
ਤਲਵਾੜਾ, 23 ਮਾਰਚ: ਸ਼ਹੀਦ ਭਗਤ ਸਿੰਘ ਦੀ ਰੂਹ ਵਿੱਚੋਂ ਗੁਲਾਮ ਦੇਸ਼ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਇਨਕਲਾਬ ਜਿੰਦਾਬਾਦ ਦੀ ਗੂੰਜ ਅੱਜ ਵੀ ਫਿਜ਼ਾਵਾਂ ਵਿਚ ਗੂੰਜਦੀ ਹੈ ਅਤੇ ਨੌਜਵਾਨਾ ਨੇ ਅਜੇ ਤੱਕ ਸ਼ਹੀਦ ਦੀ ਲੜ-ਛੱਡਵੀਂ ਪੱਗ ਦੀ ਕਾਪੀ ਤਾਂ ਕਰਨੀ ਸਿੱਖ ਲਈ ਹੈ, ਸ਼ਾਇਦ ਕਿਸੇ ਦਿਨ ਉਸਦੇ ਸਮੇਂ ਦੀ ਹਿੱਕ ਤੇ ਲਿਖੇ ਫ਼ਲਸਫਿਆਂ ਦੇ ਪੇਚ ਖੋਲ੍ਹਣ ਦੀ ਦਲੇਰੀ ਵੀ ਕਰ ਲੈਣ। ਅਜੇ ਤਾਂ ਬਸ ਵਰ੍ਹੇ ਛਿਮਾਹੀ ਕਿਸੇ ਰਸਮ ਵਾਂਗ ਉਸਦੀ ਧੁੰਦਲੀ ਯਾਦ ਨੂੰ ਰੋਸ਼ਨ ਕਰਨ ਲਈ ਚੌਂਕ ਚੁਰਾਹੇ ਵਿਚ ਕੁਝ ਚੇਤਨ ਮਨ ਮੋਮਬੱਤੀਆਂ ਬਾਲ ਛੱਡਦੇ ਹਨ। ਰੱਬ ਕਰੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਉਹਨਾਂ ਦੀ ਸੋਚ ਵਾਲੇ ਸਾਰੇ ਮਰਜੀਵੜਿਆਂ ਦੇ ਸੁਪਨਿਆਂ ਦਾ ਭਾਰਤ ਸਚਮੁਚ ਬਣ ਕੇ ਦੁਨੀਆਂ ਦੀ ਅਗਵਾਈ ਕਰੇ, ਆਮੀਨ!
No comments:
Post a Comment