ਤਲਵਾੜਾ, 30 ਜੁਲਾਈ : ਤਲਵਾੜਾ ਦੇ ਆਰੀਆ ਸਮਾਜ ਮੰਦਰ ਵਿਖੇ ਐਸ.ਡੀ.ਐਮ. ਮੁਕੇਰੀਆਂ ਦਰਬਾਰਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਧਾਰ ਕਾਰਡ ਬਨਾਉਣ ਸਬੰਧੀ ਇਕ ਰੋਜਾ ਕੈਂਪ ਲਗਾਇਆ ਗਿਆ।
ਜਿਸ ਵਿੱਚ ਧਰੁਬ ਦਹੀਆ ਏ.ਐਸ.ਪੀ. ਦਸੂਹਾ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼੍ਰੀ ਦਹੀਆ ਨੇ ਕਿਹਾ ਕਿ ਆਧਾਰ ਕਾਰਡ ਹਰ ਵਿਅਕਤੀ ਦਾ ਅਧਿਕਾਰ ਹੈ। ਕੈਂਪ ਵਿਚ ਡੇਢ ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਵਾਲੇ ਵਿਅਕਤੀਆਂ ਦਾ ਕਾਰਡ ਬਣਾਇਆ ਗਿਆ।

ਕੈਂਪ ਵਿਚ ਤਲਵਾੜਾ ਅਤੇ ਆਸ ਪਾਸ ਦੇ ਲੋਕਾਂ ਨੇ ਇਸ ਸੁਵਿਧਾ ਦਾ ਲਾਹਾ ਲਿਆ। ਇਸ ਇਕ ਰੋਜਾ ਕੈਂਪ ਵਿਚ ਸਮੇਂ ਦੀ ਘਾਟ ਕਾਰਨ ਕਈ ਲੋਕਾ ਕਾਰਡ ਨਹੀਂ ਬਣਵਾ ਸਕੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਦਾਤਾਰਪੁਰ ਸੁਵਿਧਾ ਸੈਂਟਰ ਦੇ ਅਧਿਕਾਰੀ ਵਿਨੈ ਕੁਮਾਰ, ਆਧਸ ਦੇ ਸੋਨੂੰ ਥਾਪਰ, ਮੰਜੂ, ਕਲਾਵਤੀ, ਰੇਖਾ ਠਾਕੁਰ, ਦੇਵ ਰਾਜ ਐਮ.ਸੀ., ਜੁਗਿੰਦਰਪਾਲ ਛਿੰਦਾ ਐਮ.ਸੀ., ਡਾ. ਆਈ. ਕੇ. ਸ਼ਰਮਾ, ਸ਼ਮਸ਼ੇਰ ਸਿੰਘ, ਵਿਸ਼ਾਲ ਚੋਧਰੀ, ਕੇਸ਼ਵ, ਰਵੀ ਆਦਿ ਹਾਜਰ ਸਨ।
No comments:
Post a Comment