ਇੰਦਰਜੀਤ ਭਾਟੀਆ ਬਲਾਕ ਤਲਵਾੜਾ ਤੇ ਹਾਜੀਪੁਰ ਦੀ ਪ੍ਰਧਾਨ ਬਣੀ

ਮਨੁੱਖੀ ਅਧਿਕਾਰ ਸੈੱਲ ਭਾਜਪਾ ਜਨ ਚੇਤਨਾ ਲਈ ਤਤਪਰ: ਸੰਤ

ਤਲਵਾੜਾ, 26 ਮਈ: ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਦੇ ਕਨਵੀਨਰ ਸ. ਵਰਿੰਦਰ ਸਿੰਘ ਸੰਤ ਨੇ ਅੱਜ ਇੱਥੇ ਪਾਰਟੀ ਦੀ ਭਰਵੀਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਗਠਨ ਨਾਲ ਪੂਰੇ ਦੇਸ਼ ਵਿਚ ਪਰਿਵਰਤਨ ਦੀ ਆਸ ਬੱਝੀ ਹੈ ਅਤੇ ਲੋਕ ਛੇਤੀ ਹੀ ਵਿਕਾਸ ਦੀ ਨਵੀਂ ਸਵੇਰ ਦਾ ਸੁਪਨਾ ਸਾਕਾਰ ਹੁੰਦਾ ਵੇਖਣਗੇ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਸੈੱਲ ਵੱਲੋਂ ਪੰਜਾਬ ਭਰ ਵਿਚ ਜਨ ਚੇਤਨਾ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੇਲ੍ਹਾਂ ਜਾਂ ਸੁਧਾਰ ਘਰਾਂ ਵਿਚ ਬੰਦ ਲੋਕਾਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

ਇਸ ਮੌਕੇ ਉਨ੍ਹਾਂ ਭਾਜਪਾ ਆਗੂ ਸ਼੍ਰੀਮਤੀ ਇੰਦਰਜੀਤ ਭਾਟੀਆ ਨੂੰ ਮਨੁੱਖੀ ਅਧਿਕਾਰ ਸੈੱਲ ਦੇ ਬਲਾਕ ਤਲਵਾੜਾ ਅਤੇ ਹਾਜੀਪੁਰ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਸ਼੍ਰੀਮਤੀ ਭਾਟੀਆ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। 
ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਕੌਂਸਲਰ ਨਰੇਸ਼ ਠਾਕੁਰ, ਅਮਰਪਾਲ ਜੌਹਰ, ਭਾਜਪਾ ਨੇਤਾ ਡਾ. ਆਈ. ਕੇ. ਸ਼ਰਮਾ, ਰੇਨੂੰ ਰਾਣਾ, ਮਧੁ ਬਾਲਾ, ਕੁਲਦੀਪ ਚਤਰੂ, ਭੂਸ਼ਨ, ਸੰਜੀਵ ਜਖ਼ਮੀ, ਰਿੰਪੀ ਭਾਟੀਆ, ਰਾਮ ਕੁਮਾਰ ਮੈਂਬਰ ਬਲਾਕ ਸੰਮਤੀ, ਸੁਮਨ ਬਾਲਾ, ਸ਼ਿਵਮ ਸ਼ਰਮਾ, ਵਿਪਨ ਵਰਾਇਟੀ, ਸੁਨੀਤਾ ਦੇਵੀ, ਪ੍ਰਵੀਨ ਮਲਹੋਤਰਾ, ਆਸ਼ੂ ਅਰੋੜਾ, ਜਗਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਕਾਰਕੁੰਨ ਹਾਜਰ ਸਨ।

ਸੰਭਾਵੀ ਹੜ੍ਹਾਂ ਤੋਂ ਬਚਾਓ ਲਈ ਪ੍ਰਸ਼ਾਸ਼ਨ ਨੇ ਕੀਤੇ ਅਗੇਤੇ ਪ੍ਰਬੰਧ

ਹੁਸ਼ਿਆਰਪੁਰ, 27 ਮਈ: ਬਰਸਾਤਾਂ ਦੌਰਾਨ ਸੰਭਾਵਿਤ ਹੜ੍ਹਾਂ ਤੋਂ ਬਚਾਓ ਅਤੇ ਸੁਰੱਖਿਆ ਲਈ ਜ਼ਿਲ੍ਹਾ ਪੱੱਧਰ ਅਤੇ ਸਬ-ਡਵੀਜ਼ਨ ਪੱਧਰ ਤੇ 1 ਜੂਨ 2014 ਤੋਂ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਸੰਭਾਵੀਂ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦਿਨ ਰਾਤ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਰਸਾਤਾਂ ਦੌਰਾਨ ਆਉਣ ਵਾਲੇ ਸੰਭਾਵੀਂ ਹੜ੍ਹਾਂ ਤੋਂ ਬਚਾਓ ਦੇ ਅਗੇਤੇ ਪ੍ਰਬੰਧਾਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ , ਐਸ ਪੀ (ਹੈਡਕੁਆਟਰ) ਡੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਜਗਵਿੰਦਰ ਜੀਤ ਸਿੰਘ ਗਰੇਵਾਲ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਅਮਨਦੀਪ ਕੌਰ, ਜ਼ਿਲ੍ਹਾ ਮਾਲ ਅਫ਼ਸਰ ਰਣਜੀਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।

                  ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਭਗੋਲਿਕ ਸਥਿਤੀ ਦਰਿਆਵਾਂ ਅਤੇ ਚੋਆਂ ਵਿੱਚ ਘਿਰੀ ਹੋਈ ਹੈ। ਇਸ ਲਈ ਜ਼ਰੂਰੀ ਹੈ ਕਿ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਦਰਿਆਵਾਂ ਅਤੇ ਚੋਆਂ ਦੀ ਲਪੇਟ ਵਿੱਚ ਆਉਣ ਵਾਲੇ ਇਲਾਕਿਆਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਜਾਣ ਅਤੇ ਲੋੜ ਪੈਣ ਤੇ ਲਗਾਏ ਜਾਣ ਵਾਲੇ ਰਲੀਫ਼ ਕੈਂਪਾਂ ਲਈ ਸਾਰੇ ਪ੍ਰਬੰਧ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹਾਂ ਦੀ ਸੰਭਾਵਨਾ ਹੈ ਖਾਸ ਕਰਕੇ ਦਰਿਆ ਬਿਆਸ ਨਾਲ ਲਗਦੇ ਏਰੀਏ ਵਿੱਚ ਹੜ੍ਹ ਰਾਹਤ ਸਮੱਗਰੀ ਜਿਵੇਂ ਕਿਸ਼ਤੀਆਂ, ਓ ਬੀ ਐਮ ਇੰਜਨ, ਲਾਈਫ਼ ਜੈਕਟ ਅਤੇ ਹੜ੍ਹਾਂ ਸਬੰਧੀ ਵਰਤੀ ਜਾਣ ਵਾਲੀ ਮਸ਼ੀਨਰੀ ਨੂੰ ਚਾਲੂ ਹਾਲਤ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਹੋਮਗਾਰਡ ਦੇ ਜਵਾਨਾਂ, ਆਮ ਜਨਤਾ, ਮਾਲ ਵਿਭਾਗ ਦੇ ਕਰਮਚਾਰੀਆਂ ਅਤੇ ਸਾਬਕਾ ਫੌਜੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਹੜ੍ਹ ਦੀ ਸਥਿਤੀ ਵਿਚ ਕਿਸ਼ਤੀਆਂ ਚਲਾਉਣਾ, ਤੈਰਨਾ, ਗੋਤਾਖੋਰੀ ਅਤੇ ਹੜ੍ਹਾਂ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਸਬੰਧੀ ਜਾਣਕਾਰੀ ਰੱਖਦੇ ਹੋਣ। ਉਨ੍ਹਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਚੋਆਂ ਅਤੇ ਦਰਿਆਵਾਂ ਦੇ ਕਿਨਾਰਿਆਂ ਤੇ ਬੰਨ੍ਹਾਂ ਦੀ ਮਜ਼ਬੂਤੀ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਦਾ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਲਈ ਕਿਹਾ।  ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਐਕਸੀਅਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਰਿਆ ਵਿੱਚ ਪਾਣੀ ਛੱਡਣ ਸਬੰਧੀ ਫਲੱਡ ਕੰਟਰੋਲ ਰੂਮ ਤੇ ਅਗੇਤੀ ਸੂਚਨਾ ਦੇਣਗੇ। ਫਲੱਡ ਰਲੀਫ਼ ਕੈਂਪਾਂ ਦੇ ਸਟੇਸ਼ਨ ਦੀ ਥਾਂ ਅਤੇ ਮਿਲਾਉਂਦੀਆਂ ਸੜਕਾਂ ਅਤੇ ਰਸਤਿਆਂ ਆਦਿ ਸਬੰਧੀ ਡਰੇਨੇਜ਼ ਵਿਭਾਗ ਵੱਲੋਂ ਨਕਸ਼ੇ ਤਿਆਰ ਕੀਤੇ ਜਾਣ ਤਾਂ ਜੋ ਨਾਜ਼ੁਕ ਸਥਿਤੀ ਵਿੱਚ ਲੋੜ ਪੈਣ ਤੇ ਰਾਹਤ ਕਾਰਜ ਆਸਾਨੀ ਨਾਲ ਉਪਲਬਧ ਕਰਵਾਏ ਜਾ ਸਕਣ।
                  ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸ਼ਹਿਰਾਂ ਵਿੱਚੋਂ ਲੰਘਦੇ ਨਾਲੇ, ਸੀਵਰੇਜ ਅਤੇ ਨਾਲੀਆਂ ਦੀ ਸਫ਼ਾਈ ਸਬੰਧੀ ਵਿਸ਼ੇਸ਼ ਧਿਆਨ ਦੇਣ ਅਤੇ ਹੜ੍ਹਾਂ ਦਾ ਪਾਣੀ ਕੱਢਣ ਲਈ ਪੰਪ ਵੀ ਚਾਲੂ ਹਾਲਤ ਵਿੱਚ ਰੱਖਣ।  ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚ ਰਾਹਤ ਕਾਰਜਾਂ ਸਮੇਂ ਵਰਤੇ ਜਾਣ ਲਈ ਰੇਤਾ ਦੇ ਥੈਲਿਆਂ ਆਦਿ ਦਾ ਲੋੜੀਂਦੀ ਮਾਤਰਾ ਵਿੱਚ ਪ੍ਰਬੰਧ ਕਰਕੇ ਰੱਖਣ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਆਦਿ ਦਾ ਪ੍ਰਬੰਧ, ਡਾਕਟਰਾਂ ਦੀਆਂ ਟੀਮਾਂ  ਅਤੇ ਮੋਬਾਇਲ ਟੀਮਾਂ ਦਾ ਗਠਨ ਕਰਕੇ ਰਿਪੋਰਟ ਇੱਕ ਹਫ਼ਤੇ ਦੇ ਅੰਦਰ-ਅੰਦਰ ਭੇਜਣ। ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਅਤੇ ਪਸ਼ੂਆਂ ਦੇ ਚਾਰੇ ਲਈ ਤੂੜੀ ਆਦਿ ਦਾ ਯੋਗ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰਾਂ ਨੂੰ ਕਿਹਾ ਕਿ ਉਹ ਆਪਣੇ ਪੱਧਰ ਤੇ ਆਪਣੀ-ਆਪਣੀ ਸਬਡਵੀਜ਼ਨ ਵਿੱਚ ਮੀਟਿੰਗਾਂ ਕਰਕੇ ਸਬ-ਡਵੀਜ਼ਨ ਦੀ ਸੈਕਟਰਾਂ ਵਿੱਚ ਵੰਡ ਕਰਕੇ ਸੈਕਟਰ ਅਫ਼ਸਰ ਲਗਾਉਣਗੇ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਇੱਕ ਕਾਪੀ ਜ਼ਿਲ੍ਹਾ ਫਲੱਡ ਕੰਟਰੋਲ ਰੂਮ ਨੂੰ ਭੇਜਣਗੇ।
                  ਉਨ੍ਹਾਂ ਜ਼ਿਲ੍ਹੇ ਦੇ ਸਮੂਹ ਊੁਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਆਪਣੇ ਇਲਾਕੇ  ਦੀਆਂ ਸਮਾਜਿਕ ਅਤੇ ਸਵੈਸੇਵੀ ਸੰਸਥਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਹੜ੍ਹਾਂ ਦੌਰਾਨ ਸਹਿਯੋਗ ਦੇਣ ਲਈ ਪ੍ਰੇਰਿਤ ਕਰਨ।  ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹਾਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਚਾਲੂ ਰੱਖਣ ਲਈ ਸਬਡਵੀਜ਼ਨ ਪੱਧਰ ਤੇ ਟੀਮਾਂ ਨਿਯੁਕਤ ਕਰਨ। ਉਨ੍ਹਾਂ ਕਾਰਜਕਾਰੀ ਇੰਜੀਨੀਅਰ ਪੀ ਡਬਲਯੂ ਡੀ ਹੁਸ਼ਿਆਰਪੁਰ ਅਤੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਦੇ ਸੀਜਨ ਤੋਂ ਪਹਿਲਾਂ-ਪਹਿਲਾਂ ਡਰੇਨਾਂ, ਚੋਆਂ, ਨਦੀਆਂ ਆਦਿ ਤੇ ਬਣੇ ਪੁੱਲਾਂ ਦੀ ਤੁਰੰਤ ਸਫ਼ਾਈ ਕਰਾਉਣੀ ਅਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਖਰਾਬ ਸੜਕਾਂ ਦੀ ਰਿਪੇਅਰ ਕਰਨੀ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ ਬੀ ਐਸ ਐਫ, ਹੋਮਗਾਰਡ, ਮਿਲਟਰੀ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਵੱਲੋਂ ਸੰਭਾਵੀਂ ਹੜ੍ਹਾਂ ਦੀ ਸਥਿਤੀ ਦੌਰਾਨ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਰ ਸੰਭਵ ਸਹਾਇਤਾ ਦੇਣਗੇ।

ਹੈਜ਼ੇ ਦੀ ਰੋਕਥਾਮ ਲਈ ਆਦੇਸ਼ ਜਾਰੀ

ਹੁਸ਼ਿਆਰਪੁਰ, 27 ਮਈ: ਸ੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈਜੇ ਦੀ ਰੋਕਥਾਮ ਲਈ ਜਾਰੀ ਕੀਤੇ ਆਪਣੇ ਇੱਕ ਹੁਕਮ ਰਾਹੀਂ ਸਾਰੀ ਕਿਸਮ ਦੀਆਂ ਮਠਿਆਈਆਂ, ਮੀਟ, ਕੇਕ, ਬਿਸਕੁਟ, ਬਰੈਡ, ਖੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿੱਚ ਲੱਸੀ, ਸ਼ਰਬਤ, ਗੰਨੇ ਦਾ ਰਸ ਆਦਿ ਨੂੰ ਸ਼ੀਸ਼ੇ ਦੀ ਅਲਮਾਰੀ ਵਿੱਚ ਰੱਖਣ  ਅਤੇ ਬਿਨ੍ਹਾਂ ਢੱਕ ਕੇ ਵੇਚਣ ਤੋਂ ਮਨਾਹੀ ਕੀਤੀ ਹੈ। ਇਸ ਦੇ ਨਾਲ ਹੀ ਜ਼ਿਆਦਾ ਪੱਕੇ, ਘੱਟ ਪੱਕੇ, ਕੱਟੇ ਹੋਏ ਫ਼ਲ, ਗਲੇ ਸੜੇ ਫ਼ਲ ਵੇਚਣ ਦੀ ਵੀ ਮਨਾਹੀ ਕੀਤੀ ਹੈ। ਜਾਰੀ ਹੁਕਮ ਅਨੁਸਾਰ ਨਗਰ ਕੌਂਸਲਾਂ, ਜਨ ਸਿਹਤ ਵਿਭਾਗ ਵੱਲੋਂ ਪਬਲਿਕ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰਨ ਲਈ ਕਿਹਾ ਗਿਆ ਹੈ। ਕਿਸੇ ਪਿੰਡ, ਕਸਬੇ, ਸ਼ਹਿਰੀ ਇਲਾਕੇ ਵਿੱਚ ਹੈਜਾ ਹੋਣ ਦੀ ਸੂਰਤ ਵਿੱਚ ਸਬੰਧਤ ਏਰੀਏ ਦੇ ਵਸਨੀਕ ਤੁਰੰਤ ਹੈਜੇ ਸਬੰਧੀ ਜਾਣਕਾਰੀ ਲਈ ਨੇੜੇ ਦੇ ਸਿਹਤ ਸੰਸਥਾ ਨਾਲ ਸੰਪਰਕ ਕਰਨ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਸਿਹਤ ਅਫ਼ਸਰ, ਜ਼ਿਲ੍ਹਾ ਐਪੀਡਿਆਮੋਲਿਸਟ, ਸਹਾਇਕ ਮਲੇਰੀਆ ਅਫ਼ਸਰ, ਸਹਾਇਕ ਯੂਨਿਟ ਅਫ਼ਸਰ, ਸਾਰੇ ਸੀਨੀਅਰ ਸੈਨਟਰੀ ਇੰਸਪੈਕਟਰ, ਹੈਲਥ ਸੁਪਰਵਾਈਜ਼ਰ, ਐਸ ਐਮ ਆਈਜ਼, ਐਸ ਐਮ ਓ / ਹੈਲਥ ਇੰਸਪੈਕਟਰ, ਫੂਡ ਇੰਸਪੈਕਟਰ, ਸਾਰੇ ਸਰਕਾਰੀ ਮੈਡੀਕਲ ਅਫ਼ਸਰ ਅਤੇ ਲੋਕਲ ਬਾਡੀਜ਼ ਸੰਸਥਾਵਾਂ ਜੋ ਜ਼ਿਲ੍ਹੇ ਵਿੱਚ ਕੰਮ ਕਰਦੇ ਹਨ, ਨੂੰ ਆਪਣੇ-ਆਪਣੇ ਖੇਤਰ ਵਿੱਚ ਮਾਰਕੀਟ, ਦੁਕਾਨਾਂ ਅਤੇ ਖੁਰਾਕ ਸਬੰਧੀ ਕਾਰਖਾਨਿਆਂ ਵਿੱਚ ਦਾਖਲ ਹੋਣ, ਜਾਣ ਅਤੇ ਮੁਆਇਨਾ, ਚੈਕ ਕਰਨ ਅਤੇ ਖਾਣ-ਪੀਣ ਸਬੰਧੀ ਵਸਤਾਂ ਚੈਕ ਕਰਨ, ਜਿਹੜੀਆਂ ਮਨੁੱਖਤਾ ਦੀ ਵਰਤੋਂ ਲਈ ਹਾਨੀਕਾਰਕ ਹੋਣ, ਸਮਝੀਆਂ ਜਾਣ, ਉਨ੍ਹਾਂ ਨੂੰ ਬੰਦ ਕਰਨ, ਜਾਇਆ ਕਰਨ, ਵੇਚਣ ਤੋਂ ਮਨਾਹੀ ਅਤੇ ਸੰਬਧਤ ਮਾਲਿਕ ਦੇ ਚਲਾਨ ਕਰਨ ਦੇ ਅਧਿਕਾਰ ਦਿੱਤੇ ਹਨ।
                  ਇਹ ਹੁਕਮ 31 ਦਸੰਬਰ, 2014 ਤੱਕ ਲਾਗੂ ਰਹੇਗਾ।

ਦੇਸ਼ ਵਿੱਚ ਮੋਦੀ ਸਰਕਾਰ ਨਾਲ ਹੋਵੇਗਾ ਨਵਾਂ ਸਵੇਰਾ: ਸੰਤ

ਤਲਵਾੜਾ, 25 ਮਈ: ਦੇਸ਼ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੀ ਮਜਬੂਤ ਸਰਕਾਰ ਦੇ ਗਠਨ ਨਾਲ ਨਵਾਂ ਸਵੇਰਾ ਹੋ ਰਿਹਾ ਹੈ ਅਤੇ ਇਸ ਨਵੇਂ ਦੌਰ ਦੇ ਸ਼ੁਰੂ ਹੋਣ ਨਾਲ ਲੋਕਾਂ ਦੇ ਸੁਪਨੇ ਸਾਕਾਰ ਹੋਣਗੇ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਦੇ ਕਨਵੀਨਰ ਸ. ਵਰਿੰਦਰ ਸਿੰਘ ਸੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਸ਼੍ਰੀਮਤੀ ਇੰਦਰਜੀਤ ਭਾਟੀਆ ਨੂੰ ਤਲਵਾੜਾ ਸਰਕਲ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਤਲਵਾੜਾ ਡਾਟ ਕਾਮ ਵੱਲੋਂ ਪੇਸ਼ ਹਨ ਮੁਲਾਕਾਤ ਦੇ ਕੁਝ ਅੰਸ਼।

ਦੇਸ਼ ਦੇ ਨਾਮ ਪ੍ਰਧਾਨ ਮੰਤਰੀ ਦਾ ਵਿਦਾਇਗੀ ਸੰਦੇਸ਼

ਪਿਆਰੇ ਦੇਸ਼ਵਾਸੀਓ,

ਅੱਜ ਮੈਂ ਤੁਹਾਨੂੰ ਪ੍ਰਧਾਨਮੰਤਰੀ  ਦੇ ਰੂਪ ਵਿੱਚ ਆਖਰੀ ਵਾਰ ਸੰਬੋਧਿਤ ਕਰ ਰਿਹਾ ਹਾਂ ।
ਦਸ ਸਾਲ ਪਹਿਲਾਂ ਇਸ ਜ਼ਿੰਮੇਦਾਰੀ ਨੂੰ ਸੰਭਾਲਦੇ ਵਕਤ ਮੈਂ ਆਪਣੀ ਪੂਰੀ ਮਿਹਨਤ ਨਾਲ ਕੰਮ ਕਰਨ ਅਤੇ ਸੱਚਾਈ  ਦੇ ਰਸਤੇ ਉੱਤੇ ਚੱਲਣ ਦਾ ਨਿਸ਼ਚਾ ਕੀਤਾ ਸੀ ।  ਮੇਰੀ ਰੱਬ ਵਲੋਂ ਅਰਦਾਸ ਸੀ ਕਿ ਮੈਂ ਹਮੇਸ਼ਾ ਠੀਕ ਕੰਮ ਕਰਾਂ ।

ਅੱਜ ,  ਜਦੋਂ ਪ੍ਰਧਾਨਮੰਤਰੀ ਦਾ ਪਦ ਛੱਡਣ ਦਾ ਵਕਤ ਆ ਗਿਆ ਹੈ ,  ਮੈਨੂੰ ਅਹਿਸਾਸ ਹੈ ਕਿ ਰੱਬ  ਦੇ ਅੰਤਮ ਫ਼ੈਸਲੇ ਤੋਂ ਪਹਿਲਾਂ ,  ਸਾਰੇ ਚੁਣੇ ਗਏ ਪ੍ਰਤੀਨਿਧਆਂ ਅਤੇ ਸਰਕਾਰਾਂ  ਦੇ ਕੰਮ ਉੱਤੇ ਜਨਤਾ ਦੀ ਅਦਾਲਤ ਵੀ ਫੈਸਲਾ ਕਰਦੀ ਹੈ ।

ਮੇਰੇ ਪਿਆਰੇ ਦੇਸ਼ਵਾਸੀਓ ,

ਤੁਸੀਂ ਜੋ ਫੈਸਲਾ ਦਿੱਤਾ ਹੈ ,  ਸਾਨੂੰ ਸਾਰਿਆਂ ਨੂੰ ਉਸਦਾ ਸਨਮਾਨ ਕਰਨਾ ਚਾਹੀਦਾ ਹੈ ।  ਇਨ੍ਹਾਂ ਲੋਕ ਸਭਾ ਚੋਣਾਂ ਨਾਲ ਸਾਡੀ ਲੋਕੰਤਰਿਕ ਵਿਵਸਥਾ ਦੀਆਂ ਜੜਾਂ ਮਜ਼ਬੂਤ ਹੋਈਆਂ ਹਨ।

ਜਿਵੇਂ ਮੈਂ ਕਈ ਵਾਰ ਕਿਹਾ ਹੈ ,  ਮੇਰਾ ਸਾਰਵਜਨਿਕ ਜੀਵਨ ਇੱਕ ਖੁੱਲੀ ਕਿਤਾਬ ਹੈ ।  ਮੈਂ ਹਮੇਸ਼ਾ ਆਪਣੀ ਪੂਰੀ ਸਮਰੱਥਾ ਨਾਲ ਆਪਣੇ ਮਹਾਨ ਰਾਸ਼ਟਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ।

ਪਿਛਲੇ ਦਸ ਸਾਲਾਂ  ਦੇ ਦੌਰਾਨ ਅਸੀਂ ਬਹੁਤ ਸੀ ਸਫਲਤਾਵਾਂ ਅਤੇ ਉਪਲਬਧੀਆਂ ਹਾਸਲ ਕੀਤੀਆਂ ਹਨ ਜਿਨ੍ਹਾਂ ਉੱਤੇ ਸਾਨੂੰ ਮਾਣ ਹੈ।  ਅੱਜ ਸਾਡਾ ਦੇਸ਼ ਹਰ ਮਾਅਨੇ ਵਿੱਚ ਦਸ ਸਾਲ ਪਹਿਲਾਂ  ਦੇ ਭਾਰਤ ਵਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ ।  ਦੇਸ਼ ਦੀਆਂ ਸਫਲਤਾਵਾਂ ਦਾ ਸਿਹਰਾ ਮੈਂ ਤੁਹਾਨੂੰ ਸਾਰਿਆ ਨੂੰ ਦਿੰਦਾ ਹਾਂ ।  ਪਰ ਹਾਲੇ ਵੀ ਸਾਡੇ ਦੇਸ਼ ਵਿੱਚ ਵਿਕਾਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਜਿਨ੍ਹਾਂ ਦਾ ਫਾਇਦਾ ਚੁੱਕਣ ਲਈ ਸਾਨੂੰ ਇੱਕਜੁਟ ਹੋਕੇ ਸਖ਼ਤ ਮਿਹਨਤ ਕਰਨ ਦੀ ਜਰੁਰਤ ਹੈ ।

 ਪ੍ਰਧਾਨਮੰਤਰੀ ਦਾ ਪਦ ਛੱਡਣ  ਦੇ ਬਾਅਦ ਵੀ ਤੁਹਾਡੇ ਪਿਆਰ ਅਤੇ ਮੁਹੱਬਤ ਦੀ ਯਾਦ ਹਮੇਸ਼ਾ ਮੇਰੇ ਜਿਹਨ ਵਿੱਚ ਤਾਜ਼ਾ ਰਹੇਗੀ ।  ਮੈਨੂੰ ਜੋ ਕੁੱਝ ਵੀ ਮਿਲਿਆ ਹੈ ,  ਇਸ ਦੇਸ਼ ਵਲੋਂ ਹੀ ਮਿਲਿਆ ਹੈ ।  ਇੱਕ ਅਜਿਹਾ ਦੇਸ਼ ਜਿਸਨੇ  ਬਟਵਾਰੇ  ਦੇ ਕਾਰਨ ਬੇਘਰ ਹੋਏ ਇੱਕ ਬੱਚੇ ਨੂੰ ਇਨ੍ਹੇ ਉੱਚੇ ਅਹੁਦੇ ਤੱਕ ਪਹੁੰਚਾ ਦਿੱਤਾ ।  ਇਹ ਇੱਕ ਅਜਿਹਾ ਕਰਜ ਹੈ ਜਿਸਨੂੰ ਮੈਂ ਕਦੇ ਅਦਾ ਨਹੀਂ ਕਰ ਸਕਦਾ ।  ਇਹ ਇੱਕ ਅਜਿਹਾ ਸਨਮਾਨ ਵੀ ਹੈ ਜਿਸ ਉੱਤੇ ਮੈਨੂੰ ਹਮੇਸ਼ਾ ਗਰਵ ਰਹੇਗਾ ।

ਦੋਸਤੋ,  ਮੈਨੂੰ ਭਾਰਤ  ਦੇ ਭਵਿੱਖ  ਦੇ ਬਾਰੇ ਵਿੱਚ ਪੂਰਾ ਇੱਤਮਿਨਾਨ ਹੈ ।  ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਸਮਾਂ ਆ ਗਿਆ ਹੈ ਜਦੋਂ ਭਾਰਤ ਦੁਨੀਆ ਦੀ ਬਦਲਦੀ ਹੋਈ ਮਾਲੀ ਹਾਲਤ ਵਿੱਚ ਇੱਕ ਮਹੱਤਵਪੂਰਣ ਸ਼ਕਤੀ  ਦੇ ਰੂਪ ਵਿੱਚ ਉਭਰੇਗਾ ।  ਪਰੰਪਰਾ ਨੂੰ ਆਧੁਨਿਕਤਾ  ਦੇ ਨਾਲ ਅਤੇ ਵਿਵਿਧਤਾ ਨੂੰ ਏਕਤਾ  ਦੇ ਨਾਲ ਮਿਲਾਂਦੇ ਹੋਏ ਸਾਡਾ ਦੇਸ਼ ਦੁਨੀਆ ਨੂੰ ਅੱਗੇ ਦਾ ਰਸਤਾ ਵਿਖਾ ਸਕਦਾ ਹੈ ।  ਆਪਣੇ ਮਹਾਨ ਦੇਸ਼ ਦੀ ਸੇਵਾ ਕਰਣ ਦਾ ਮੌਕਾ ਮਿਲਣਾ ਮੇਰਾ ਸੁਭਾਗ ਰਿਹਾ ਹੈ ।  ਮੈਂ ਇਸਤੋਂ ਜ਼ਿਆਦਾ ਕੁੱਝ ਹੋਰ ਨਹੀਂ ਮੰਗ ਸਕਦਾ ਸੀ ।

ਮੇਰੀ ਸ਼ੁਭਕਾਮਨਾ ਹੈ ਕਿ ਆਉਣ ਵਾਲੀ ਸਰਕਾਰ ਆਪਣੇ ਕੰਮ - ਕਾਜ ਵਿੱਚ ਹਰ ਤਰ੍ਹਾਂ ਵਲੋਂ ਸਫਲ ਰਹੇ ।  ਮੈਂ ਆਪਣੇ ਦੇਸ਼ ਲਈ ਹੋਰ ਵੀ ਵੱਡੀਆਂ ਸਫਲਤਾਵਾਂ ਦੀ ਕਾਮਨਾ ਕਰਦਾ ਹਾਂ ।

ਧੰਨਵਾਦ  ।  ਜੈ ਹਿੰਦ  ।

ਵਿਜੈ ਸਾਂਪਲਾ 13582 ਵੋਟਾਂ ਦੇ ਫ਼ਰਕ ਨਾਲ ਹੋਏ ਜੇਤੂ

ਹੁਸ਼ਿਆਰਪੁਰ, 16 ਮਈ:ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਅਮਨ-ਅਮਾਨ ਨਾਲ ਨੇਪਰੇ ਚੜ ਗਿਆ।  ਵੋਟਾਂ ਦੀ ਗਿਣਤੀ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਜੇ ਸਾਂਪਲਾ ਨੂੰ ਜੇਤੂ ਘੋਸ਼ਿਤ ਕਰਨ ਉਪਰੰਤ ਜੇਤੂ ਰਹਿਣ ਦਾ ਸਰਟੀਫਿਕੇਟ ਦਿੱਤਾ।  ਉਨ੍ਹਾਂ ਨੇ ਸਮੂਹ ਉਮੀਦਵਾਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਲੋਕ ਸਭਾ ਚੋਣਾਂ-2014 ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਾਉਣ ਤੇ ਧੰਨਵਾਦ ਕੀਤਾ।
                  ਭਾਰਤੀ ਜਨਤਾ ਪਾਰਟੀ ਦੇ ਜੇਤੂ ਰਹੇ ਉਮੀਦਵਾਰ ਸ੍ਰੀ ਵਿਜੇ ਸਾਂਪਲਾ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ ਪੀ ਨੂੰ 13582 ਵੋਟਾਂ ਦੇ ਫਰਕ ਨਾਲ ਹਰਾਇਆ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 346643 ਵੋਟਾਂ ਪਈਆਂ ਜਦ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 333061 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ 213388 ਵੋਟਾਂ ਹਾਸਲ ਕਰਕੇ ਤੀਸਰੇ ਨੰਬਰ ਤੇ ਰਹੇ।  ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਸ ਵਾਰ ਬੈਲਟ ਯੂਨਿਟ ਵਿੱਚ ਨਵਾਂ ਬਟਨ ਨੋਟਾ (ਸਾਰੇ ਉਮੀਦਵਾਰਾਂ ਵਿੱਚੋਂ ਕੋਈ ਵੀ ਪਸੰਦ ਨਹੀ) ਦੀ ਵਿਵਸਥਾ ਕੀਤੀ ਗਈ ਸੀ ਜਿਸ ਵਿੱਚ ਕੁਲ 5976 ਵੋਟਾਂ ਦਰਜ ਹੋਈਆਂ।

ਸਵੇਰੇ ਹੋਵੇਗੀ ਵੋਟਾਂ ਦੀ ਗਿਣਤੀ ...

ਹੁਸ਼ਿਆਰਪੁਰ, 15 ਮਈ: ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਵੋਟਾਂ ਦੀ ਗਿਣਤੀ ਸਬੰਧੀ ਕਾਉਂਟਿੰਗ ਸਟਾਫ਼ ਨੂੰ ਦਿੱਤੀ ਜਾ ਰਹੀ ਟਰੇਨਿੰਗ ਮੌਕੇ ਦਿੱਤੀ। ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕਾਉਂਟਿੰਗ ਆਬਜਰਵਰ ਸ੍ਰੀ ਰਾਕੇਸ਼ ਚੰਦ ਸ਼ਰਮਾ ਅਤੇ ਨਾਰਾਵੇਕਰ ਆਰ ਜੇ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਧਿਕਾਰਤ ਅਧਿਕਾਰੀਆਂ ਤੋਂ ਇਲਾਵਾ ਕਿਸੇ ਨੂੰ ਵੀ ਮੋਬਾਇਲ ਫੋਨ ਗਿਣਤੀ ਕੇਂਦਰਾਂ ਵਿੱਚ ਲੈ ਕੇ ਜਾਣ ਦੀ ਸਖਤ ਮਨਾਹੀ ਹੋਵੇਗੀ। ਉਨ੍ਹਾਂ ਦੱਸਿਆ ਕਿ 16 ਮਈ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ 9 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸਵੇਰੇ 8-00 ਵਜੇ ਸ਼ੁਰੂ ਹੋਵੇਗੀ। ਚੋਣ ਕਮਿਸ਼ਨ ਵੱਲੋਂ ਸਮੁੱਚੀ ਕਾਉਂਟਿੰਗ ਪ੍ਰਕ੍ਰਿਆ ਤੇ ਨਜ਼ਰ ਰੱਖਣ ਲਈ 3 ਕਾਉਂਟਿੰਗ ਆਬਜਰਵਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਸੁਮੰਤ ਸਿੰਘ ਵਿਧਾਨ ਸਭਾ ਹਲਕਾ 08 ਸ੍ਰੀ ਹਰਗੋਬਿੰਦਪੁਰ, 26-ਭੁਲੱਥ ਅਤੇ 29-ਫਗਵਾੜਾ ਦੇ ਕਾਉਂਟਿੰਗ ਸੈਂਟਰਾਂ ਦੀ ਬਤੌਰ ਆਬਜਰਵਰ ਨਿਗਰਾਨੀ ਕਰਨਗੇ। ਇਸੇ ਤਰ੍ਹਾਂ ਰਾਕੇਸ਼ ਚੰਦ ਸ਼ਰਮਾ ਵਿਧਾਨ ਸਭਾ ਹਲਕਾ 39-ਮੁਕੇਰੀਆਂ, 40-ਦਸੂਹਾ ਅਤੇ 41-ਉੜਮੁੜ ਦੇ ਕਾਉਂਟਿੰਗ ਸੈਂਟਰਾਂ ਦੇ ਆਬਜਰਵਰ ਹੋਣਗੇ ਅਤੇ ਸ੍ਰੀ ਨਾਰਾ ਵੇਕਰ ਆਰ ਜੇ ਵਿਧਾਨ ਸਭਾ ਹਲਕਾ 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ ਅਤੇ 44-ਚੱਬੇਵਾਲ ਦੇ ਆਬਜਰਵਰ ਹੋਣਗੇ। ਉਨ੍ਹਾਂ ਸਾਰੇ ਕਾਉਂਟਿੰਗ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ 16 ਮਈ ਨੂੰ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ।
                  ਮਾਸਟਰ ਟਰੇਨਿੰਗ-ਕਮ- ਸਹਾਇਕ ਰਿਟਰਨਿੰਗ ਅਫ਼ਸਰ ਅਤੇ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਤੇ ਵੀਡੀਓ ਪ੍ਰੋਜੈਕਟਰ ਰਾਹੀਂ ਸਮੂਹ ਕਾਉਂਟਿੰਗ ਸਟਾਫ਼ ਨੂੰ ਕੰਟਰੋਲ ਯੂਨਿਟ ਖੋਲ੍ਹਣ ਅਤੇ ਵੋਟਾਂ ਦੀ ਗਿਣਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਤਹਿਸੀਲਦਾਰ ਚੋਣਾਂ ਰਾਜ ਕੁਮਾਰ ਤਾਂਗੜੀ, ਸਮੂਹ ਸਹਾਇਕ ਰਿਟਰਨਿੰਗ ਅਫ਼ਸਰ ਸਬੰਧਤ ਅਧਿਕਾਰੀ, ਨੋਡਲ ਅਫ਼ਸਰ ਟਰੇਨਿੰਗ ਮੈਨੇਜਮੈਂਟ ਮੋਹਨ ਸਿੰਘ ਲੇਹਲ ਅਤੇ ਕਾਉਂਟਿੰਗ ਸਟਾਫ਼ ਇਸ ਮੌਕੇ ਤੇ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)