
ਜ਼ਿਲ੍ਰਾ ਚੋਣ ਅਫ਼ਸਰ ਨੇ ਦੱਸਿਆ ਕਿ 28 ਅਪ੍ਰੈਲ ਸ਼ਾਮ 6-00 ਵਜੇ ਤੋਂ ਚੋਣ ਪ੍ਰਚਾਰ ਪੂਰੀ ਤਰਾਂ ਬੰਦ ਹੋਵੇਗਾ ਅਤੇ ਕਿਸੇ ਵੀ ਉਮੀਦਵਾਰ ਅਤੇ ਰਾਜਨੀਤਿਕ ਪਾਰਟੀ ਵੱਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦੇ ਸਮੂਹ ਪੋਲਿੰਗ ਬੂਥ ਮਾਡਲ ਪੋਲਿੰਗ ਬੂਥਾਂ ਵਜੋਂ ਸਥਾਪਿਤ ਕੀਤੇ ਜਾ ਰਹੇ ਹਨ ਜਿਨ੍ਰਾਂ ਵਿੱਚੋਂ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਜਿਸ ਵਿੱਚ ਸਿਹਤ ਸਬੰਧੀ, ਪੀਣ ਵਾਲਾ ਪਾਣੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਐਨ ਸੀ ਸੀ ਵਲੰਟੀਅਰ, ਨਰੇਗਾ ਵਰਕਰ ਅਤੇ ਆਂਗਣਵਾੜੀ ਹੈਲਪਰ ਕਮਜ਼ੋਰ ਬੁਜਰਗਾਂ, ਗਰਭਵਤੀ ਇਸਤਰੀਆਂ, ਛੋਟੇ ਬੱਚਿਆਂ ਮਾਵਾਂ ਨੂੰ ਵੋਟ ਪਾਉਣ ਵਿੱਚ ਸਹਾਇਤਾ ਕਰਨ ਲਈ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕ੍ਰਿਆ ਦੌਰਾਨ ਮਾਡਲ ਕੋਡ ਆਫ਼ ਕਨਡਕਟ ਨੂੰ ਯਕੀਨੀ ਬਣਾਉਣ ਲਈ 119 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 113 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਖਰਚਾ ਸੈਲ ਵੱਲੋਂ ਸ਼ੈਡੋ ਰਜਿਸਟਰ ਵਿੱਚ ਲੋਕ ਸਭਾ ਹਲਕਾ ਹੁਸ਼ਿਆਜਪੁਰ ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਭਗਵਾਨ ਸਿੰਘ ਚੌਹਾਨ ਦਾ ਖਰਚਾ 342285 ਰੁਪਏ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮਹਿਦਰ ਸਿੰਘ ਕੇ ਪੀ ਦਾ ਖਰਚਾ 1733586, ਭਾਜਪਾ ਦੇ ਉਮੀਦਵਾਰ ਵਿਜੇ ਸਾਂਪਲਾ ਦਾ ਖਰਚਾ 3639729 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਮਨੀ ਗੋਮਰ ਦਾ ਖਰਚਾ 676713 ਰੁਪਏ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ 2014 ਨੂੰ ਚੋਣਾਂ ਵਾਲੇ ਦਿਨ ਵੱਧ ਤੋਂ ਵੱਧ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਪਾਸ ਵੋਟਰ ਸ਼ਨਾਖਤੀ ਕਾਰਡ ਨਹੀਂ ਹਨ, ਉਹ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਗਏ ਦਰਸਤਾਵੇਜ ਜ਼ਿਨ੍ਹਾਂ ਵਿੱਚ ਪਾਸਪੋਰਟ, ਡਰਾਈਵਿੰਗ ਲਾਇਸੰਸ, ਫੋਟੋ ਵਾਲਾ ਸਰਵਿਸ ਅਡੈਟਟੀ ਕਾਰਡ ਜੋ ਕੇਂਦਰੀ, ਰਾਜ ਸਰਕਾਰ, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਜਾਰੀ ਕੀਤਾ ਗਿਆ ਹੋਵੇ, ਬੈਂਕ ਅਤੇ ਪੋਸਟ ਆਫਿਸ ਦੀ ਪਾਸ ਬੁਕ, ਪੈਨ ਕਾਰਡ, ਆਧਾਰ ਕਾਰਡ, ਸਮਾਰਟ ਕਾਰਡ, ਮਨਰੇਗਾ ਦੇ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਵਾਲੇ ਪੈਨਸ਼ਨ ਦੇ ਕਾਗਜ਼ਾਤ ਅਤੇ ਫੋਟੋ ਵੋਟਰ ਸਲਿਪ ਜੋ ਚੋਣ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਹੈ, ਦਿਖਾ ਕੇ ਵੋਟ ਪਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ ਸਵੇਰੇ 7-00 ਵਜੇ ਸ਼ਾਮ 6-00 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ।
No comments:
Post a Comment