![]() |
ਜਿਸ ਵਿਚ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਨੇ ਹਜ਼ਾਰਾਂ ਦੀ ਸੰਖਿਆ ਵਿਚ ਇਕੱਤਰ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ ਅਤੇ ਪ੍ਰਵਚਨਾਂ ਰਾਹੀਂ ਚੰਗੇਰੀ ਜੀਵਨ ਜਾਚ ਦਾ ਉਪਦੇਸ਼ ਦਿੱਤਾ। ਨਿਰੰਕਾਰੀ ਮਿਸ਼ਨ ਨਾਲ ਜੁੜੇ ਸ਼ਰਧਾਲੂਆਂ ਵੱਲੋਂ ਤਲਵਾੜਾ ਦੇ ਸਭ ਤੋਂ ਵੱਡੇ ਮੈਦਾਨ ਨਰਸਰੀ ਗਰਾਉਂਡ ਵਿਚ ਵਿਸ਼ਾਲ ਪੰਡਾਲ ਲਗਾਇਆ ਗਿਆ ਜਿਸ ਵਿਚ ਪੰਜਾਬ ਤੋਂ ਇਲਾਵਾ ਪੂਰੇ ਉੱਤਰੀ ਭਾਰਤ ਤੋਂ ਲੋਕ ਹੁੰਮ ਹੁੰਮਾ ਪਹੁੰਚੇ। ਇਸ ਮੌਕੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਆਵਾਜਾਈ, ਸੁਰੱਖਿਆ ਤੇ ਪਾਰਕਿੰਗ ਦਾ ਵਧੀਆ ਬੰਦੋਬਸਤ ਕੀਤਾ ਗਿਆ ਸੀ ਅਤੇ ਪੂਰਾ ਦਿਨ ਸ਼ਹਿਰ ਵਿਚ ਰੌਣਕ ਸਿਖਰਾਂ ਤੇ ਰਹੀ। ਇਹ ਵੀ ਜਿਕਰਯੋਗ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਸਵਾਗਤ ਲਈ ਸ਼ਰਧਾਲੂਆਂ ਵੱਲੋਂ ਨਰਸਰੀ ਗਰਾਉਂਡ ਦੇ ਅੰਦਰ, ਆਲੇ ਦੁਆਲੇ ਅਤੇ ਮੁੱਖ ਸੜਕਾਂ ਉੱਤੇ ਉਮਦਾ ਸਾਫ਼ ਸਫ਼ਾਈ ਕੀਤੀ ਗਈ ਅਤੇ ਸਮਾਗਮ ਦੇ ਮਗਰੋਂ ਵੀ ਬਾਕਾਇਦਾ ਜੋਸ਼ੋ ਖਰੋਸ਼ ਨਾਲ ਸਾਫ਼ ਸਫ਼ਾਈ ਕੀਤੀ ਗਈ।
No comments:
Post a Comment