ਤ
ਲਵਾੜਾ, 15
ਅਪ੍ਰੈਲ : ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ ਵੱਲੋਂ ਭਾਰਤ ਰਤਨ ਡਾ. ਭੀਮ
ਰਾਓ ਅੰਬੇਦਕਰ ਦਾ ਜਨਮ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿਸ ਵਿਚ ਵਿਸ਼ੇਸ ਤੌਰ
ਤੇ ਪੁੱਜੇ ਸ਼੍ਰੀ ਵਿਜੇ ਸਾਂਪਲਾ ਚੇਅਰਮੈਨ ਪੰਜਾਬ ਖਾਦੀ ਬੋਰਡ ਨੇ ਸੰਗਤਾਂ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਡਾ. ਅੰਬੇਦਕਰ ਦੇ ਸਿਧਾਂਤਾਂ ਤੇ ਦੇਸ਼ ਦੇ ਹਰ ਨਾਗਰਿਕ ਨੂੰ ਡਟ ਕੇ
ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਮੈਂਬਰ ਪਾਰਲੀਮੈਂਟ ਸ਼੍ਰੀ
ਅਵਿਨਾਸ਼ ਰਾਏ ਖੰਨਾ ਰਾਹੀਂ ਸਭਾ ਨੂੰ ਇੱਕ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਡਾ.
ਬਲਕਾਰ ਚੰਦਰ ਅਤੇ ਪ੍ਰਿੰ. ਬਲਕੀਸ਼ ਨੇ ਆਪਣੇ ਸੰਬੋਧਨ ਰਾਹੀਂ ਡਾ. ਅੰਬੇਦਕਰ ਦੇ ਜੀਵਨ
ਇਤਿਹਾਸ ਅਤੇ ਉਨ੍ਹਾਂ ਦੀ ਭਾਰਤ ਨੂੰ ਦੇਣ ਤੇ ਰੌਸ਼ਨੀ ਪਾਈ। ਸਭਾ ਦੇ ਪ੍ਰਧਾਨ ਯੁੱਧਵੀਰ
ਸਿੰਘ ਨੇ ਆਦਰਸ਼ ਸਕੂਲ ਦਾ ਨਾਂ ਡਾ. ਅੰਬੇਦਕਰ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ। ਚੇਅਰਮੈਨ
ਨਗਰ ਪੰਚਾਇਤ ਤਲਵਾੜਾ ਡਾ. ਧਰੁਬ ਸਿੰਘ ਨੇ ਇਸ ਮੌਕੇ ਸਭਾ ਵੱਲੋਂ ਕੀਤੇ ਜਾ ਰਹੇ ਧਾਰਮਿਕ
ਤੇ ਸਮਾਜਿਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮਿਸ਼ਨਰੀ ਗਾਇਕਾਵਾਂ ਸੁਰਿੰਦਰ
ਛਿੰਦੀ, ਸੁਸ਼ਮਾ ਰਾਣਾ, ਮਨਜੀਤ ਮੰਜੂ ਨੇ ਆਪਣੇ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਐਮ. ਸੀ. ਤਲਵਾੜਾ ਦੇਵ ਰਾਜ, ਨਰੇਸ਼ ਠਾਕੁਰ, ਅਮਨਦੀਪ
ਹੈਪੀ, ਊਸ਼ਾ ਰਾਣੀ ਤੋਂ ਇਲਾਵਾ ਪ੍ਰਿੰ. ਸੁਰੇਸ਼ ਕੁਮਾਰੀ, ਸੁਖ ਰਾਮ ਦਾਸ ਬੱਧਣ, ਰਾਜ ਮੱਲ,
ਸੇਵਾ ਦਾਸ, ਹਰਭਜਨ ਹੀਰ, ਰਾਜ ਕੁਮਾਰ, ਗੁਰਦਿਆਲ ਸਿੰਘ, ਜਰਨੈਲ ਭਾਟੀਆ, ਸੋਮ ਲਾਲ ਮੱਲ
ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment