ਇਸ ਮੌਕੇ ਤੇ ਉਨ੍ਹਾਂ ਨੇ ਖੁੱਦ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਹਾਜ਼ਰ ਬੱਚਿਆਂ ਨੂੰ ਸਹੁੰ ਅਤੇ ਵਚਨ ਚੁਕਾਇਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਸਹੁੰ ਅਤੇ ਵਚਨ, ÷ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ, ਭਾਰਤ ਮਾਤਾ ਅਤੇ ਸਾਰੇ ਦੇਸ਼ ਭਗਤ ਸ਼ਹੀਦਾਂ ਦੀ ਕਸਮ ਖਾਕੇ, ਆਪਣੇ ਗੁਰੂਆਂ ਪੀਰਾਂ ਨੂੰ ਇਹ ਵਚਨ ਦਿੰਦਾਂ ਹਾਂ ਕਿ ਮੈਂ ਕਦੀ ਵੀ ਝੂਠ ਨਹੀਂ ਬੋਲਾਂਗਾ, ਰਿਸ਼ਵਤ ਨਹੀਂ ਲਵਾਂਗਾ, ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਦੇਸ਼ ਦੀ ਸੇਵਾ ਕਰਾਂਗਾ। ਆਪਣੇ ਆਲੇ ਦੁਆਲੇ ਰਿਸ਼ਵਤਖੋਰੀ, ਬੇਈਮਾਨੀ, ਧੋਖੇਵਾਜ਼ੀ, ਨਸ਼ਾਖੋਰੀ ਜਾਂ ਕਿਸੇ ਵੀ ਤਰਾਂ ਦਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਹਰ ਇਨਸਾਨ ਦਾ ਲੋੜ ਅਤੇ ਸਮੇਂ ਮੁਤਾਬਿਕ ਢੁੱਕਵੇਂ ਤਰੀਕੇ ਨਾਲ ਵਿਰੋਧ ਜਾਂ ਤਿਆਗ ਕਰਾਂਗਾ।
ਜੇਕਰ ਕਦੀ ਵੀ ਮੈਂ ਆਪਣਾ ਇਹ ਵਚਨ ਤੋੜਦਾ ਹਾਂ ਤਾਂ ਮੈਂ ਰੱਬ, ਦੇਸ਼ ਅਤੇ ਕੌਮ ਦਾ ਦੋਸ਼ੀ ਹੋਵਾਂਗਾ ਅਤੇ ਰੱਬ ਦੀ ਰਜ਼ਾ ਅਨੁਸਾਰ ਇਸ ਗੁਨਾਹ ਲਈ ਹਰ ਢੁੱਕਵੀ ਸਜ਼ਾ ਦਾ ਹੱਕਦਾਰ ਹੋਵਾਂਗਾ। ਮੈਂ ਪਰਮ ਪਿਤਾ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਸਦਾ ਲਈ ਮੈਨੂੰ ਆਪਣੇ ਇਸ ਵਚਨਾ ਤੇ ਕਸਮ ਤੇ ਕਾਇਮ ਰਹਿਣ ਦੀ ਸੋਝੀ ਅਤੇ ਸਮਰੱਥਾ ਬਖਸ਼ਣ÷ ਨੂੰ ਲੋਕ ਹਿੱਤ ਲਈ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਹਰ ਰੋਜ਼ ਸਵੇਰੇ ਪ੍ਰਾਰਥਨਾ ਸਭਾ ਵੇਲੇ ਚੁਕਾਇਆ ਜਾਇਆ ਕਰੇ।
ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ, ਇੰਦਰਜੀਤ ਸਿੰਘ ਨੇ ਦੱਸਿਆ ਕਿ ਚੱਬੇਵਾਲ ਸਕੂਲ ਦੀ ਪ੍ਰਿੰਸੀਪਲ ਮੰਜੂ ਬਾਲਾ ਨੂੰ ਇਸ ਸਬੰਧੀ ਜਲਦੀ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਉਹ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਬੱਚਿਆਂ ਨੂੰ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੀ ਸਹੁੰ ਅਤੇ ਵਚਨ ਚਕਾਉਣਾ ਯਕੀਨੀ ਬਣਾਇਆ ਜਾਵੇ।
No comments:
Post a Comment