ਨ ਸਿੰਘ ਪ੍ਰਧਾਨ ਆਈ. ਟੀ. ਆਈ. ਇੰਪਲਾਈਜ਼ ਫ਼ੈਡਰੇਸ਼ਨ, ਅਵਤਾਰ ਕਿ੍ਸ਼ਨ, ਅਮਰਪਾਲ ਜੌਹਰ, ਰਾਜ ਕੁਮਾਰ, ਜਸਮੇਰ ਰਾਣਾ ਬੀ. ਬੀ. ਐਮ. ਬੀ. ਜੇਈਜ਼ ਐਸੋਸੀਏਸ਼ਨ, ਦੀਪ ਕੁਮਾਰ ਸਨੋਤਰਾ, ਜਰਨੈਲ ਸਿੰਘ ਵਾਲਮੀਕ ਸਭਾ ਤਲਵਾੜਾ, ਡਾ. ਹਰਸ਼ ਮਹਿਤਾ ਸੂਬਾ ਸਕੱਤਰ ਪੰਜਾਬ ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ, ਡਾ. ਕਸ਼ਮੀਰੀ ਲਾਲ ਤਲਵਾੜਾ, ਬਿਆਸ ਦੇਵ ਜੀ. ਟੀ. ਯੂ. ਤਲਵਾੜਾ, ਓ. ਪੀ. ਕਾਲੀਆ, ਗੁਰਚਰਨ ਸਿੰਘ ਜੌਹਰ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ ਤਲਵਾੜਾ, ਰਾਮ ਪਾਲ ਤਲਵਾੜਾ, ਸ. ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਤਿਲਕ ਰਾਜ, ਅਸ਼ੋਕ ਕੁਮਾਰ, ਸਰਵਨ ਕੁਮਾਰ, ਦੇਵ ਰਾਜ, ਧਰਮਿੰਦਰ, ਰਾਜਿੰਦਰ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

No comments:
Post a Comment