ਹੁਸ਼ਿਆਰਪੁਰ, 21 ਸਤੰਬਰ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲਾ ਸੈਟਰ ਹੁਸ਼ਿਆਰਪੁਰ ਵਲੋਂ ਸਰਕਾਰੀ ਹਾਈ ਸਕੂਲਾਂ ਦੇ ਹੈਡਮਾਸਟਰਾਂ ਦੀ 21 ਸਤੰਬਰ ਤੋਂ 23 ਸਤੰਬਰ 2010 ਤਕ ਲਗਾਈ ਜਾਣ ਵਾਲੀ ਟ੍ਰੇਨਿੰਗ ਵਰਕਸ਼ਾਪ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਲਗਾਈ ਗਈ ਜਿਸ ਦਾ ਉਦਘਾਟਨ ਸ਼੍ਰੀਮਤੀ ਕੁਲਦੀਪ ਕੌਰ ਚੌਧਰੀ ਜ਼ਿਲਾ ਸਿਖਿਆ ਅਫ਼ਸਰ (ਸੈਕੰਡਰੀ) ਨੇ ਕੀਤਾ। ਸ਼੍ਰੀਮਤੀ ਚੌਧਰੀ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪਾਂ ਰਾਹੀਂ ਹੈਡਮਾਸਟਰਾਂ ਨੂੰ ਉਹਨਾਂ ਦੇ ਕੰਮ ਕਾਰ ਕਰਨ ਵਿਚ ਜਾਗ੍ਰਤੀ ਆਉਂਦੀ ਹੈ ਅਤੇ ਗਿਆਨ ਵਿਚ ਵਾਧਾ ਹੁੰਦਾ ਹੈ। ਇਹੋ ਜਿਹੀਆਂ ਵਰਕਸ਼ਾਪਾਂ ਭਵਿਖ ਵਿਚ ਵੀ ਲਗਦੀਆਂ ਰਹਿੰਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਵਰਕਸ਼ਾਪਾਂ ਰਾਹੀਂ ਕੰਮ ਵਿਚ ਪਾਰਦਰਸ਼ਤਾ ਲਿਆਉਣ ਲਈ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਲੋੜ ਹੈ।
ਸ਼੍ਰੀਮਤੀ ਓਪਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਇਸ ਵਰਕਸ਼ਾਪ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਆਪਣੇ ਭਾਸ਼ਨ ਵਿਚ ਇਹੋ ਜਿਹੀਆਂ ਟ੍ਰੇਨਿੰਗ ਵਰਕਸ਼ਾਪਾਂ ਲਗਾਉਣ ਲਈ ਮਗਸੀਪਾਂ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਨੂੰ ਬੇਨਤੀ ਕੀਤੀ।

ਸ਼੍ਰੀ ਸੁਰਜੀਤ ਸਿੰਘ ਜ਼ਿਲਾ ਪ੍ਰੋਗਰਾਮ ਕੋਆਰਡੀਨੇਟਰ ਮਗਸੀਪਾ ਜ਼ਿਲਾ ਸੈਂਟਰ ਹੁਸ਼ਿਆਰਪੁਰ ਨੇ ਇਸ ਵਰਕਸ਼ਾਪ ਵਿਚ ਆਏ ਹੈਡਮਾਸਟਰਾਂ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਨੂੰ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਨਿਭਾਉਣ ਦੀ ਪ੍ਰੇਰਨਾ ਦਿਤੀ। ਉਹਨਾਂ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲਾਂ ਦੇ ਹੈਡਮਾਸਟਰਾਂ ਦੀ ਗਿਣਤੀ 136 ਹੈ ਜਿਹਨਾਂ ਵਿਚੋਂ ਪਹਿਲੇ ਗਰੁੱਪ ਵਿਚ ਕੁਲ 68 ਹੇਡਮਾਸਟਰਾਂ ਨੂੰ ਟ੍ਰੇਨਿੰਗ ਦਿਤੀ ਜਾਵੇਗੀ। ਸ੍ਰੀਮਤੀ ਪ੍ਰਾਵੀਨ ਵਿਮਲ ਰਿਸੋਰਸ ਪਰਸਨ ਨੇ ਪਹਿਲੇ ਅਤੇ ਤੀਸਰੇ ਸ਼ੈਸ਼ਨ ਵਿਚ ਮੋਟੀਵੇਸ਼ਨ, ਸਟਰੈੋਸ ਮੈਨੇਜ਼ਮੈਂਟ ਸਬੰਧੀ ਭਰਪੂਰ ਜਾਣਕਾਰੀ ਦਿਤੀ ਅਤੇ ਇਸ ਵਿਸ਼ੇ ਸਬੰਧੀ ਪੁਛੇ ਗਏ ਸਵਾਲਾਂ ਦੇ ਜਵਾਬ ਬੜੇ ਤਸਲੀਬਖਸ਼ ਢੰਗ ਨਾਲ ਦਿਤੇ। ਦੂਸਰੇ ਅਤੇ ਚੌਥੇ ਸ਼ੈਸ਼ਨ ਵਿਚ ਸ਼੍ਰੀ ਜਸਵੰਤ ਸਿੰਘ ਸੈਣੀ ਵਿਸ਼ਾ ਮਾਹਿਰ ਵਲੋਂ ਬਿਹੇਵੀਅਰ ਸਕਿਲਜ਼ ,ਕਮਿਉਨੀਕੇਸ਼ਨ ਸਬੰਧੀ ਸਲਾਈਡਾਂ ਦੀ ਮਦਦ ਰਾਹੀਂ ਭਰਪੂਰ ਜਾਣਕਾਰੀ ਦਿਤੀ ਗਈ।
ਸ਼੍ਰੀ ਪ੍ਰੇਮ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵਲੋਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲਾ ਸੈਂਟਰ ਹੁਸ਼ਿਆਰਪੁਰ ਨੇ ਇਸ ਜ਼ਿਲਾ ਸੈਂਟਰ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਟਰੇਨਿੰਗ ਪ੍ਰੋਗਰਾਮਾਂ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿਤੀ।
No comments:
Post a Comment