ਯਾਦਗਾਰੀ ਹੋ ਨਿੱਬੜਿਆ ਦੋਆਬਾ ਰੇਡੀਉ ਦਾ ਪਹਿਲਾ ਲਾਈਵ ਸ਼ੋਅ
- ਸਾਹਿਤਿਕ ਗੀਤ ਅਜੋਕੀ ਗਾਇਕੀ ਲਈ ਬੇਹੱਦ ਅਹਿਮ: ਗੁਰਦੀਪ ਸਿੰਘ
- ਸਮਾਜਿਕ ਤਾਣੇ-ਬਾਣੇ ਨੂੰ ਮਜਬੂਤ ਕਰਦਾ ਹੈ ਮੀਡੀਆ: ਨਰਿੰਦਰ ਸਿੰਘ ਜੱਸਲ
- ਅਸ਼ੋਕ ਪੁਰੀ ਦੇ ਨਾਟਕ 'ਸੋਨ ਤਰੰਗਾਂ' ਅਤੇ ਲੋਕ ਗਾਇਕਾਂ ਨੇ ਦਰਸ਼ਕ ਕੀਲੇ
ਤਲਵਾੜਾ, 22 ਅਪ੍ਰੈਲ: ਦੁਨੀਆਂ ਭਰ ਵਿੱਚ ਸੁਣੇ ਜਾਂਦੇ 'ਦੋਆਬਾ ਰੇਡੀਉ' ਦਾ ਇੱਕ ਸਾਲ ਪੂਰਾ ਹੋਣ ਤੇ ਕਰਵਾਇਆ ਪਹਿਲਾ ਲਾਈਵ ਸ਼ੋਅ ਯਾਦਗਾਰੀ ਹੋ ਨਿੱਬੜਿਆ ਜਿਸ ਵਿਚ ਉੱਘੇ ਸਮਾਜ ਸੇਵੀ ਨਰਿੰਦਰ ਸਿੰਘ ਜੱਸਲ, ਗਜ਼ਲ ਗਾਇਕ ਗੁਰਦੀਪ ਸਿੰਘ ਅਤੇ ਬਲਬੀਰ ਸਿੰਘ ਬਿੱਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
'ਇਸ਼ਕ ਆਖ਼ਦਾ ਏ ...' ਵਰਗੇ ਅਨੇਕਾਂ ਹਰਮਨਪਿਆਰੇ ਗੀਤ ਦੇ ਗਾਇਕੀ ਅਤੇ ਉੱਘੇ ਸੰਗੀਤਕਾਰ ਗੁਰਦੀਪ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਪੰਜਾਬੀ ਗਾਇਕਾਂ ਨੂੰ ਗੀਤਾਂ ਦੀ ਚੋਣ ਕਰਨ ਵੇਲੇ ਸਾਹਿਤਿਕ ਰੰਗ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਨਾਲ ਗਾਇਕੀ ਦਾ ਘੇਰਾ ਹੋਰ ਮੋਕਲਾ ਅਤੇ ਮਜਬੂਤ ਹੋਵੇਗਾ। ਉਨ੍ਹਾਂ ਦੋਆਬਾ ਰੇਡੀਉ ਵੱਲੋਂ ਪਿਛਲੇ ਇੱਕ ਸਾਲ ਮਿਆਰੀ ਪ੍ਰੋਗਰਾਮ ਪੇਸ਼ ਕਰਨ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਉੱਘੇ ਸਮਾਜ ਸੇਵੀ ਅਤੇ ਸ਼ਿਵ ਨਾਮਦੇਵ ਆਪਣਾ ਘਰ ਆਸ਼ਰਮ ਹਰਦੋਖ਼ਾਨਪੁਰ ਦੇ ਮੁਖੀ ਸ. ਨਰਿੰਦਰ ਸਿੰਘ ਜੱਸਲ ਨੇ ਵਧੀਆ ਪ੍ਰੋਗਰਾਮਾਂ ਦੀ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਦੱਸਿਆ ਅਤੇ ਕਿਹਾ ਕਿ ਇੰਟਰਨੈੱਟ ਦੇ ਯੁੱਗ ਵਿੱਚ ਮੀਡੀਆ ਸਮਾਜਿਕ ਤਾਣੇ-ਬਾਣੇ ਨੂੰ ਮਜਬੂਤ ਕਰ ਰਿਹਾ ਹੈ ਅਤੇ ਚੰਗੇ ਸੰਸਕਾਰਾਂ ਨਾਲ ਭਰਪੂਰ ਪਰਿਵਾਰ ਮਜਬੂਤ ਹੁੰਦੇ ਹਨ। ਬਲਬੀਰ ਸਿੰਘ ਬਿੱਲਾ ਸੂਬਾ ਕੰਜ਼ਿਉਮਰ ਪ੍ਰੋਟੈਕਸ਼ਨ ਆਰਗੇਨਾਈਜੇਸ਼ਨ ਨੇ ਸੰਚਾਰ ਸਾਧਨਾਂ ਰਾਹੀਂ ਗ੍ਰਾਹਕ ਜਾਗਰੂਕਤਾ ਮੁਹਿੰਮ ਨੂੰ ਕਾਰਗਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਨਾਟਕਕਾਰ ਅਤੇ ਅਦਾਕਾਰ ਅਸ਼ੋਕ ਪੁਰੀ ਦੀ ਟੀਮ ਵੱਲੋਂ ਪੇਸ਼ ਨਾਟਕ'ਸੋਨ ਤਰੰਗਾਂ' ਨੇ ਦਰਸ਼ਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡੀ। ਸ਼ਾਇਰਾ ਨਿੰਮੀ ਵਸ਼ਿਸ਼ਟ ਅਤੇ ਸ਼ਾਇਰ ਡਾ. ਅਮਰਜੀਤ ਅਨੀਸ ਦੇ ਬਾਕਮਾਲ ਸ਼ਾਇਰੀ ਨਾਲ ਖ਼ੂਬਸੂਰਤ ਮਾਹੌਲ ਸਿਰਜਿਆ। ਅਨਿਲ ਕੁਮਾਰ ਕਾਇਮਜ਼ ਪ੍ਰੋਡੱਕਸ਼ਨ ਅਤੇ ਸਲੀਪਿੰਗ ਡਸਟ ਯੂ. ਕੇ. ਤੋਂ ਇਲਾਵਾ ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ: ) ਤਲਵਾੜਾ ਦੇ ਸਹਿਯੋਗ ਨਾਲ ਮਾਵਾਂ ਅਤੇ ਧੀਆਂ ਨੂੰ ਸਮਰਪਿਤ ਇਸ ਸ਼ੋਅ ਵਿੱਚ ਸਮਰਜੀਤ ਸ਼ਮੀ ਦੀ ਬੇਟੀ ਅੰਮ੍ਰਿਤ ਕੌਰ ਦੇ ਜਨਮ ਦਿਨ ਦਾ ਮੰਚ ਤੋਂ ਕੇਕ ਕੱਟਿਆ ਗਿਆ। ਉਂਕਾਰ ਬਾਜਵਾ ਅਤੇ ਰਮਨਪ੍ਰੀਤ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਰਾਣਾ ਐਵਰਗ੍ਰੀਨ ਗਰੁੱਪ ਦੇ ਸੰਗੀਤ ਵਿੱਚ ਲੋਕ ਗਾਇਕ ਜੀ. ਪੀ. ਬਾਲੀ, ਪ੍ਰਵੀਨ ਰੰਗੀਲਾ, ਅਮਰੀਕ ਜੱਸਲ, ਅਸਲਮ ਅਲੀ, ਰਣਜੀਤ ਬਿੱਟਾ, ਮਲਕੀਤ ਬੁੱਲਾ, ਡਿੰਪਲ ਰਾਜਾ, ਤਾਜ ਨਗੀਨਾ, ਮਨੋਹਰ ਧਾਰੀਵਾਲ,
ਜੱਗੀ ਜੱਟ ਨੇ ਆਪਣੇ ਹਿੱਟ ਗੀਤਾਂ ਨਾਲ ਖ਼ੂਬ ਸਮਾਂ ਬੰਨ੍ਹਿਆ। ਰੇਡੀਉ ਦੀ ਟੀਮ ਵੱਲੋਂ ਗੁਰਜੀਤ ਸਿੰਘ ਭੰਵਰਾ ਵੱਲੋਂ ਮਹਿਮਾਨਾਂ ਸਵਾਗਤ ਕੀਤਾ ਗਿਆ ਅਤੇ ਪ੍ਰਸਾਰਿਤ ਹੁੰਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ। ਦੋਆਬਾ ਰੇਡੀਉ ਦੀ ਐਪ ਡਿਵੈਲਪ ਕਰਨ ਲਈ ਵਰਿੰਦਰ ਸਿੰਘ (ਐਂਡਰਾਇਡ) ਅਤੇ ਪਰਮ ਦਲਜੀਤ ਸਿੰਘ (ਆਈ. ਓ. ਐੱਸ.) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵੀ ਮਾਨ ਪ੍ਰੋਮੋਟਰ, ਐਡਵੋਕੇਟ ਨਰਿੰਦਰ ਸ਼ਰਮਾ, ਕੁਲਵਿੰਦਰ ਸਿੰਘ ਜੰਡਾ, ਹਰਦੀਪ ਕੌਰ ਜੱਸਲ, ਰਾਜਿੰਦਰ ਵਸ਼ਿਸ਼ਟ, ਡਾ. ਸੁਰਿੰਦਰ ਮੰਡ, ਹਰਬੰਸ ਹੀਉਂ, ਸੁਰਿੰਦਰ ਸਿੰਘ ਤਲਵਾੜਾ, ਪ੍ਰਿੰ. ਜਨਮੀਤ ਸਿੰਘ, ਮਨਜੀਤ ਸਿੰਘ ਹਾਜੀਪੁਰ, ਜਸਕਰਨ ਸਿੰਘ, ਸਿਮਰਨਪ੍ਰੀਤ ਸਿੰਘ, ਜਸਵੀਰ ਕੌਰ ਜੱਸ, ਹਰਸ਼ਵਿੰਦਰ ਕੌਰ, ਗੁਰਮੀਤ ਸਲੈਚ, ਜੇ. ਐੱਸ. ਗਿੱਲ, ਗੋਬਿੰਦ ਸੁਖੀਜਾ, ਰੂਪ ਜਲੰਧਰ, ਪਰਮ, ਬੇਅੰਤ ਸਿੰਘ, ਪਰਮਜੀਤ ਸਿੰਘ ਪੰਮਾ, ਜਸਵੰਤ ਖ਼ਾਨਪੁਰੀ, ਤੀਰਥ ਚੰਦ ਸਰੋਆ, ਬਲਵਿੰਦਰ ਸਿੰਘ ਸਿੱਧੂ, ਕੁਲਵਿੰਦਰ ਮਠਾਰੂ, ਰਾਜਿੰਦਰ ਸਿੰਘ, ਦਵਿੰਦਰ ਸਿੰਘ, ਡਾ. ਰਾਜ ਕੁਮਾਰ, ਜਰਨੈਲ ਜੈਲੀ, ਵਿਪਨ ਸਲਗੋਤਰਾ, ਐੱਚ. ਐੱਸ. ਮਿੱਠੂ, ਨਰੇਸ਼ ਵਰਮਾ, ਹੈੱਡਮਾਸਟਰ ਰਾਜ ਕੁਮਾਰ, ਕੁਲਵੰਤ ਸਿੰਘ ਰੰਧਾਵਾ ਆਦਿ ਸਮੇਤ ਇਸ ਮੌਕੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।
No comments:
Post a Comment