ਤਲਵਾੜਾ, 4 ਅਗਸਤ: ਇੱਥੇ ਪੌਂਗ ਪਾਵਰ ਹਾਉਸ ਤੋਂ ਨਿਕਲੀ ਇੱਕ ਅਹਿਮ ਹਾਈ ਵੋਲਟੇਜ਼ ਟਾਵਰ ਲਾਈਨ ਦੇ ਦੋ ਟਾਵਰ ਕਿਸੇ ਵੇਲੇ ਵੀ ਬਰਸਾਤ ਦੀ ਭੇਟ ਚੜ੍ਹ ਸਕਦੇ ਹਨ। ਇਨ੍ਹਾਂ ਲਾਈਨਾਂ ਰਾਹੀਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਆਦਿ ਰਾਜਾਂ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਅੱਜ ਦੇਰ ਸ਼ਾਮ ਪੱਤਰਕਾਰਾਂ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਦੇ ਐਨ ਵਿਚਕਾਰੋਂ ¦ਘਦੀ ਸਵਾਂ ਖੱਡ ਵਿਚ ਦੇ ਦੋਨੋਂ ਕਿਨਾਰਿਆਂ ਤੇ ਸਥਿਤ ਇਨ੍ਹਾਂ ਟਾਵਰਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਕੱਤਰ

ਜਾਣਕਾਰੀ ਮੁਤਾਬਕ ਇਹਨਾਂ ਟਾਵਰਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ 19 ਨੰਬਰ ਟਾਵਰ ਕਿਨਾਰੇ ਪੱਥਰ ਦੇ

ਕਰੇਟ ਪਾਏ ਗਏ ਸਨ। ਪਰੰਤੂ ਇਹ ਕਰੇਟ ਰੁੜ੍ਹਨ ਮਗਰੋਂ ਹੁਣ ਮਹਿਕਮੇ ਵੱਲੋਂ ਟਾਵਰ ਨੂੰ ਬਚਾਉਣ ਲਈ ਮਿੱਟੀ, ਰੇਤ ਆਦਿ ਦੀਆਂ ਬੋਰੀਆਂ ਪਾ ਕੇ ਕਿਸੇ ਤਰਾਂ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵੇਲੇ ਇੱਥੇ ਦਿਨ ਰਾਤ ਇਸ ਪਾੜ ਨੂੰ ਪੂਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਜਿਕਰਯੋਗ ਹੈ ਕਿ ਮਾਹਿਰਾਂ ਦੀ ਰਾਇ ਮੁਤਾਬਕ ਇਹ ਕਿਨਾਰਾ ਪਾਣੀ ਦੇ ਵਹਾਅ ਦੀ ਸਿੱਧੀ ਮਾਰ ਹੇਠ ਆ ਚੁੱਕਾ ਹੈ ਤੇ ਤੇਜ਼ ਬਰਸਾਤ ਹੋਣ ਦੀ ਸੂਰਤ ਵਿਚ ਇਸ ਟਾਵਰ ਨੂੰ ਵੱਡਾ ਨੁਕਸਾਨ ਪੁੱਜ ਸਕਦਾ ਹੈ। ਇਸੇ ਤਰਾਂ ਦੂਜੇ ਕਿਨਾਰੇ ਵੀ ਨਦੀ ਨੇ ਜਬਰਦਸਤ ਖੋਰਾ ਲਗਾਇਆ ਹੋਇਆ ਹੈ ਅਤੇ ਇਸ ਦੇ ਐਨ ਕਿਨਾਰੇ ਤੇ ਖਲੋਤੇ ਟਾਵਰ ਨੂੰ ਬਚਾਉਣ ਲਈ ਤਾਂ ਮਹਿਕਮੇ ਨੇ ਕਰੇਟ ਜਾਂ ਬੋਰੀਆਂ ਲਾਉਣ ਦੀ ਵੀ ਜਰੂਰਤ ਨਹੀਂ ਸਮਝੀ ਅਤੇ ਕੇਵਲ ਪਾਣੀ ਦੇ ਰਾਹ ਵਿਚ ਮਿੱਟੀ ਦੀ ਮਾਮੂਲੀ ਜਿਹੀ ਵੱਟ ਦੇ ਸਹਾਰੇ ਹੀ ਇਸ ਨੂੰ ਬਚਾਈ ਰੱਖਣ ਦੀ ਨਿਗੂਰੀ ਕੋਸ਼ਿਸ਼ ਕੀਤੀ ਗਈ ਹੈ। ਅਤਿਅੰਤ ਭਰੋਸੇਯੋਗ ਸੂਤਰਾਂ ਅਨੁਸਾਰ ਇੱਥੇ ਕਰੇਟ ਪਾਉਣ ਲਈ ਕਰੀਬ 16 ਲੱਖ ਰੁਪਏ ਦਾ ਠੇਕੇ ਤੇ ਕੰਮ ਕਰਵਾਇਆ ਗਿਆ ਪਰੰਤੂ ਬਿਨਾਂ ਬਰਸਾਤ ਤੋਂ ਹੀ ਅਜਿਹੀ ਸਥਿਤੀ ਕਾਇਮ ਹੋਣ ਨਾਲ ਜਿੱਥੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ ਉਥੇ ਅਜਿਹੇ ਅਹਿਮ ਕੰਮ ਵੀ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ। ਇਸ ਸਬੰਧੀ ਪ੍ਰਤੀਕਿਰਿਆ ਲੈਣ ਲਈ ਵਿਭਾਗੀ ਅਧਿਕਾਰੀਆਂ ਨਾਲ ਅਨੇਕਾਂ ਯਤਨਾਂ ਦੇ ਬਾਵਜੂਦ ਸੰਪਰਕ ਕਾਇਮ ਨਹੀਂ ਹੋ ਸਕਿਆ।
No comments:
Post a Comment