ਤਲਵਾੜਾ, 8 ਮਈ :
ਸ. ਕੁਲਵੰਤ ਸਿੰਘ ਨੇ
ਇੱਥੇ ਬਤੌਰ ਥਾਣਾ ਮੁਖੀ ਤਲਵਾੜਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਇਸ ਮੌਕੇ ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਅਮਨ ਕਾਨੂੰਨ
ਕਾਇਮ ਰੱਖਣ ਲਈ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪਬਲਿਕ ਇਕ ਦੂਜੇ ਦੇ
ਸਹਿਯੋਗ ਨਾਲ ਵਧੀਆ ਕਾਰਗੁਜ਼ਾਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਢੰਗ ਨਾਲ
ਮੈਡੀਕਲ ਸਟੋਰਾਂ ਅਤੇ ਹੋਰ ਥਾਵਾਂ ਤੇ ਨਸ਼ੇ ਦਾ ਕਾਰੋਬਾਰ ਕਰਨ ਨੂੰ ਨੱਥ ਪਾਈ ਜਾਵੇਗੀ।

No comments:
Post a Comment