ਸ੍ਰੀ ਹਰਮਿੰਦਰ ਸਿੰਘ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵਲੋ ਬਣਾਈਆਂ ਗਈਆਂ ਗਰੀਬ ਲੋਕਾਂ ਲਈ ਭਲਾਈ ਸਕੀਮਾਂ ਦਾ ਲਾਭ ਉਨਾਂ ਤੱਕ ਹਰ ਹੀਲੇ ਪਹੁੰਚਾਉਣ । ਉਨਾਂ ਕਿਹਾ ਬੁਢਾਪਾ ਪੈਨਸ਼ਨ ਦੀ ਰਾਸ਼ੀ ਜਿਹੜੇ ਸਰਪੰਚਾਂ ਨੇ ਅਜੇ ਤੱਕ ਲਾਭਪਾਤਰੀਆਂ ਨੂੰ ਨਹੀ ਵੰਡੀ ਹੈ ਉਹ ਇਕ ਹਫਤੇ ਦੇ ਅੰਦਰ ਅੰਦਰ ਲਾਭ ਪਾਤਰੀਆਂ ਨੂੰ ਵੰਡ ਕੇ ਉਸ ਦੀਆਂ ਰਸੀਦਾਂ ਸਬੰਧਤ ਅਧਿਕਾਰੀਆਂ ਨੂੰ ਪਹੁੰਚਾਉਣ । ਉਨਾਂ ਕਿਹਾ ਕਿ ਜਿਹੜਾ ਸਰਪੰਚ ਪੈਨਸ਼ਨਾਂ ਦੀ ਰਾਸ਼ੀ ਵੰਡਣ ਵਿਚ ਹੋਰ ਦੇਰੀ ਕਰੇਗਾ ਉਸ ਦੇ ਖਿਲਾ
ਉਨਾਂ ਨੇ ਜਿਲੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ , ਨਗਰ ਕੋਸਲਾਂ ਦੇ ਕਾਰਜ ਸਾਧਕ ਅਫਸਰਾਂ ਅਤੇ ਸਬੰਧਤ ਅਫਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸਮੇ ਸਿਰ ਨੇਪਰੇ ਚਾੜਨ ਅਤੇ ਐਮ ਪੀ ਲੈਡ ਸਕੀਮ ਅਧੀਨ ਮਿਲੇ ਫੰਡਾਂ ਦੇ ਸਰਟੀਫੀਕੇਟ ਇਕ ਹਫਤੇ ਦੇ ਅੰਦਰ ਅੰਦਰ ਦੇਣ । ਉਨਾਂ ਹੋਰ ਕਿਹਾ ਕਿ ਨਰੇਗਾ ਸਕੀਮ ਅਧੀਨ ਮਿਲੇ ਫੰਡਾਂ ਨੂੰ ਸਮੇ ਸਿਰ ਖਰਚ ਕਰਕੇ ਲੋੜਵੰਦ ਬੇਰੋਜ਼ਗਾਰ ਵਿਅਕਤੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ । ਉਨਾਂ ਕਿਹਾ ਕਿ ਜਿਹੜਾ ਅਧਿਕਾਰੀ ਨਰੇਗਾ ਸਕੀਮ ਅਧੀਨ ਮਿਲੇ ਫੰਡਾਂ ਦੀ ਵਰਤੋ ਨਹੀ ਕਰੇਗਾ ਉਸ ਕੋਲੋ ਫੰਡਾਂ ਦੀ ਰਾਸ਼ੀ ਵਾਪਿਸ ਲੈ ਕੇ ਦੂਸਰੇਵਿਭਾਗਾਂ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ ਅਤੇ ਉਸ ਅਧਿਕਾਰੀ ਵਿਰੁੱਧ ਅਨਸ਼ਾਸਨੀ ਕਾਰਵਾਈ ਕੀਤੀ ਜਾਵੇਗੀ । ਉਨਾਂ ਨੇ ਸਿਹਤ ਵਿਭਾਗ ਵਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਵੀ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਿਆਂ ਨੂੰ ਰੋਕਣ ਲਈ ਤੰਬਾਕੂ ਕੰਟਰੋਲ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ।
No comments:
Post a Comment