|
Er. SP Ralh R. E. P/W BBMB Talwara @ Red Cross Mela |
|
Rakesh Aggarwal Chairman BBMB talking to media persons |
ਤਲਵਾੜਾ, 28 ਮਾਰਚ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਆਰਥਿਕ ਸੰਕਟ ਲਈ ਭਾਈਵਾਲ ਰਾਜ ਸਰਕਾਰਾਂ ਜਿੰਮੇਵਾਰ ਹਨ ਜਿਸ ਕਾਰਨ ਬੋਰਡ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਘਾਟਾ ਜਰਨਾ ਪੈ ਰਿਹਾ ਹੈ ਕਿਉਂਕਿ ਬਿਜਲੀ ਦੇ ਬਕਾਏ ਮੋੜਨ ਵਿਚ ਰਾਜ ਕੋਈ ਵਿਸ਼ੇਸ਼ ਰੁਚੀ ਨਹੀਂ ਲੈਂਦੇ ਜਾਪਦੇ। ਇਹ ਪ੍ਰਗਟਾਵਾ ਅੱਜ ਇੱਥੇ ਬੀ. ਬੀ. ਐਮ. ਬੀ. ਦੇ ਚੇਅਰਮੈਨ ਸ਼੍ਰੀ ਰਕੇਸ਼ ਅਗਰਵਾਲ ਨੇ ਰੈ¤ਡ ਕਰਾਸ ਮੇਲੇ ਦੇ ਉਦਘਾਟਨ ਮੌਕੇ ਸ਼ਿਵਾਲਿਕ ਸਦਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੀ. ਬੀ. ਐਮ. ਬੀ. ਵਿੱਚ ਛਾਏ ਵਿੱਤੀ ਸੰਕਟ ਲਈ ਉਹ ਗੰਭੀਰਤਾ ਨਾਲ ਚਿੰਤਨ ਕਰ ਰਹੇ ਹਨ ਅਤੇ ਆਉਂਦੇ ਸਮੇਂ ਵਿਚ ਬੋਰਡ ਵੱਲੋਂ ਆਪਣੇ ਤੌਰ ਤੇ ਬਿਜਲੀ ਉਤਪਾਦਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਸਕਦਾ ਹੈ ਜਿਸ ਨਾਲ ਬੋਰਡ ਵਿੱਤੀ ਤੌਰ ਤੇ ਆਤਮ ਨਿਰਭਰ ਹੋ ਸਕੇਗਾ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਚਲਾਏ ਜਾ ਰਹੇ ਸਕੂਲਾਂ ਦੀਆਂ ਫ਼ੀਸਾਂ ਆਦਿ ਵਿਚ ਵਾਧਾ ਵੀ ਪੈਸੇ ਦੀ ਘਾਟ ਕਾਰਨ ਹੀ ਮਜਬੂਰੀ ਵਸ ਕਰਨ ਦੀ ਲੋੜ ਪੈ ਰਹੀ ਹੈ। ਉਨ੍ਹਾਂ ਇਸ ਮੌਕੇ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਅਨੇਕਾਂ ਸਮਾਜ ਭਲਾਈ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਰੈ¤ਡ ਕਰਾਸ ਤਲਵਾੜਾ ਨੂੰ 51 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਟਾਊਨਸ਼ਿਪ ਕਲੌਨੀ, ਰੌਕ ਗਾਰਡਨ, ਪੌਂਗ ਡੈਮ ਆਦਿ ਦਾ ਸੰਖੇਪ ਦੌਰਾ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ਼ ਇੰਜੀਨੀਅਰ ਕੁੰਦਨ ਲਾਲ ਮੀਣਾ, ਸਕੱਤਰ ਐਚ. ਕੇ. ਗੁਪਤਾ, ਡਿਪਟੀ ਚੀਫ਼ ਓ. ਪੀ. ਸ਼ਰਮਾ ਤੇ ਕੇ. ਸੀ. ਮਹਿਤਾ, ਏ. ਕੇ. ਬਾਲੀ, ਰੈਜ਼ੀਡੈਂਟ ਇੰਜੀਨੀਅਰ ਸੁਰਿੰਦਰਪਾਲ ਰੱਲ੍ਹ, ਅਸ਼ੋਕ ਕੁਮਾਰ ਯੂਨੀਅਨ ਆਗੂ ਆਦਿ ਸਮੇਤ ਕਈ ਹੋਰ ਅਧਿਕਾਰੀ ਤੇ ਆਗੂ ਹਾਜਰ ਸਨ।
No comments:
Post a Comment